30.1 C
Delhi
Saturday, April 13, 2024
spot_img
spot_img

ਲੁਧਿਆਣਾ ਅਦਾਲਤ ਬੰਬ ਧਮਾਕੇ ਦਾ ‘ਮਾਸਟਰਮਾਈਂਡ’ ਹੈਪੀ ਮਲੇਸ਼ੀਆ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਯੈੱਸ ਪੰਜਾਬ
ਨਵੀਂ ਦਿੱਲੀ, 2 ਦਸੰਬਰ, 2022:
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਲੁਧਿਆਣਾ ਅਦਾਲਤ ਬੰਬ ਧਮਾਕਾ ਮਾਮਲੇ ਵਿੱਚ ਇਕ ਅਹਿਮ ਪ੍ਰਾਪਤੀ ਕਰਦਿਆਂ ਮਲੇਸ਼ੀਆ ਤੋਂ ਆਏ ‘ਮੋਸਟਵਾਂਟੇਡ’ ‘ਮਾਸਟਰਮਾਈਂਡ’ ਨੂੰ ਦਿੱਲੀ ਹਵਾਏ ਅੱਡੇ ’ਤੇ ਪੁੱਜਣ ਸਾਰ ਗ੍ਰਿਫ਼ਤਾਰ ਕਰ ਲਿਆ ਹੈ।

ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ’ਤੇ ਐੱਨ.ਆਈ.ਏ. ਨੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ ਅਤੇ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਵੱਲੋਂ ਇਸ ਦੇ ਗੈਰ-ਜ਼ਮਾਨਤੀ ਵਾਰੰਟ ਕੱਢੇ ਹੋਏ ਸਨ। ਇਸ ਤੋਂ ਇਲਾਵਾ ਇਸ ਦਾ ‘ਲੁੱਕ ਆਊਟ ਸਰਕੂਲਰ’ ਵੀ ਕੱਢਿਆ ਹੋਇਆ ਸੀ।

ਮਲੇਸ਼ੀਆ ਤੋਂ ਉਡਾਨ ਲੈ ਕੇ ਦਿੱਲੀ ਪੁੱਜੇ ਹੈਪੀ ਮਲੇਸ਼ੀਆ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲਿਆ ਗਿਆ।

ਹੈਪੀ ਮਲੇਸ਼ੀਆ ਦੀ ਗ੍ਰਿਫ਼ਤਾਰੀ 2021 ਵਿੱਚ ਲੁਧਿਆਣਾ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਸੰਬੰਧ ਵਿੱਚ ਕੀਤੀ ਗਈ ਹੈ। ਇਸ ਘਟਨਾ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ 6 ਹੋਰ ਜ਼ਖ਼ਮੀ ਹੋਏ ਸਨ।

ਇਸ ਸੰਬੰਧੀ ਪੰਜਾਬ ਪੁਲਿਸ ਵੱਲੋਂ ਥਾਣਾ ਡਿਵੀਜ਼ਨ ਨੰਬਰ 5, ਲੁਧਿਆਣਾ ਵਿੱਚ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹ ਕੇਸ ਐਨ.ਆਈ.ਏ.ਨੇ ਆਪਣੇ ਹੱਥ ਵਿੱਚ ਲੈ ਲਿਆ ਸੀ।

ਹੈਪੀ ਮਲੇਸ਼ੀਆ ਬਾਰੇ ਏਜੰਸੀਆਂ ਦਾ ਮੰਨਣਾ ਹੈ ਕਿ ਉਹ ਪਾਕਿਸਤਾਨ ਵਿੱਚ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਲਖ਼ਬੀਰ ਸਿੰਘ ਰੋਡੇ ਨਾਲ ਇਸਦੇ ਸੰਬੰਧ ਹਨ ਅਤੇ ਇਸਨੇ ਰੋਡੇ ਦੇ ਕਹਿਣ ’ਤੇ ਹੀ ਲੁਧਿਆਣਾ ਅਦਾਲਤ ਬੰਬ ਧਮਾਕੇ ਲਈ ਵਿਸਫ਼ੋਟਕ ਮੁਹੱਈਆ ਕਰਵਾਇਆ ਸੀ ਜਿਹੜਾ ਕਿ ਇਸਨੂੰ ਇਸਦੇ ਭਾਰਤ ਬੈਠੇ ਸਹਿਯੋਗੀਆਂ ਰਾਹੀਂ ਪਾਕਿਸਤਾਨ ਤੋਂ ਭੇਜਿਆ ਗਿਆ ਸੀ।

ਉਕਤ ਤੋਂ ਇਲਾਵਾ ਵੀ ਹੈਪੀ ਮਲੇਸ਼ੀਆ ਦੇ ਖਿਲਾਫ਼ ਵਿਸਫ਼ੋਟਕ, ਹਥਿਆਰਾਂ ਅਤੇ ਨਸ਼ੇ ਦੀ ਸਮੱਗÇਲੰਗ ਸੰਬੰਧੀ ਕਈ ਮਾਮਲੇ ਦਰਜ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION