ਲਾਹੌਰ ’ਚ ਵੀਜ਼ਾ ਕੇਂਦਰ ਖੋਲ੍ਹਣ ਤੋਂ ਬਾਅਦ ਚੀਨ ਅੰਮ੍ਰਿਤਸਰ ਵਿਖ਼ੇ ਵੀ ਵੀਜ਼ਾ ਕੇਂਦਰ ਖੋਲ੍ਹੇ: ਸਿਮਰਨਜੀਤ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 24 ਸਤੰਬਰ, 2019 –

“ਸਾਡੀ ਸਰਹੱਦ ਨਾਲ ਵੱਸਦੇ ਚੀਨ ਮੁਲਕ ਦੀ ਹਕੂਮਤ ਨੇ ਖ਼ਾਲਸਾ ਰਾਜ ਦੀ ਰਾਜਧਾਨੀ ਲਾਹੌਰ ਵਿਖੇ ਆਪਣਾ ਵੀਜ਼ਾ ਸੈਂਟਰ ਖੋਲਣ ਦਾ ਉਦਮ ਕਰਕੇ ਸਲਾਘਾਯੋਗ ਕੰਮ ਕੀਤਾ ਹੈ । ਕਿਉਂਕਿ ਲਾਹੌਰ ਤੇ ਅੰਮ੍ਰਿਤਸਰ ਸਾਡੀ ਪੁਰਾਤਨ ਪੰਜਾਬ ਦੀ ਧਰਤੀ ਦੇ ਅਤੇ ਸਰਜਮੀਨ ਦੇ ਮਹਾਨ ਅਸਥਾਂਨ ਹਨ ।

ਜੇਕਰ ਚੀਨ ਨੇ ਲਾਹੌਰ ਵਿਖੇ ਅਜਿਹਾ ਉਦਮ ਕੀਤਾ ਹੈ, ਤਾਂ ਫਿਰ ਸਾਡੀ ਇਹ ਜੋਰਦਾਰ ਅਪੀਲ ਹੈ ਕਿ ਚੀਨ ਅੰਮ੍ਰਿਤਸਰ ਵਿਖੇ ਵੀ ਆਪਣਾ ਵੀਜ਼ਾ ਸੈਂਟਰ ਕਾਇਮ ਕਰੇ ।

ਤਾਂ ਕਿ ਪੰਜਾਬੀ ਅਤੇ ਸਿੱਖ ਕੌਮ ਇਸ ਵੀਜ਼ਾ ਸੈਂਟਰ ਦੀ ਸਹੂਲਤ ਰਾਹੀ ਚੀਨ ਅਤੇ ਪਾਕਿਸਤਾਨ ਨਾਲ ਆਪਣੇ ਜਿਥੇ ਵਪਾਰਿਕ ਸੰਬੰਧਾਂ ਨੂੰ ਪ੍ਰਫੁੱਲਿਤ ਕਰ ਸਕਣ ਉਥੇ ਪੰਜਾਬੀਆਂ ਅਤੇ ਸਿੱਖਾਂ ਦੇ ਸੰਬੰਧ ਪਾਕਿਸਤਾਨ ਤੇ ਚੀਨ ਨਾਲ ਹੋਰ ਵਧੇਰੇ ਮਜ਼ਬੂਤ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਵੱਲੋਂ ਲਾਹੌਰ ਵਿਖੇ ਆਪਣਾ ਵੀਜ਼ਾ ਸੈਂਟਰ ਖੋਲਣ ਉਤੇ ਵਿਚਾਰ ਪ੍ਰਗਟਾਉਦਿਆ ਅਤੇ ਅਜਿਹਾ ਸੈਂਟਰ ਅੰਮ੍ਰਿਤਸਰ ਵਿਖੇ ਖੋਲਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES