‘ਰੈਪਰ’ ਬਾਦਸ਼ਾਹ ਦਾ ਨਵਾਂ ਗੀਤ ‘ਗ੍ਰੈਂਡ ਫ਼ਾਦਰ’ ਰਿਲੀਜ਼

ਚੰਡੀਗੜ੍ਹ, 19 ਜੂਨ, 2019 –

ਕੋਈ ਵੀ ਵਿਅਕਤੀ ਆਪਣੀ ਜਿੰਦਗੀ ਵਿਚ ਉਚਾਈ ਅਤੇ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਵੀ ਜੇਕਰ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ ਤਾਂ ਸਰੋਤੇ ਇਸ ਚੀਜ਼ ਦੀ ਕਦਰ ਕਰਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਉਸ ਵਿਅਕਤੀ ਦੀ ਇਜ਼ਤ ਹੋਰ ਵੀ ਵੱਧ ਜਾਂਦੀ ਹੈ। ਸਾਰੇ ਕਲਾਕਾਰ ਆਪਣੀਆਂ ਜੜ੍ਹਾਂ ਅਤੇ ਸਭਿਆਚਾਰ ਨੂੰ ਛੱਡ ਕੇ ਨਹੀਂ ਜਾਂਦੇ। ਅਤੇ ਬਾਦਸ਼ਾਹ ਵੀ ਇੱਕ ਅਜਿਹੇ ਕਲਾਕਾਰ ਜੋ ਦੁਨੀਆਂ ਭਰ ਦੇ ਲੋਕਾਂ ਤੋਂ ਵੱਡੇ ਪੱਧਰ ਤੇ ਪਿਆਰ ਅਤੇ ਸਹਿਯੋਗ ਪ੍ਰਾਪਤ ਕਰਨ ਦੇ ਬਾਵਜੂਦ ਆਪਣੀਆਂ ਜੜਾਂ ਨਾਲ ਜੁੜੇ ਹੋਏ ਹਨ।

ਬਾਦਸ਼ਾਹ ਨੇ ਆਪਣੇ ਗਾਣਿਆਂ ਵਿੱਚ ਕਈ ਵਾਰ ਆਪਣੇ ਹਰਿਆਣਵੀ ਹੋਣ ਦਾ ਜ਼ਿਕਰ ਗਰਵ ਨਾਲ ਕੀਤਾ ਹੈ ਅਤੇ ਉਹ ਇਸ ਗੱਲ ਨੂੰ ਕਦੇ ਨਹੀਂ ਭੁੱਲਦੇ। ਹਰਿਆਣੇ ਵਿਚ ਪੈਦਾ ਹੋਏ ਬਾਦਸ਼ਾਹ ਨੇ ਇਸ ਵਾਰ ਇਕ ਹਰਿਆਣਵੀ ਗੀਤ ‘ਗ੍ਰੈਂਡਫਾਦਰ’ ਨੂੰ ਰਿਲੀਜ਼ ਕੀਤਾ ਹੈ। ਅਤੇ ਇਹ ਗੀਤ ਸਾਰਿਆਂ ਨੂੰ ਜ਼ਰੂਰ ਆਪਣੇ ਦਾਦਾ ਜੀ ਦੀ ਯਾਦ ਦਿਲਾਏਗਾ। ਇਹ ਗੀਤ ਪੂਰੀ ਤਰ੍ਹਾਂ ਹਰਿਆਣਵੀ ਭਾਸ਼ਾ ਵਿੱਚ ਹੈ ਅਤੇ ਗਾਣੇ ਦੀ ਸ਼ੂਟਿੰਗ ਵੀ ਹਰਿਆਣਾ ਵਿਚ ਹੀ ਹੋਈ ਹੈ।

ਗਾਣੇ ਦੇ ਬੋਲ ਰਮਨ ਸਿਸੋਦੀਆ ਦੁਆਰਾ ਲਿਖੇ ਗਏ ਹਨ ਅਤੇ ਗਾਣੇ ਦੇ ਮਿਊਜ਼ਿਕ ਨੂੰ ਆਪ ਖ਼ੁਦ ਬਾਦਸ਼ਾਹ ਨੇ ਕੰਪੋਜ਼ ਕੀਤਾ ਹੈ। ਗਾਣੇ ਦੇ ਟੀਜ਼ਰ ਨੂੰ ਪਹਿਲਾ ਹੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਹ ਪਹਿਲੀ ਵਾਰ ਨਹੀਂ ਕਿ ਬਾਦਸ਼ਾਹ ਨੇ ਹਰਿਆਣਵੀ ਗੀਤ ਰਿਲੀਜ਼ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਗਾਣੇ ‘ਚੁੱਲ’ ਅਤੇ ‘ਬਜ਼’ ਵਿਚ ਵੀ ਹਰਿਆਨੀਵੀ ਰੈਪ ਸੀ। ਗਾਣਾ ‘ਚੁੱਲ’ ਨੇ ਨਾ ਸਿਰਫ ਹਰਿਆਨੀ ਇੰਡਸਟਰੀ ਨੂੰ ਨਵਾਂ ਪੱਧਰ ਦਿੱਤਾ ਸਗੋਂ ਬਾਲੀਵੁੱਡ ਵਿਚ ਇਸ ਭਾਸ਼ਾ ਲਈ ਇੱਕ ਰਾਹ ਬਣਾਇਆ। ‘ਕਪੂਰ ਐਂਡ ਸਨਜ਼’ ਬਾਲੀਵੁੱਡ ਫਿਲਮ ਦਾ ਹਿੱਸਾ ਬਣਨ ਤੋਂ ਬਾਅਦ ਇਹ ਗਾਣਾ ਹੋਰ ਵੀ ਪ੍ਰਸਿੱਧ ਹੋਇਆ।

ਗਾਇਕੀ ਤੋਂ ਇਲਾਵਾ ਬਾਦਸ਼ਾਹ ਆਉਣ ਵਾਲੀ ਫਿਲਮ ‘ਖਾਨਦਾਨੀ ਸ਼ਫਾਖਾਨਾ’ ਨਾਲ ਆਪਣਾ ਐਕਟਿੰਗ ਡੈਬਿਊ ਕਰਨ ਲਈ ਪੂਰੇ ਤਿਆਰ ਹਨ। ਬਾਦਸ਼ਾਹ ਤੋਂ ਇਲਾਵਾ ਇਸ ਫਿਲਮ ਵਿੱਚ ਸਾਨੂੰ ਸੋਨਾਕਸ਼ੀ ਸਿਨਹਾ, ਵਰੁਣ ਸ਼ਰਮਾ ਅਤੇ ਅਨੂੰ ਕਪੂਰ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਕ ਸ਼ਿਲਪੀ ਦਾਸਗੁਪਤਾ ਹਨ।

ਇਹ ਫ਼ਿਲਮ ਟੀ ਸੀਰੀਜ਼ ਅਤੇ ਮਿਰਘਦੀਪ ਲਾਂਬਾ ਦੁਆਰਾ ਪ੍ਰੋਡਿਊਸ ਕੀਤੀ ਜਾ ਰਹੀ ਹੈ। ਫਿਲਮ 26 ਜੁਲਾਈ 2019 ਨੂੰ ਰਿਲੀਜ਼ ਹੋਵੇਗੀ।

ਗੀਤ ‘ਗ੍ਰੈਂਡਫਾਦਰ’ 18 ਜੂਨ 2019 ਨੂੰ ਬਾਦਸ਼ਾਹ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਹੋ ਚੁੱਕਾ ਹੈ।

Share News / Article

Yes Punjab - TOP STORIES