ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਨੇ ਮਨਾਇਆ ਫੋਟੋਗ੍ਰਾਫ਼ਰ ਸਵ: ਅਦਿੱਤਯ ਜੇਤਲੀ ਦਾ ਜਨਮ ਦਿਨ

ਲੁਧਿਆਣਾ, 7 ਨਵੰਬਰ, 2019 –

ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਅਤੇ ਅਦਿੱਤਯ ਜੇਤਲੀ ਮੈਮੋਰੀਅਲ ਸੁਸਾਇਟੀ ਵਲੋਂ ਫੋਟੋ ਪੱਤਰਕਾਰ ਸਵ: ਅਦਿੱਤਯ ਜੇਤਲੀ ਦਾ 35ਵਾਂ ਜਨਮ ਦਿਨ ਮਨਾਇਆ ਗਿਆ।

ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਜਰਖੜ ਹਾਕੀ ਅਕੈਡਮੀ ਦੇ ਜਗਰੂਪ ਸਿੰਘ ਜਰਖੜ ਨੇ ਫੋਟੋ ਪੱਤਰਕਾਰਤਾ ਦੇ ਖੇਤਰ ਵਿਚ ਅਦਿੱਤਯ ਜੇਤਲੀ ਵਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨ•ਾਂ ਦੇ ਨਾਮ ਉੱਪਰ ਹਰ ਸਾਲ ਕਿਸੇ ਉੱਭਰ ਰਹੇ ਫੋਟੋ ਪੱਤਰਕਾਰ ਨੂੰ ਪੁਰਸਕਾਰ ਦੇਣ ਬਾਰੇ ਵਿਚਾਰ ਪੇਸ਼ ਕੀਤਾ, ਜਦੋਂ ਕਿ ਸੁਸਾਇਟੀ ਦੇ ਜਨਰਲ ਸਕੱਤਰ ਲਲਿਤ ਬੇਰੀ ਨੇ ਅਦਿੱਤਯ ਜੇਤਲੀ ਦੀ ਸ਼ਖ਼ਸੀਅਤ ਅਤੇ ਯੋਗਦਾਨ ਬਾਰੇ ਕਿਤਾਬ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ।

ਪ੍ਰਧਾਨ ਗੁਰਮੀਤ ਸਿੰਘ ਨੇ ਇਸ ਸਮੇਂ ਅਦਿੱਤਯ ਦੇ ਜ਼ਿੰਦਾਦਿਲ ਵਿਅਕਤੀਤਵ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸਾਡੇ ਖ਼ਿਆਲਾਂ ਅਤੇ ਵਿਚਾਰਾਂ ਵਿੱਚ ਜਿਊਂਦਾ ਹੈ ਤੇ ਹਮੇਸ਼ਾਂ ਜ਼ਿੰਦਾ ਰਹੇਗਾ।

ਇਸ ਮੌਕੇ ਅਜੇ ਨੇਪਾਲ, ਗੁਰਪ੍ਰੀਤ ਸਿੰਘ, ਹਿਮਾਂਸ਼ੂ ਮਹਾਜਨ, ਵਿਸ਼ਾਲ ਢੱਲ, ਨੀਲ ਕਮਲ ਸੋਨੂੰ, ਹਰਵਿੰਦਰ ਸਿੰਘ ਕਾਲਾ, ਕੁਲਦੀਪ ਸਿੰਘ ਕਾਲਾ, ਰਮੇਸ਼ ਵਰਮਾ, ਅਸ਼ਵਨੀ ਧੀਮਾਨ, ਸੌਰਵ ਅਰੋੜਾ, ਕੰਵਲਦੀਪ ਸਿੰਘ ਡੰਗ, ਸੁਸਾਇਟੀ ਦੇ ਕੈਸ਼ੀਅਰ ਸੰਦੀਪ ਸਿੰਘ ਧਵਨ, ਅਮਿਤ ਕਲਹਨ, ਸੁਪ੍ਰੀਤ ਕੌਰ, ਸੁਮਨ ਜੇਤਲੀ, ਰਮੇਸ਼ ਵਰਮਾ, ਨੀਲ ਕਮਲ ਸ਼ਰਮਾ, ਜਤਿੰਦਰ ਭੰਬੀ ਆਦਿ ਹਾਜ਼ਰ ਸਨ।

Share News / Article

YP Headlines

Loading...