33.1 C
Delhi
Wednesday, April 24, 2024
spot_img
spot_img

ਲੋਕ ਗਾਇਕ ਪੰਮੀ ਬਾਈ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਰਿਲੀਜ਼

ਚੰਡੀਗੜ, 9 ਅਕਤੂਬਰ, 2019 –
ਪ੍ਰਸਿੱਧ ਲੋਕ ਗਾਇਕ ਅਤੇ ਲੋਕ ਨਾਚਾਂ ਦੇ ਪਿਤਾਮਾ ਪਰਮਜੀਤ ਸਿੰਘ ਸਿੱਧੂ ‘ਪੰਮੀ ਬਾਈ’ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਨੂੰ ਅੱਜ ਇਥੇ ਰਿਲੀਜ਼ ਕੀਤਾ ਗਿਆ। ਪੰਮੀ ਬਾਈ ਜਿਸ ਨੇ ਇਸ ਸਾਲ ਆਪਣੇ ਗਾਇਕੀ ਦੇ 25 ਸਾਲ ਪੂਰੇ ਕੀਤੇ ਹਨ, ਦੀ ਇਹ 15ਵੀਂ ਐਲਬਮ ਹੈ ਜਿਸ ਵਿੱਚ ਨੌ ਗੀਤ ਹੈ।

ਇਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਦੇ ਵਿਹੜੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਢਿੱਲੋਂ, ਰਾਜ ਸੂਚਨਾ ਕਮਿਸ਼ਨਰ ਅਤੇ ਪੰਜਾਬ ਵਿਰਾਸਤ ਮੰਚ ਮੋਗਾ ਦੇ ਚੇਅਰਮੈਨ ਨਿਧੜਕ ਸਿੰਘ ਬਰਾੜ, ਸਾਬਕਾ ਆਈ.ਏ.ਐਸ. ਇਕਬਾਲ ਸਿੰਘ ਸਿੱਧੂ ਅਤੇ ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਤੇ ਨਾਮਵਾਰ ਲੇਖਕ ਨਿੰਦਰ ਘੁਗਿਆਣਵੀ ਵੱਲੋਂ ਨਵੀਂ ਐਲਬਮ ਦਾ ਪਹਿਲਾ ਗੀਤ ‘ਇਸ਼ਕ ਦੀ ਮੂਰਤ’ ਰਿਲੀਜ਼ ਕਰਦਿਆਂ ਕਿਹਾ ਕਿ ਪੰਮੀ ਬਾਈ ਨੇ ਸਾਫ ਸੁਥਰੀ ਗਾਇਕੀ ਤੇ ਅਮੀਰ ਪੰਜਾਬੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਤੋਰਿਆ ਹੈ।

ਪੰਮੀ ਬਾਈ ਨੇ ਦੱਸਿਆ ਕਿ ਸਿੰਗਲ ਟਰੈਕ ਦੇ ਜ਼ਮਾਨੇ ਵਿੱਚ ਉਸ ਨੇ ਸਰੋਤਿਆਂ ਦੀ ਪੁਰਜ਼ੋਰ ਮੰਗ ’ਤੇ ਨੌ ਗਾਣਿਆਂ ਨਾਲ ਸ਼ਿੰਗਾਰੀ ਐਲਬਮ ਬਣਾਈ ਹੈ ਜਿਸ ਨੂੰ ਨੱਚਦੀ ਜਵਾਨੀ ਫਿਲਮਜ਼ ਐਂਡ ਮਿਊਜ਼ਿਕ ਅਤੇ ਲਾਈਵ ਫੋਕ ਸਟੂਡੀਓ ਵੱਲੋਂ ਤਿਆਰ ਕੀਤਾ ਹੈ। ਉਨਾਂ ਦੱਸਿਆ ਕਿ ਪਹਿਲਾ ਗੀਤ ‘ਇਸ਼ਕ ਦੀ ਮੂਰਤ’ ਕਲੀ ਹੈ ਜਿਸ ਨੂੰ ਅੱਜ ਆਡੀਓ ਤੇ ਵੀਡਿਓ ਫਾਰਮੈਟ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਦੂਜਾ ਗੀਤ ‘ਬਾਬਾ ਨਾਨਕ’ ਅਗਲੇ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਿਲੀਜ਼ ਕੀਤਾ ਜਾਵੇਗਾ ਜਿਸ ਵਿੱਚ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੇ ਬੇਟੇ ਨੇ ਵੀ ਸਾਥ ਦਿੱਤਾ ਹੈ। ਇਸ ਐਲਬਮ ਵਿੱਚ ਹੋਰਨਾਂ ਗੀਤਾਂ ਵਿੱਚ ਨੱਚ ਨੱਚ ਪਾਉਣੀ ਧਮਾਲ-2, ਗੁੱਸਾ, ਟਰਾਲਾ ਤੇਰੇ ਯਾਰ ਦਾ, ਰੱਬ ਦੀ ਸੌਂਹ, ਇਸ਼ਕ ਜ਼ਰੂਰੀ ਹੈ ਤੇ ਬੋਲੀਆਂ ਹਨ।

ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਡੀ.ਜੀ.ਪੀ. ਅਤੇ ਪੰਜਾਬ ਪੁਲਿਸ ਹਾੳੂਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਮੀ ਬਾਈ ਨਾਲ ਉਨਾਂ ਦੀ ਸਾਂਝ 30 ਸਾਲ ਪੁਰਾਣੀ ਹੈ ਜਦੋਂ ਉਨਾਂ ਇਕੱਠਿਆਂ ਮਿਲ ਕੇ ਪੰਜਾਬ ਪੁਲਿਸ ਵਿੱਚ ਸੱਭਿਆਚਾਰ ਵਿੰਗ ਸਥਾਪਤ ਕੀਤਾ ਸੀ।

ਉਨਾਂ ਕਿਹਾ ਕਿ ਪੰਮੀ ਬਾਈ ਨੇ ਆਪਣੇ ਗੀਤਾਂ ਅਤੇ ਲੋਕ ਨਾਚਾਂ ਰਾਹੀਂ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੇ ਕੁੱਲ ਦੁਨੀਆਂ ਦੇ ਲੋਕਾਂ ਨਾਲ ਜੋੜਿਆ ਹੈ ਜਿਸ ਕਾਰਨ ਪੰਜਾਬੀ ਮਾਂ ਬੋਲੀ ਅੱਜ ਸਿਰਫ ਇਕ ਖਿੱਤੇ ਦੀ ਨਹੀਂ ਬਲਕਿ ਕੌਮਾਂਤਰੀ ਪੱਧਰ ’ਤੇ ਫੈਲੀ ਹੋਈ ਹੈ। ਉਨਾਂ ਕਿਹਾ ਕਿ ਪੰਜਾਬੀ ਸੰਗੀਤ ਗੋਰਿਆਂ ਦੇ ਵੀ ਪੈਰ ਥਿਰਕਣ ਲਾ ਦਿੰਦਾ ਹੈ। ਉਨਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਤੇ ਵਿਰਸੇ ਦਾ ਕੋਈ ਮੁਕਾਬਲਾ ਨਹੀਂ ਅਤੇ ਪੰਮੀ ਬਾਈ ਜਿਹੇ ਫ਼ਨਕਾਰਾਂ ਨੇ ਇਸ ਨੂੰ ਹੋਰ ਵੀ ਅਮੀਰੀ ਬਖਸ਼ੀ ਹੈ।

ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਪੰਮੀ ਬਾਈ ਦੀ ਗਾਇਕੀ, ਨਾਚ, ਸੰਗੀਤ ਤੇ ਪਹਿਰਾਵਾ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਹਨ ਅਤੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਾਫ ਸੁਥਰੀ ਗਾਇਕੀ ਦੀ ਲੀਕ ਵੱਡੀ ਕਰ ਦਿੱਤੀ ਜਾਵੇ ਤਾਂ ਸੱਭਿਆਚਾਰਕ ਪ੍ਰਦੂਸ਼ਣ ਤੋਂ ਨਿਜਾਤ ਦਿਵਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਅੱਜ ਦੀ ਪੀੜੀ ਨੂੰ ਆਪਣੇ ਅਮੀਰ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਅਜਿਹੇ ਉਪਰਾਲਿਆਂ ਦੀ ਬਹੁਤ ਲੋੜ ਹੈ।

ਸਾਬਕਾ ਆਈ.ਏ.ਐਸ. ਅਧਿਕਾਰੀ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਮੀ ਬਾਈ ਪੰਜਾਬੀ ਗੀਤ-ਸੰਗੀਤ ਤੇ ਸੱਭਿਆਚਾਰ ਦਾ ਉਹ ਕੋਹਿਨੂਰ ਹੀਰਾ ਹੈ ਜਿਸ ਉਪਰ ਸਮੁੱਚੀ ਪੰਜਾਬੀਅਤ ਨੂੰ ਮਾਣ ਹੈ ਜਿਸ ਨੇ ਵਪਾਰਕ ਯੁੱਗ ਵਿੱਚ ਆਪਣੀਆਂ ਕਦਰਾਂ ਕੀਮਤਾਂ ’ਤੇ ਕਾਇਮ ਰਹਿੰਦਿਆਂ ਸਾਫ ਸੁਥਰੀ ਤੇ ਵਿਰਾਸਤੀ ਗਾਇਕੀ ਨੂੰ ਪਹਿਲ ਦਿੱਤੀ ਹੈ।

ਇਸ ਤੋਂ ਪਹਿਲਾਂ ਪੰਜਾਬ ਕਲਾ ਪਰਿਸ਼ਦ ਤਰਫੋਂ ਸਵਾਗਤ ਕਰਦਿਆਂ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਪੰਮੀ ਬਾਈ ਨੇ ਹਮੇਸ਼ਾ ਲੀਕ ਤੋਂ ਹਟਵਾਂ ਕੰਮ ਕੀਤਾ। ਉਨਾਂ ਕਿਹਾ ਕਿ ਸੱਭਿਆਚਾਰ ਵਿੱਚ ਫੈਲੇ ਸ਼ੋਰ ਪ੍ਰਦੂਸ਼ਣ ਕਾਰਨ ਪ੍ਰਤੀਬੱਧ ਕਲਾਕਾਰਾਂ ਦਾ ਫਰਜ਼ ਹੋਰ ਵੀ ਵੱਡਾ ਹੋ ਗਿਆ ਹੈ ਕਿ ਉਹ ਇਸ ਦਾ ਮੁਕਾਬਲਾ ਆਪਣੀ ਸਾਫ ਸੁਥਰੀ ਤੇ ਵਿਰਾਸਤੀ ਗਾਇਕੀ ਨਾਲ ਕਰਨ। ਉਨਾਂ ਕਿਹਾ ਕਿ ਪੰਮੀ ਬਾਈ ਨੇ ਆਪਣੇ 25 ਵਰਿਆਂ ਦੇ ਗਾਇਕੀ ਸਫਰ ਵਿੱਚ ਲੋਕ ਗਾਇਕੀ, ਲੋਕ ਸਾਜ਼ਾਂ ਤੇ ਲੋਕ ਨਾਚਾਂ ਨੂੰ ਕੁੱਲ ਦੁਨੀਆਂ ਤੱਕ ਪਹੁੰਚਾਇਆ ਹੈ।

ਮੰਚ ਸੰਚਾਲਨ ਕਰਦਿਆਂ ਨਵਦੀਪ ਸਿੰਘ ਗਿੱਲ ਨੇ ਗਾਇਕ ਪੰਮੀ ਬਾਈ ਦੇ ਜੀਵਨ ’ਤੇ ਝਾਤ ਪਾਉਦਿਆਂ ਦੱਸਿਆ ਕਿ ਸੰਗਰੂਰ ਜ਼ਿਲੇ ਦੇ ਪਿੰਡ ਜਖੇਪਲ ਦੇ ਜੰਮਪਲ ਪੰਮੀ ਬਾਈ ਨੇ ਪ੍ਰਸਿੱਧ ਢੋਲੀ ਉਸਤਾਦ ਭਾਨਾ ਰਾਮ ਦੀ ਸ਼ਾਗਿਰਦੀ ਕਰਦਿਆਂ ਲੋਕ ਨਾਚ ਭੰਗੜਾ ਤੋਂ ਆਪਣੀ ਸ਼ੁਰੂਆਤ ਕੀਤੀ। ਮਲਵਈ ਗਿੱਧੇ ਨੂੰ ਮਕਬੂਲ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਮੀ ਬਾਈ ਦੀ ਪਹਿਲੀ ਐਲਬਮ ‘ਮਾਝੇ ਮਾਲਵੇ ਦੋਆਬੇ ਦੀਆਂ ਬੋਲੀਆਂ’ 1994 ਵਿੱਚ ਰਿਲੀਜ਼ ਹੋਈ ਸੀ ਅਤੇ ਇਹ ਸਾਲ ਉਸ ਦੀ ਗਾਇਕੀ ਦਾ ਸਿਲਵਰ ਜੁਬਲੀ ਵਰਾਂ ਹੈ।

ਅੰਤ ਵਿੱਚ ਅੱਜ ਰਿਲੀਜ਼ ਹੋਏ ਗੀਤ ‘ਇਸ਼ਕ ਦੀ ਮੂਰਤੀ’ ਦੇ ਗੀਤਕਾਰ ਸਤਨਾਮ ਪੰਜਾਬੀ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਫਿਲਮ ਅਦਾਕਾਰ ਤੇ ਭੰਗੜਾ ਕਲਾਕਾਰ ਜਸ਼ਨਜੀਤ ਗੋਸ਼ਾ ਵੀ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

HS Bawa Gobind Singh Longowal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION