ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਲਈ ਕੁਆਰਨਟੀਨ ਰਹਿਣਾ ਜ਼ਰੂਰੀ : ਡਿਪਟੀ ਕਮਿਸ਼ਨਰ ਅਪਨੀਤ ਰਿਆਤ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਹੁਸ਼ਿਆਰਪੁਰ, 27 ਜੁਲਾਈ, 2020 –
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜੋ ਵੀ ਵਿਅਕਤੀ ਵਿਦੇਸ਼ ਤੋਂ ਆਉਂਦਾ ਹੈ, ਉਸ ਲਈ ਸਕਰਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਤ ਕੀਤੇ ਗਏ ਇੰਸਟੀਚਿਊਸ਼ਨਲ ਸੈਂਟਰ ਅਤੇ ਸੂਚੀਬੱਧ ਕੀਤੇ ਗਏ ਹੋਟਲਾਂ ਵਿੱਚ 7 ਦਿਨ ਲਈ ਕੁਆਰਨਟੀਨ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀ ਇਨ੍ਹਾਂ 7 ਦਿਨਾਂ ਅੰਦਰ ਕੋਵਿਡ-19 ਦੀ ਜਾਂਚ ਲਈ ਉਸ ਦਾ ਸੈਂਪਲ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੈਂਪਲ ਨੈਗੇਟਿਵ ਆਉਣ ’ਤੇ ਉਸ ਵਿਅਕਤੀ ਨੂੰ ਉਸ ਦੇ ਘਰ ਭੇਜ ਦਿੱਤਾ ਜਾਵੇਗਾ ਅਤੇ ਪੋਜ਼ੀਟਿਵ ਆਉਣ ’ਤੇ ਉਸ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਫਿਰ ਕੁਆਰਨਟੀਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਜਿਥੇ ਨਿਯਮਾਂ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਥੇ ਉਸ ਦਾ ਪਾਸਪੋਰਟ ਵੀ ਇੰਪਾਊਂਡ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸਵਾਮੀ ਸਰਵਾਨੰਦ ਗਿਰੀ ਰਿਜੀਨਲ ਸੈਂਟਰ ਪੰਜਾਬ ਯੂਨੀਵਰਸਿਟੀ, ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਜਲੰਧਰ ਰੋਡ ਤੋਂ ਇਲਾਵਾ ਜ਼ਿਲ੍ਹੇ ਦੇ 13 ਹੋਟਲ ਕੁਆਰਨਟੀਨ ਮਨਜੂਰ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਮਨਜੂਰ ਕੀਤੇ ਗਏ ਹੋਟਲਾਂ ਵਿੱਚ ਸ਼ਿਰਾਜ ਰਿਜੈਂਸੀ ਹੁਸ਼ਿਆਰਪੁਰ, ਹੋਟਲ ਅੰਬਰ ਰੈਜੀਡੈਂਸੀ ਹੁਸ਼ਿਆਰਪੁਰ, ਹੋਟਲ ਬਤਰਾ ਕਾਂਟੀਨੇਟਲ ਹੁਸ਼ਿਆਰਪੁਰ, ਫਾਇਨ ਡਾਇਨਿੰਗ ਰੈਸੋਰੈਂਟ, ਅੰਮ੍ਰਿਤਸਰੀ ਚਿਕਨ ਕਾਰਨਰ ਬਾਰ ਐਂਡ ਰੈਸਟੋਰੈਂਟ, ਹੋਟਲ ਪੈਲੇਸ ਐਂਡ ਫੂਡ ਹੁਸ਼ਿਆਰਪੁਰ, ਹੋਟਲ ਰਾਇਲ ਪਲਾਜਾ, ਵਿਰਾਟ ਹੋਟਲ ਮਾਹਿਲਪੁਰ, ਨਿਰਵਾਨਾ ਰਿਸੋਰਟ ਜੇਜੋਂ ਮਾਹਿਲਪੁਰ, ਓਏਸਿਜ਼ ਹੋਟਲ ਐਂਡ ਰੈਸਟੋਰੈਂਟ ਗੜ੍ਹਸ਼ੰਕਰ, ਹੋਟਲ ਪਲੇਂਟਿਨਮ ਗੜ੍ਹਸ਼ੰਕਰ, ਹੋਟਲ ਯੋਕੋ ਹਾਮਾ ਐਡ ਰੈਸਟੋਰੈਂਟ ਗੜ੍ਹਸ਼ੰਕਰ, ਗਜ ਰਟਿਟ ਪਿੰਡ ਗੜ੍ਹਮਾਨਸੋਵਾਲ ਗੜ੍ਹਸ਼ੰਕਰ ਹੈ।

ਸ਼੍ਰੀਮਤੀ ਅਪਨੀਤ ਰਿਆਤ ਨੇ ਪਿੰਡਾਂ ਦੇ ਸਰਪੰਚਾਂ ਅਤੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਪਿੰਡ ਅਤੇ ਇਲਾਕੇ ਵਿੱਚ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਦੇ ਕੇ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਦੇਸ਼ ਜਾਰੀ ਕਰਦਾ ਹੈ। ਇਸ ਲਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ ਸਮੇਂ ’ਤੇ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਅੱਗੇ ਆਉਣ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •