ਵਨ ਵਿਭਾਗ ਵਲੋਂ ਸੁਲਤਾਨਪੁਰ ਲੋਧੀ ਵੱਲ ਜਾਂਦੀਆਂ ਸੜਕਾਂ ਦੇ ਸੁੰਦਰੀਕਰਨ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼

ਜਲੰਧਰ,28 ਜੁਲਾਈ, 2019:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇੱਕ ਅਹਿਮ ਪਹਿਲ ਕਦਮੀ ਵਿੱਚ ਸੂਬੇ ਦੇ ਵਨ ਵਿਭਾਗ ਨੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਨਗਰੀ ਨੂੰ ਜਾਂਦੀਆਂ ਸਾਰੀਆਂ ਅਹਿਮ ਸੜਕਾਂ ਦੇ ਸੁੰਦਰੀਕਰਨ ਲਈ ਪੜਾਅਵਾਰ ਕਰੀਬ 30 ਹਜ਼ਾਰ ਬੂਟੇ ਲਗਾਉਣ ਦਾ ਫੈਸਲਾ ਕੀਤਾ ਹੈ।

ਇਸ ਫੈਸਲੇ ਮੁਤਾਬਿਕ ਵਿਭਾਗ ਵਲੋਂ ਜਲੰਧਰ ਸੁਲਤਾਨਪੁ, ਸੁਲਤਾਨਪੁਰ ਫੁੱਤੂਢਿੰਗਾ, ਸੁਲਤਾਨਪੁਰ ਲੋਹੀਆਂ ਅਤੇ ਹੋਰ ਸੜਕਾਂ ਤੇ ਬੂਟੇ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੁਹਿੰਮ ਅਧੀਨ ਪਹਿਲੇ ਪੜਾਅ ਵਿਚ 15 ਹਜ਼ਾਰ ਬੂਟੇ ਲਗਾਏ ਜਾਣਗੇ ਅਤੇ ਬਾਕੀ ਰਹਿੰਦੇ ਬੂਟੇ ਦੂਜੇ ਪੜਾਅ ਦੇ ਵਿਚ ਲਗਾਏ ਜਾਣਗੇ। ਇਹ ਮੁਹਿੰਮ ਚਾਲੂ ਮੌਨਸੂਨ ਸੀਜ਼ਨ ਦੇ ਦੌਰਾਨ ਮੁਕੰਮਲ ਕਰ ਲਈ ਜਾਵੇਗੀ।

ਵਨ ਵਿਭਾਗ ਦੇ ਪ੍ਰਮੁੱਖ ਚੀਫ ਕਨਜ਼ਰਵੇਟਰ ਸ੍ਰੀ ਜਤਿੰਦਰ ਸ਼ਰਮਾ ਨੇ ਇਸ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਕੰਮ ਨੂੰ ਸਮੇਂ ਬੱਧ ਅਤੇ ਪੇਸ਼ੇਵਾਰਾਨਾ ਢੰਗ ਨਾਲ ਮੁਕੰਮਲ ਕਰਨ।

ਉਨਾਂ ਕਿਹਾ ਕਿ ਅਧਿਕਾਰੀ ਇਹ ਯਕੀਨੀ ਬਣਾਉਣ ਕੀ ਇਹਨਾਂ ਬੂਟਿਆਂ ਦੇ ਨਾਲ ਟ੍ਰੀ ਗਾਰਡ ਵੀ ਲਗਾਏ ਜਾਣ ਤਾਂ ਜੋ ਇਨਾਂ ਦੀ ਸੁਚੱਜੀ ਸਾਂਭ ਸੰਭਾਲ ਤੇ ਰੱਖ ਰਖਾਅ ਹੋ ਸਕੇ। ਉਨਾਂ ਕਿਹਾ ਕਿ ਇਹ ਮੁਹਿੰਮ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਭਾਗ ਵਲੋਂ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।

ਇਸ ਮੌਕੇ ਤੇ ਡਵੀਜ਼ਨਲ ਫੋਰਸਟ ਅਫਸਰ ਸ੍ਰੀ ਰਾਜੇਸ਼ ਗੁਲਾਟੀ ਅਤੇ ਫੋਰਸਟ ਰੇਂਜ ਅਫਸਰ ਦਵਿੰਦਰ ਪਾਲ ਸਿੰਘ ਨੇ ਉਨਾਂ ਨੂੰ ਦੱਸਿਆ ਕਿ ਇਸ ਮੁਹਿੰਮ ਅਧੀਨ ਵਿਭਾਗ ਵਲੋਂ ਰਵਾਇਤੀ ਬੂਟੇ ਜਿਨਾਂ ਵਿਚ ਸਤੂਤ, ਕਦਮ, ਉੱਤਰਮ ਜੀਵ, ਤੀਲਕਣ, ਬਹੇੜਾ, ਅੰਬ, ਬੋਹੜ, ਸ਼ੀਸ਼ਮ, ਪਿੱਪਲ, ਕਨੇਰ, ਅਮਲਟਾਸ, ਚਾਂਦਨੀ, ਹਾਰ ਸ਼ਿੰਗਾਰ,ਜੰਗਲ ਜਲੇਬੀ ਅਤੇ ਹੋਰ ਵੀ ਆਦਿ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਇਸ ਨਾਲ ਸੜਕਾਂ ਦੇ ਸੁੰਦਰੀਕਰਨ ਵਿੱਚ ਮਦਦ ਮਿਲੇਗੀ ਉਥੇ ਨਾਲ ਦੇ ਨਾਲ ਇਸ ਨਾਲ ਵਾਤਾਵਰਨ ਪ੍ਰਦੂਸ਼ਨ ਨੂੰ ਨੱਥ ਪਾਉਣ ਵਿੱਚ ਵੀ ਮਦਦ ਮਿਲੇਗੀ।

Share News / Article

Yes Punjab - TOP STORIES