ਵਿਆਹ ਦੇ ਸੰਬੰਧ ’ਚ ਕੱਢੀ ਜਾ ਰਹੀ ਜਾਗੋ ਮੌਕੇ ਚੱਲੀ ਗੋਲੀ ਨਾਲ ਇਕ ਨੌਜਵਾਨ ਦੀ ਮੌਤ

ਯੈੱਸ ਪੰਜਾਬ
ਕੋਟਕਪੁੂਰਾ, 8 ਸਤੰਬਰ, 2019:

ਵਿਆਹ ਦੇ ਸੰਬੰਧ ਵਿਚ ਕੱਢੀ ਜਾ ਰਹੀ ਜਾਗੋ ਮੌਕੇ ਚੱਲੀ ਗੋਲੀ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਗੋਲੀਆਂ ਵਿਆਹ ਵਿਚ ਸ਼ਾਮਿਲ ਲੋਕਾਂ ਵੱਲੋਂ ਨਹੀਂ ਸਗੋਂ ਬਾਹਰੋਂ ਆਏ ਕੁਝ ਨੌਜਵਾਨਾਂ ਵੱਲੋਂ ਰੰਜਿਸ਼ ਦੇ ਚੱਲਦਿਆਂ ਚਲਾਈਆਂ ਗਈਆਂ।

ਘਟਨਾ ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ਦੀ ਹੈ ਜਿੱਥੇ ਮੁਹੱਲਾ ਜੌੜੀਆਂ ਚੱਕੀਆਂ ਨੇੜੇ ਕੱਢੀ ਜਾ ਰਹੀ ਜਾਗੋ ਮੌਕੇ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਇਕ ਗੋਲੀ 16 ਸਾਲਾ ਲਵਪ੍ਰੀਤ ਸਿੰਘ ਪੁੱਤਰ ਅਜੇ ਕੁਮਾਰ ਦੇ ਲੱਗੀ ਜਿਸ ਦੀ ਮੌਤ ਹੋ ਗਈ। ਇਕ ਗੋਲੀ ਅੰਕੁਸ਼ ਅਰੋੜਾ ਉਰਫ਼ ਆਸ਼ੂ ਪੁੱਤਰ ਹਰਨਾਮ ਸਿੰਘ ਦੇ ਲੱਗੀ ਜੋ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਫ਼ਰੀਦਕੋਟ ‘ਰੈਫ਼ਰ’ ਕੀਤਾ ਗਿਆ ਹੈ।

ਪੁਲਿਸ ਨੇ ਇਸ ਸੰਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।

ਕੁਝ ਸੂਤਰਾਂ ਵੱਲੋਂ ਇਸ ਘਟਨਾ ਨੂੰ ਦੋ ਧੜਿਆਂ ਦੀ ਆਪਸੀ ਰੰਜਿਸ਼ ਦਾ ਨਤੀਜਾ ਦੱਸਿਆ ਜਾ ਰਿਹਾ ਹੈ।

Share News / Article

Yes Punjab - TOP STORIES