ਰੋਜ਼ਗਾਰ ਮੇਲੇ ਸੰਬੰਧੀ ਝੂਠੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਅਤੇ ਸ਼ਰਾਰਤੀ ਅਨਸਰਾਂ ਬਾਰੇ ਸੂਚਿਤ ਕਰਨ ਦੀ ਅਪੀਲ

ਯੈੱਸ ਪੰਜਾਬ

ਪਟਿਆਲਾ, 9 ਅਕਤੂਬਰ, 2019 –

ਸਥਾਨਕ ਆਈ.ਟੀ.ਆਈ. ਪਟਿਆਲਾ ਦੇ ਮਾਨਯੋਗ ਸ਼੍ਰੀ ਅਮਰਜੀਤ ਸਿੰਘ ਡਿਪਟੀ ਡਾਇਰੈਕਟਰ ਕਮ ਪ੍ਰਿੰਸੀਪਲ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਸਥਾਨਕ ਆਈ.ਟੀ.ਆਈ. ਪਟਿਆਲਾ ਵਿਖੇ ਹੌਂਡਾ ਕਾਰਜ਼ ਇੰਡਿਆ ਲਿਮਟਿਡ ਵੱਲੋਂ ਇੱਕ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਹੀ ਗਲਤ ਹੈ, ਇਸ ਲਈ ਇਸ ਉਪਰ ਕੋਈ ਵੀ ਯਕੀਨ ਨਾ ਕੀਤਾ ਜਾਵੇ ਅਤੇ ਨਾ ਹੀ ਕੋਈ ਵਿਅਕਤੀ ਇਸ ਮਿਤੀ ਨੂੰ ਰੋਜਗਾਰ ਪ੍ਰਾਪਤੀ ਲਈ ਸੰਸਥਾ ਵਿਖੇ ਪਹੁੰਚੇ ।

ਕੁਝ ਸਮਾ ਪਹਿਲਾ ਵੀ ਸ਼ਰਾਰਤੀ ਅਨਸਰਾਂ ਦੁਆਰਾ ਇਸ ਸੰਬੰਧੀ ਅਫਵਾਹਾਂ ਫੈਲਾਨ ਕਾਰਨ ਕਾਫੀ ਵਿਅਕਤੀਆਂ ਨੂੰ ਦੂਜਿਆ ਸਟੇਟਾ ਤੋਂ ਸੰਸਥਾ ਵਿਖੇ ਪਹੁੰਚ ਕੇ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਸੰਸਥਾ ਨੂੰ ਵੀ ਇਕੱਠੀ ਹੋਈ ਭੀੜ ਨੂੰ ਕੰਟਰੋਲ ਕਰਨ ਵਿੱਚ ਕਾਫੀ ਮੁਸ਼ਕਿਲ ਪੇਸ਼ ਆਈ ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਸੋਸ਼ਲ ਮੀਡੀਆ ਜਾ ਕਿਸੇ ਹੋਰ ਵਸੀਲੇ ਤੋਂ ਕੋਈ ਗਲਤ ਜਾਣਕਾਰੀ ਰੋਜਗਾਰ ਮੇਲੇ ਸਬੰਧੀ ਦਿੱਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਨਾਮ ਜਾ ਮੋਬ: ਨੰ: ਬਾਰੇ ਬਲਵਿੰਦਰ ਸਿੰਘ ਜੀ.ਆਈ. ਕੋਆਰ਼ਡੀਨੇਟਰ ਅਫਸਰ (98551-11139) ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਖਿਲਾਫ ਯੋਗ ਕਾਰਵਾਈ ਕੀਤੀ ਜਾ ਸਕੇ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES