ਰਜ਼ੀਆ ਸੁਲਤਾਨਾ ਨੇ ਸੁਲਤਾਨਪੁਰ ਲੋਧੀ ਵਿਖ਼ੇ ਚੱਲ ਰਹੇ 13.65 ਕਰੋੜ ਦੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ

ਚੰਡੀਗੜ੍ਹ, 12 ਸਤੰਬਰ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਦੇ ਜਸ਼ਨ ਮਨਾਉਣ ਸਬੰਧੀ, ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ (ਡਬਲਯੂ.ਐਸ.ਐਸ.ਡੀ.) ਨੂੰ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੇ ਲੱਖਾਂ ਯਾਤਰੂਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ, ਸਾਫ-ਸਫਾਈ ਕਾਇਮ ਰੱਖਣ, ਸਫਾਈ ਦਾ ਪ੍ਰਬੰਧ ਕਰਨ ਅਤੇ ਕੂੜੇ ਦਾ ਪ੍ਰਬੰਧਨ ਕਰਨ ਤੋਂ ਇਲਾਵਾ ਸਮੁੱਚੇ ਪ੍ਰੋਗਰਾਮ ਨੂੰ ਖੁੱਲੇ ਵਿਚ ਸ਼ੌਂਚ ਰਹਿਤ ਕਰਵਾਉਣ ਦਾ ਮਹੱਤਵਪੂਰਨ ਕਾਰਜ ਸੌਂਪਿਆ ਗਿਆ ਹੈ।

ਜਲ ਸਪਲਾਈ ਅਤੇ ਸੈਨੀਟੇਸਨ ਮੰਤਰੀ, ਸ੍ਰੀਮਤੀ ਰਜੀਆ ਸੁਲਤਾਨਾ ਨੇ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਇਨ੍ਹਾਂ ਵੱਖ ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸੁਲਤਾਨਪੁਰ ਲੋਧੀ ਵਿਖੇ ਨੇਪਰੇ ਚਾੜ੍ਹੇ ਜਾਣ ਵਾਲੇ ਇਨ੍ਹਾਂ ਸਮੂਹ ਪ੍ਰੋਜੈਕਟਾਂ ‘ਤੇ ਕੁੱਲ 13.65 ਕਰੋੜ ਰੁਪਏ ਖਰਚੇ ਜਾਣਗੇ।

ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਸ੍ਰੀਮਤੀ ਰਜੀਆ ਸੁਲਤਾਨਾ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨੂੰ 500 ਏਕੜ ਦੇ ਖੇਤਰ ਵਿੱਚ ਫੈਲੀਆਂ 8 ਪਾਰਕਿੰਗ ਸਾਈਟਾਂ ਅਤੇ 100 ਏਕੜ ਤੋਂ ਵੱਧ ਰਕਬੇ ਵਿੱਚ ਫੈਲੀਆਂ 12 ਲੰਗਰ ਸਾਈਟਾਂ ਵਿੱਚ 24 ਘੰਟੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੀ ਜੰਿਮੇਵਾਰੀ ਸੌਂਪੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਵਿਭਾਗ ਪਾਈਪਲਾਈਨ ਅਤੇ ਮਸੀਨਰੀ ਨਾਲ 8 ਟਿਊਬਵੈਲ ਲਗਾਏਗਾ ਅਤੇ ਹੁਣ ਤੱਕ 4 ਟਿਊਬਵੈੱਲ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਹਨਾਂ ਅੱਗੇ ਕਿਹਾ ਕਿ ਪੀਣ ਵਾਲੇ ਸ਼ੁੱਧ ਪਾਣੀ ਦੇ ਭੰਡਾਰਨ ਲਈ 5000 ਲੀਟਰ ਸਮਰੱਥਾ ਵਾਲੇ ਐਚ.ਡੀ.ਪੀ.ਈ. ਵਾਟਰ ਟੈਂਕ ਲਗਾਏ ਜਾਣਗੇ।

ਮੰਤਰੀ ਨੇ ਦੱਸਿਆ ਕਿ ਸ਼ਹਿਰ ਦੀ ਹੱਦ ਵਿੱਚ ਮਿਊਂਸੀਪਲ ਕਮੇਟੀ ਦੀ ਵਾਟਰ ਸਪਲਾਈ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 35 ਵੱਖ-ਵੱਖ ਥਾਵਾਂ ‘ਤੇ ਵਾਟਰ ਏ.ਟੀ.ਐਮਸ. ਅਤੇ ਸਟੇਨਲੈਸ ਸਟੀਲ ਟਰਫਾਂ (ਪਿਆਊ) ਲਗਾਈਆਂ ਜਾਣੀਆਂ ਹਨ। ਇਸੇ ਤਰ੍ਹਾਂ ਮਿਊਂਸੀਪਲ ਦੀ ਹੱਦ ਤੋਂ ਬਾਹਰ 8 ਪਾਰਕਿੰਗ ਅਤੇ 12 ਲੰਗਰ ਵਾਲੀਆਂ ਥਾਵਾਂ ‘ਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ 107 ਉੱਚ-ਪੱਧਰੀ ਸਟੈਨਲੈਸ-ਸਟੀਲ ਵਾਟਰ ਟਰਫ ਲਗਾਏ ਜਾਣਗੇ। ਹਰੇਕ ਪਾਣੀ ਦੀ ਟਰਫ ਵਿੱਚ 10 ਫੁੱਟ ਚੋੜਾਈ ਵਿੱਚ ਦੋਨੇ ਪਾਸੇ 5-5 ਟੂਟੀਆਂ ਲਗਾਈਆਂ ਜਾਣਗੀਆਂ।

ਉਹਨਾਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਸ ਪ੍ਰੋਗਰਾਮ ਦੌਰਾਨ ਖੁੱਲੇ ਵਿਚ ਸ਼ੌਂਚ ਰਹਿਤ ਬਣਾਇਆ ਜਾਵੇਗਾ ਤਾਂ ਜੋਂ ਗੰਦਗੀ ਤੋਂ ਬਚਿਆ ਜਾ ਸਕੇ ਅਤੇ ਇਹਨਾਂ ਸਾਰਿਆ ਦੀ ਡਿਜੀਟਲ ਮੋਟਰਿੰਗ ਕੀਤੀ ਜਾਵੇਗੀ ।

ਸ੍ਰੀਮਤੀ ਸੁਲਤਾਨਾ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਆਉਣ ਵਾਲੀ ਸੰਗਤ ਵਾਸਤੇ ਸ਼ਹਿਰ, ਪਾਰਕਿੰਗ ਤੇ ਲੰਗਰ ਦੀਆਂ ਵੱਖ-ਵੱਖ ਸਾਈਟਾਂ ‘ਤੇ 2000 ਅਸਥਾਈ ਪਖਾਨੇ ਅਤੇ 1500 ਯੂਰੀਨਲ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਦਿਵਿਆਂਗਾਂ ਵਾਸਤੇ 125 ਨਹਾਉਣ ਵਾਲੇ ਅਤੇ 50 ਸਪੈਸ਼ਲ ਪਖਾਨੇ ਲਗਾਏ ਜਾਣੇ ਹਨ। ਇਹਨਾਂ ਪਖਾਨਿਆਂ ਦੀ ਦੇਖਭਾਲ ਤੇ ਸਾਫ ਸਫਾਈ ਵਾਸਤੇ 1100 ਸਫਾਈ ਕਰਮਚਾਰੀ ਲਗਾਏ ਜਾਣੇ ਹਨ।

ਹਵਾ ਅਤੇ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ । ਸੀਵਰੇਜ ਦੀ 100 ਪ੍ਰਤੀਸ਼ਤ ਗੰਦਗੀ ਦਾ ਨਿਪਟਾਰ ਮੱਖੂ ਅਤੇ ਜ਼ੀਰਾ ਵਿਖੇ ਲੱਗੇ ਟੀਰਟਮੈਂਟ ਪਲਾਟਾਂ ਰਾਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ 30000 ਵਰਗ ਫੁੱਟ ਖੇਤਰ ‘ਤੇ ਸਿਹਤ ਅਤੇ ਸਾਫ ਸਫਾਈ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਸਥਾਨਾਂ ‘ਤੇ ਸਲੋਗਨ ਲਗਾਏ ਜਾਣੇ ਹਨ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਮੌਕੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਅਤੇ ਸਫਾਈ ਵਿਵਸਥਾ ਦੀ 24 ਘੰਟੇ ਨਿਗਰਾਨੀ ਲਈ ਵੈਂਬ ਬੇਸਡ ਮੋਨੀਟਰਿੰਗ ਡੈਸ਼ਬੋਰਡ ਬਣਾਇਆ ਗਿਆ ਹੈ। ਇਸ ਪ੍ਰੋਗਰਾਮ ਦੌਰਾਨ ਜੇਕਰ ਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਸੁਵਿਧਾਵਾਂ ਸਬੰਧੀ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਸ ਨੂੰ 3 ਘੰਟੇ ਦੇ ਅੰਦਰ-ਅੰਦਰ ਠੀਕ ਕਰ ਦਿੱਤਾ ਜਾਵੇਗਾ ।

Share News / Article

Yes Punjab - TOP STORIES