ਕਪੂਰਥਲਾ, 24 ਜਨਵਰੀ, 2020 –
ਗਰੀਬ ਅਤੇ ਲੋੜਵੰਦ ਜਨਤਾ ਨੂੰ ਉਨ੍ਹਾਂ ਦੇ ਘਰ ਵਿੱਚ ਇਨਸਾਫ ਦਿਵਾਉਣ ਦੇ ਮਕਸਦ ਨਾਲ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਮਾਨਯੋਗ ਸ੍ਰੀ ਕਿਸ਼ੋਰ ਕੁਮਾਰ ਜਿ਼ਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਸੈਦੋ ਭੁਲਾਨਾ, ਤਹਿਸੀਲ ਵ ਜਿ਼ਲ੍ਹਾ ਕਪੂਰਥਲਾ ਵਿਖੇ ਵਿਲੇਜ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦਾ ਉਦਘਾਟਨ ਸ੍ਰੀ ਅਜੀਤਪਾਲ ਸਿੰਘ ਚੀਫ ਜੂਡੀਸ਼ੀਅਲ ਮੇਜਿਸਟਰੇਟ—ਕਮ—ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੇ ਕੀਤਾ ਅਤੇ ਇਸ ਮੌਕੇ ਮਿਸ ਰੇਨੂਕਾ ਸਿਵਲ ਜੱਜ (ਜੂਨੀਅਰ ਡਵੀਜਨ) ਅਤੇ ਮਿਸ ਮੋਨੀਕਾ ਸਿਵਲ ਜੱਜ (ਜੂਨੀਅਰ ਡਵੀਜਨ) ਵੱਲੋਂ ਉਚੇਚੇ ਤੋਰ ਤੇ ਭਾਗ ਲਿਆ ਗਿਆ।
ਉਦਘਾਟਨੀ ਮੋਕੇ ਇੱਕਠੇ ਹੋਏ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਲੇਜ ਲੀਗਲ ਕੇਅਰ ਐਂਡ ਸਪੋਰਟ ਸੈਂਟਰਾਂ ਦਾ ਪਿੰਡਾਂ ਵਿੱਚ ਖੋਲ੍ਹਣ ਦਾ ਮੁੱਖ ਮਨੋਰਥ ਗਰੀਬ ਅਤੇ ਲੋੜਵੰਦ ਜਨਤਾ ਜੋ ਦੂਰ ਦੁਰਾਡੇ ਪਿੰਡਾਂ ਵਿੱਚ ਰਹਿ ਰਹੀ ਹੈ, ਜੋ ਅਦਾਲਤ ਵਿੱਚ ਪੁਹੰਚ ਕਰਨ ਵਿੱਚ ਅਸਮੱਰਥ ਹੈ, ਅਜਿਹੇ ਲੋਕਾਂ ਨੂੰ ਮੁਫਤ ਕਾਨੂੰਨੀ ਸਲਾਹ ਮਸ਼ਵਰਾ ਪ੍ਰਦਾਨ ਕਰਨਾ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਆਉਣ ਵਾਲੇ ਲੋਕਾਂ ਦੀਆਂ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਸ਼ਨਾਖਤੀ ਕਾਰਡ ਅਤੇ ਬੀ.ਪੀ.ਐਲ ਕਾਰਡ, ਬੁਢਾਪਾ ਤੇ ਵਿਧਵਾ ਪੈਨਸ਼ਨ, ਮਨਰੇਗਾ ਸੰਬੰਧੀ ਆਉਂਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਵਿੱਚ ਮਦੱਦ ਕਰਨਾ। ਸ੍ਰੀ ਅਜੀਤਪਾਲ ਸਿੰਘ ਸੀ.ਜੇ.ਐਮ. ਨੇ ਸੈਂਟਰ ਵਿੱਚ ਆਉਣ ਵਾਲੀ ਜਨਤਾ ਨੂੰ ਕਾਨੂੰਨੀ ਸਲਾਹ ਅਤੇ ਸਹਾਇਤਾ ਦੇਣ ਲਈ ਜਿ਼ਲ੍ਹਾ ਅਥਾਰਟੀ ਵਲੋਂ ਮਿਸ ਮਨਜੀਤ ਕੌਰ ਵਕੀਲ ਅਤੇ ਸ੍ਰੀਮਤੀ ਕੁਲਵਿੰਦਰ ਕੌਰ ਪੈਰਾ ਲੀਗਲ ਵਲੰਟੀਅਰ ਦੀ ਨਿਯੁਕਤੀ ਕੀਤੀ ਗਈ ਹੈ। ਜੋ ਸੈਂਟਰ ਵਿਖੇ ਮਹੀਨੇ ਦੇ ਹਰੇਕ ਬੁੱਧਵਾਰ ਅਤੇ ਸ਼ਨੀਵਾਰ ਆਪਣੀਆਂ ਮੁਫਤ ਸੇਵਾਵਾਂ ਦੇਣਗੇ।
ਮਾਨਯੋਗ ਜੱਜ ਸਾਹਬ ਵਲੋਂ ਇਸ ਮੋਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਹਾਜਰ ਜਨਤਾ ਨੂੰ ਕਾਨੂੰਨੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
ਇਸ ਮੋਕੇ ਸ਼੍ਰੀ ਬਲਵਿੰਦਰ ਸਿੰਘ ਡਡਵਿੰਡੀ ਪੈਰਾ ਲੀਗਲ ਵਲੰਟੀਅਰ, ਸ਼੍ਰੀ ਬਲਵਿੰਦਰ ਸਿੰਘ ਮੈਂਬਰ ਬਲਾੱਕ ਸੰਮਤੀ, ਸ਼੍ਰੀ ਗੁਰਵਿੰਦਰ ਸਿੰਘ ਸਰਪੰਚ, ਸ਼੍ਰੀ ਬੂਟਾ ਰਾਮ, ਸ਼ੀ੍ਰ ਕਰਨੈਲ ਸਿੰਘ, ਪੰਚ, ਸ਼੍ਰੀ ਮਾਨ ਸਿੰਘ ਪ੍ਰਧਾਨ ਗੁਰੂਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ, ਸ਼੍ਰੀ ਕੁੰਦਨ ਸਿੰਘ, ਡਾਕਟਰ ਰੁਪਿੰਦਰ ਕੌਰ ਸੀ.ਐਚ.ਓ, ਸ਼੍ਰੀ ਹੰਸ ਰਾਜ, ਸ਼੍ਰੀ ਬੱਗਾ ਸਿੰਘ, ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਰੱਛਪਾਲ ਸਿੰਘ ਅਤੇ ਸ਼੍ਰੀ ਅਰਜਨ ਸਿੰਘ ਹਾਜਰ ਸਨ।