ਵਿਜੀਲੈਂਸ ਨੇ 20 ਹਜ਼ਾਰ ਰਿਸ਼ਵਤ ਲੈਂਦਾ ਸੀਨੀਅਰ ਅਸਿਟੈਂਟ ਕਾਬੂ ਕੀਤਾ

ਯੈੱਸ ਪੰਜਾਬ

ਜਲੰਧਰ, 4 ਅਕਤੂਬਰ, 2019 –

ਵਿਜੀਲੈਂਸ ਬਿਓਰੋ ਨੇ ਜਲੰਧਰ ਵਿਚ ਇਕ ਸੀਨੀਅਰ ਅਸਿਸਟੈਂਟ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਜਲੰਧਰ ਤਹਿਸੀਲ ਵਿਚ ਤਾਇਨਾਤ ਸੀਨੀਅਰ ਅਸਿਸਟੈਂਟ ਰਾਜਨ ਚੌਹਾਨ ਵਾਸੀ ਮੁਹੱਲਾ ਬੋਹੜ ਵਾਲਾ, ਕਰਤਾਰਪੁਰ ਨੂੰ ਡੀ.ਐਸ.ਪੀ. ਵਿਜੀਲੈਂਸ ਨਿਰੰਜਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤ ਕਰਤਾ ਹੇਮੰਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਖ਼ਦੂਮਪੁਰਾ ਤੋਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ।

ਹੇਮੰਤ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸਦੇ 10 ਮਰਲੇ ਦੇ ਇਕ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਕਾਰਜ ਸੰਬੰਧੀ ਉਸਤੋਂ 20 ਹਜ਼ਾਰ ਰੁਪਏ ਰਿਸ਼ਵਤ ਮੰਗੀ ਗਈ ਸੀ ਜਿਸਦੀ ਸ਼ਿਕਾਇਤ ਉਸਨੇ ਵਿਜੀਲੈਂਸ ਨੂੰ ਕੀਤੀ।

ਵੀਰਵਾਰ ਨੂੰ ਰਾਜਨ ਚੌਹਾਨ ਨੂੰ ਗਿਰਫ਼ਤਾਰ ਕਰਕੇ ਉਸ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Share News / Article

YP Headlines