ਵਿਜੀਲੈਂਸ ਬਿਊਰੋ ਵੱਲੋਂ ਪੰਚਾਇਤ ਸੈਕਟਰੀ ਰਿਸ਼ਵਤ ਲੈਂਦਾ ਰੱਖੇ ਹੱਥੀ ਗ੍ਰਿਫਤਾਰ

ਪਟਿਆਲਾ, 30 ਜੁਲਾਈ, 2019 –
ਸ੍ਰੀ ਜਸਪ੍ਰੀਤ ਸਿੰਘ ਸਿੱਧੂ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਮੁਕੱਦਮਾ ਨੰਬਰ 09 ਮਿਤੀ 30-07-2019 ਅ/ਧ 7 ਪੀ.ਸੀ.ਐਕਟ 1988 (Amendment-2018) ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵਿਰੁੱਧ ਹਰਪ੍ਰੀਤ ਸਿੰਘ, ਪੰਚਾਇਤ ਸੈਕਟਰੀ, ਦਫਤਰ ਬੀ.ਡੀ.ਪੀ.ਓ, ਪਟਿਆਲਾ ਦਰਜ ਕੀਤਾ ਗਿਆ ਹੈ।

ਮੁੱਦਈ ਸ੍ਰੀ ਲਾਭ ਸਿੰਘ ਪੁੱਤਰ ਸ੍ਰੀ ਬੰਤ ਸਿੰਘ ਵਾਸੀ ਪਿੰਡ ਸਿਉਣਾ ਤਹਿਸੀਲ ਵਾ ਜ਼ਿਲ੍ਹਾ ਪਟਿਆਲਾ ਨੇ 33 ਵਿੱਘੇ ਪੰਚਾਇਤੀ ਜਮੀਨ ਆਪਣੇ ਨਾਮ ‘ਤੇ 2,37,300/-ਰੁਪਏ ਵਿੱਚ ਠੇਕੇ ‘ਤੇ ਲਈ ਹੈ।

ਇਸ ਰਕਮ ਵਿੱਚੋਂ ਮੁਦਈ ਨੇ 1,30,000/-ਰੁਪਏ ਭਰਨ ਉਪਰੰਤ ਰਸੀਦ ਹਾਸਲ ਕਰ ਲਈ ਸੀ ਅਤੇ ਬਾਕੀ ਦੇ 1,07,300/-ਰੁਪਏ ਭਰਨ ਲਈ ਸਮਾਂ ਮੰਗਣ ‘ਤੇ ਸ਼ੱਕੀ ਹਰਪ੍ਰੀਤ ਸਿੰਘ, ਪੰਚਾਇਤ ਸੈਕਟਰੀ ਵੱਲੋਂ 10,000/-ਰੁਪਏ ਬਤੌਰ ਰਿਸ਼ਵਤ ਡਿਮਾਂਡ/ਮੰਗ ਕੀਤੀ ਗਈ। ਜਿਸ ਵਿੱਚੋਂ 5,000/-ਰੁਪਏ ਬਤੌਰ ਰਿਸ਼ਵਤ ਦੋਸ਼ੀ ਉਕਤ ਪਹਿਲਾ ਹੀ ਹਾਸਲ ਕਰ ਚੁੱਕਾ ਹੈ ਅਤੇ ਅੱਜ ਮਿਤੀ 30-07-2019 ਨੂੰ ਦੂਸਰੀ ਕਿਸ਼ਤ 4,000/-ਰੁਪਏ ਬਤੌਰ ਰਿਸ਼ਵਤ ਵਜੋਂ ਹਾਸਲ ਕਰਦੇ ਹੋਏ ਹਰਪ੍ਰੀਤ ਸਿੰਘ, ਪੰਚਾਇਤ ਸੈਕਟਰੀ ਨੂੰ ਦਫਤਰ ਬੀ.ਡੀ.ਪੀ.ਓ, ਪਟਿਆਲਾ ਵਿੱਚੋਂ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਇੰਸਪੈਕਟਰ ਪ੍ਰਿਤਪਾਲ ਸਿੰਘ, ਵਿਜੀਲੈਂਸ ਬਿਊਰੋ, ਰੇਂਜ, ਪਟਿਆਲਾ ਵੱਲੋਂ ਰੰਗੇ ਹੱਥੀ ਗ੍ਰਿਫਤਾਰ ਕਰਕੇ ਰਿਸ਼ਵਤ ਵਾਲੇ 4,000/-ਰੁਪਏ ਬਰਾਮਦ ਕਰਵਾਏ ਗਏ। ਵਿਜੀਲੈਂਸ ਟੀਮ ਵਿੱਚ ਏ.ਐਸ.ਆਈ ਕੁੰਦਨ ਸਿੰਘ, ਸੀ-2 ਸ਼ਾਮ ਸੁੰਦਰ, ਸੀ-2 ਕਾਰਜ ਸਿੰਘ, ਸੀ-2 ਹਰਮੀਤ ਸਿੰਘ, ਸੀ-2 ਰਣਜੀਤ ਸਿੰਘ, ਪੀ.ਐਚ.ਜੀ ਸੁਖਵਿੰਦਰ ਸਿੰਘ ਸਾਮਲ ਸਨ। ਮੁਕੱਦਮਾ ਦੀ ਤਫ਼ਤੀਸ ਜਾਰੀ ਹੈ।

Share News / Article

Yes Punjab - TOP STORIES