ਅੱਜ-ਨਾਮਾ
ਲਾਈ ਕਣਕ ਦੇ ਨਾੜ ਲਈ ਅੱਗ ਭੜਕੀ,
ਵਧਦੀ ਸੜਕ ਦੇ ਤੀਕ ਸੀ ਆਈ ਮੀਆਂ।
ਫਸ ਗਈ ਵਿੱਚ ਆ ਕੇ ਬੱਸ ਬੱਚਿਆਂ ਦੀ,
ਪੈ ਗਈ ਝੱਟ ਫਿਰ ਹਾਲ-ਦੁਹਾਈ ਮੀਆਂ।
ਆਏ ਖੇਤਾਂ ਵਿੱਚ ਕੰਮ ਕਿਰਸਾਨ ਕਰਦੇ,
ਸਾਰਿਆਂ ਆ ਕੇ ਹਿੰਮਤ ਦਿਖਾਈ ਮੀਆਂ।
ਕੁਝ ਤਾਂ ਬੁਰੀ ਤਰ੍ਹਾਂ ਗਏ ਸੀ ਝੁਲਸ ਬੱਚੇ,
ਤਰਾਹ ਕੱਢਦੀ ਖਬਰ ਜਿਹੀ ਆਈ ਮੀਆਂ।
ਵਾਪਰੇ ਹਾਦਸੇ ਪਹਿਲਾਂ ਇਹ ਕਈ ਵਾਰੀ,
ਹੁੰਦੀਆਂ ਮੌਤਾਂ ਤੇ ਭੁੱਲ ਜਾਏ ਗੱਲ ਮੀਆਂ।
ਜਾਂਚ ਹੁੰਦੀ ਤਾਂ ਫਾਈਲ ਫਿਰ ਜਾਏ ਠੱਪੀ,
ਲੱਭਦਾ ਕੋਈ ਨਹੀਂ ਕਦੇ ਵੀ ਹੱਲ ਮੀਆਂ।
-ਤੀਸ ਮਾਰ ਖਾਂ
ਮਈ 06, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -