ਲਾਡੀ ਸ਼ੇਰੋਵਾਲੀਆ, ਡੀ.ਸੀ. ਤੇ ਐਸ.ਐਸ.ਪੀ. ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਦੀ ਸਾਰ ਲਈ

ਲੋਹੀਆਂ (ਜਲੰਧਰ) 20 ਅਗਸਤ 2019:

ਸ਼ਾਹਕੋਟ ਸਬ ਡਵੀਜ਼ਨ ਦੇ ਪਿੰਡਾਂ ਨਾਲ ਭਾਵਨਾਤਮਕ ਤੌਰ ’ਤੇ ਜੁੜਦਿਆਂ ਵਿਧਾਇਕ ਸ਼ਾਹਕੋਟ ਸ੍ਰੀ ਹਰਦੇਵ ਸਿੰਘ ਲਾਡੀਸ਼ੇਰੋਵਾਲੀਆ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰਸ਼ਰਮਾ ਅਤੇ ਐਸ.ਐਸ.ਪੀ.ਨਵਜੋਤ ਸਿੰਘ ਮਾਹਲ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਦਦ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ।

ਵਿਧਾਇਕ , ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਮੁੱਚੀ ਸਰਕਾਰੀ ਮਸ਼ੀਨਰੀ ਨੂੰ ਲਗਾਇਆ ਗਿਆ ਹੈ। ਜਿਵੇਂ ਹੀ ਮੰਡਾਲਾ ਵਿਖੇ ਬੰਨ੍ਹਾਂ ਵਿੱਚ ਪਾੜ ਪੈਣ ਦੀ ਖ਼ਬਰ ਉਨਾਂ ਤੱਕ ਪਹੁੰਚੀ ਡਿਪਟੀ ਕਮਿਸ਼ਨ+ ਅਤੇ ਐਸ.ਐਸ.ਪੀ.ਵਲੋਂ ਤੁਰੰਤ ਪਹੁੰਚ ਕੇ ਸਟੇਟ ਡਿਜਾਸਟਰ ਰਿਸਪੌਂਸ ਫੋਰਸ ਦੀਆਂ ਬਚਾਅ ਟੀਮਾਂ ਨੂੰ ਪਿੰਡ ਵਿੱਚ ਘਰਾਂ ਦੀਆਂ ਛੱਤਾਂ ’ਤੇ ਖੜ੍ਹ ਲੋਕਾਂ ਨੂੰ ਬਚਾਉਣ ਲਈ ਲਗਾ ਦਿੱਤਾ ਗਿਆ। ਭਾਵੇਂ ਕਿ ਲੋਕਾਂ ਨੇ ਘਰਾਂ ਨੂੰ ਛੱਡਣ ਤੋਂ ਨਾਂਹ ਕਰ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਡਿਪਟੀ ਕਮਿਸ਼ਨ+ ਅਤੇ ਐਸ.ਐਸ.ਪੀ.ਵਲੋਂ ਤਿੰਨ ਔਰਤਾਂ, ਦੋ ਪੁਰਸਾਂ ਅਤੇ ਇਕ ਬੱਚੇ ਨੂੰ ਇਨ੍ਹਾਂ ਘਰਾਂ ਵਿਚੋਂ ਬਚਾਇਆ ਗਿਆ।

ਇਸੇ ਤਰ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕਿਸ਼ਤੀਆਂ ਰਾਹੀਂ ਜਾਇਜ਼ਾ ਲੈਂਦਿਆਂ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਬਿਮਾਰੀ 70 ਸਾਲਾ ਬਜ਼ੁਰਗ ਮਹਿਲਾ ਨੂੰ ਬਚਾਇਆ ਗਿਆ ਜਿਸ ਨੂੰ ਅਧਿਕਾਰੀਆਂ ਵਲੋਂ ਹਸਪਤਾਲ ਪਹੁੰਚਾਇਆ ਗਿਆ।

ਪਿੰਡ ਗੱਟੀ ਮੰਡੀ ਕਾਸੂ ਵਿਖੇ ਜਦੋਂ ਪਿੰਡ ਵਾਸੀਆਂ ਨੇ ਬੱਚਿਆਂ ਅਤੇ ਉਨਾ ਨੁੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਕਿਹਾ ਗਿਆ ਤਾਂ ਵਿਧਾਇਕ , ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਕਿਸ਼ਤੀ ਰਾਹੀਂ ਐਨ.ਡੀ.ਆਰ.ਐਫ. ਦੇ ਅਧਿਕਾਰੀਆਂ ਨੂੰ ਬੱਚਿਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਕਿਹਾ ਗਿਆ।

ਇਸ ਉਪਰੰਤ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਮੋਟਰ ਸਾਈਕਲਾਂ ਰਾਹੀਂ ਦੂਰ ਦੁਰਾਡੇ ਖੇਤਰ ਵਿਚਲੇ ਲੋਕਾਂ ਤੱਕ ਪਹੁੰਚ ਕੀਤੀ ਗਈ।

ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਧੁੱਸੀ ਬੰਧ ’ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਅਧਿਕਾਰੀਆਂ ਨੂੰ ਤੁਰੰਤ ਇਨ੍ਹਾਂ ਨੂੰ ਜਰੂਰੀ ਸਹੂਲਤਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਨਿਦੇਸ਼ ਦਿੱਤੇ ਗਏ। ਇਸ ਉਪਰੰਤ ਉਨਾਂ ਵਲੋਂ ਪਿੰਡ ਮੁੰਡੀਆਂ ਸ਼ਹਿਰੀਆਂ, ਮੁੰਡੀ ਚੋਹਲੀਆਂ, ਮਹਿਰਾਜਵਾਲਾ, ਕੋਠਾ, ਗੱਟੀ ਰਾਏਪੁਰ ਅਤੇ ਹੋਰ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਵੀ ਲਿਆ ਗਿਆ।

Yes Punjab - Top Stories