ਲਾਗੂ ਹੋਇਆ ਈ ਨਵਾਂ ਕਾਨੂੰਨ ਕਾਹਦਾ, ਟਰੈਫਿਕ ਪੁਲਸ ਵੀ ਹੋਈ ਬੇਹਾਲ ਬੇਲੀ

ਅੱਜ-ਨਾਮਾ

ਲਾਗੂ ਹੋਇਆ ਈ ਨਵਾਂ ਕਾਨੂੰਨ ਕਾਹਦਾ,
ਟਰੈਫਿਕ ਪੁਲਸ ਵੀ ਹੋਈ ਬੇਹਾਲ ਬੇਲੀ।

ਜਿਹੜੀ ਕੋਈ ਵੀ ਗੱਡੀ ਉਹ ਘੇਰ ਲੈਂਦੀ,
ਹੁੰਦੀ ਬਹਿਸ ਡਰਾਈਵਰ ਦੇ ਨਾਲ ਬੇਲੀ।

ਪੈਂਦਾ ਲਾਉਣਾ ਜੁਰਮਾਨਾ ਵੀ ਇੰਜ ਵੱਡਾ,
ਮੂੰਹ `ਚੋਂ ਨਿਕਲਦਾ ਬਹੁਤ ਕਮਾਲ ਬੇਲੀ।

ਓਨੀ ਕੀਮਤ ਦੀ ਗੱਡੀ ਉਹ ਨਹੀਂ ਹੁੰਦੀ,
ਸਕਦਾ ਕੇਸ ਵੀ ਬੰਦਾ ਨਹੀਂ ਟਾਲ ਬੇਲੀ।

ਜੀਹਨਾਂ ਘੜੇ ਤੇ ਨਿਯਮ ਆ ਕਰੇ ਲਾਗੂ,
ਬਹਿ ਕੇ ਦਫਤਰੇ ਮੌਜ ਰਹੇ ਮਾਣ ਬੇਲੀ।

ਸੜਕਾਂ ਉੱਤੇ ਲੜਾਈ ਦਾ ਬਣਨ ਮੁੱਦਾ,
ਥਾਂ-ਥਾਂ ਹੋਣ ਇਹ ਜਿੱਦਾਂ ਚਲਾਣ ਬੇਲੀ।

-ਤੀਸ ਮਾਰ ਖਾਂ

5 ਸਤੰਬਰ, 2019 –

Share News / Article

Yes Punjab - TOP STORIES