ਅੱਜ-ਨਾਮਾ
ਆਇਆ ਗੁਰੂ ਦਾ ਪੁਰਬ ਤੇ ਤੁਰੀ ਸੰਗਤ,
ਤੁਰ ਪਈ ਸ਼ਰਧਾ ਦੀ ਘੱਤ ਵਹੀਰ ਭਾਈ।
ਪੁੱਛ ਲਿਆ ਕਿਸੇ ਕੀ ਰੰਗ ਸਮਾਗਮਾਂ ਦਾ,
ਅਗਲੇ ਦੱਸੀ ਹੈ ਸੋਹਣੀ ਤਸਵੀਰ ਭਾਈ।
ਪੁੱਛ ਲਿਆ ਹਾਲ ਜਾਂ ਪਿੱਛੋਂ ਪ੍ਰਬੰਧਕਾਂ ਦਾ,
ਅਗਲਾ ਲੱਗਾ ਸੀ ਕਰਨ ਤਕਰੀਰ ਭਾਈ।
ਲੌਂਗੋਵਾਲ ਦੀ ਓਧਰ ਤੇ ਪੁੱਛ ਕੋਈ ਨਹੀਂ,
ਹਰ ਥਾਂ ਮੂਹਰੇ ਆ ਬੀਬੀ ਜਗੀਰ ਭਾਈ।
ਰਹਿ ਗਏ ਹਫਤੇ ਦੋ ਮਸਾਂ ਹਨ ਚੋਣ ਵਾਲੇ,
ਸੁਣਿਆ ਈ ਜਾਊਗਾ ਬਦਲ ਪ੍ਰਧਾਨ ਭਾਈ।
ਲੀਡਰਸ਼ਿਪ ਜਦ ਕਹਿੰਦੇ ਨੇ ਬਦਲ ਜਾਣੀ,
ਬੀਬੀ ਕਰੂ ਫਿਰ ਗ੍ਰਹਿਣ ਅਸਥਾਨ ਭਾਈ।
-ਤੀਸ ਮਾਰ ਖਾਂ
13 ਨਵੰਬਰ, 2019