- Advertisement -
ਅੱਜ-ਨਾਮਾ
ਲੋਕਾਂ ਸੋਚਿਆ ਗਈ ਹੈ ਨਿਕਲ ਸਰਦੀ,
ਸਰਦੀ ਮੁੱਕਦੀ ਕੱਟ ਗਈ ਮੋੜ ਮੀਆਂ।
ਵਕਤ ਬਾਹਲੇ ਕਸੂਤੇ ਪਏ ਗੱਜ ਬੱਦਲ,
ਓਦੋਂ ਪਏ ਨਹੀਂ, ਜਦੋਂ ਸੀ ਲੋੜ ਮੀਆਂ।
ਵਰਿ੍ਹਆ ਮੀਂਹ, ਹਨੇਰੀ ਵੀ ਮਾਰ ਮਾਰੀ,
ਨਾੜ ਕਣਕ ਦਾ ਦਿੱਤਾ ਈ ਤੋੜ ਮੀਆਂ।
ਆਏ ਗੜੇ ਵੀ ਰਹਿੰਦੜੀ ਕਸਰ ਕੱਢਣ,
ਖਹਿੜਾ ਰਹੀ ਮੁਸੀਬਤ ਨਾ ਛੋੜ ਮੀਆਂ।
ਝੰਬਿਆ ਪਹਿਲਾਂ ਕਿਸਾਨ ਮੁਸੀਬਤਾਂ ਦਾ,
ਮਾਰਨ ਮਰੇ ਨੂੰ ਆ ਗਿਆ ਮੀਂਹ ਮੀਆਂ।
ਮਾੜਾ ਮੌਸਮ, ਕਿਸਾਨਾਂ ਦੀ ਨੀਂਦ ਉੱਡੀ,
ਬਣਿਆ ਸ਼ਾਹ ਵੀ ਜਾਪਦਾ ਸ਼ੀਂਹ ਮੀਆਂ।
-ਤੀਸ ਮਾਰ ਖਾਂ
ਮਾਰਚ 8, 2020
- Advertisement -