42.8 C
Delhi
Sunday, May 19, 2024
spot_img
spot_img

ਰੇਪ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਦੀ ਲੋੜ: ਬਲਬੀਰ ਸਿੱਧੂ

ਮੋਹਾਲੀ 11 ਜਨਵਰੀ, 2020:

ਪੱਤਰਕਾਰਾਂ ਦੀ ਸਿਰਮੌਰ ਸੰਸਥਾ ਮੋਹਾਲੀ ਪ੍ਰੈਸ ਕਲੱਬ ਵੱਲੋਂ ਕਰਵਾਇਆ ਗਿਆ 13ਵਾਂ ਮੇਲਾ ‘ ਧੀਆਂ ਦੀ ਲੋਹੜੀ ’ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਅਪਣੀ ਕਲਾ ਦਾ ਪ੍ਰਗਟਾਵਾ ਕਰਦੇ ਹੋਏ ਵਿਲੱਖਣ ਤੇ ਅਮਿਟ ਛਾਪ ਛੱਡੀ।

ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪੰਜਾਬ ਦੇ ਸਿਹਤ ਤੇ ਕਿਰਤ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧ ਸ਼ਾਮਲ ਹੋਏ। ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਵਿਜੇ ਕੁਮਾਰ ਸਰਮਾਂ ( ਟਿਕੂ ) ਨੇ ਮੇਲੇ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਪ੍ਰੈਸ ਕਲੱਬ ਦੀ ਪੂਰੀ ਟੀਮ ਦੀ ਪ੍ਰਸੰਸਾ ਕੀਤੀ ਕਿ ਉਹ ਲਗਾਤਾਰ 12 ਸਾਲਾਂ ਤੋਂ ਨਵ ਜੰਮੀਆਂ ਬੱਚਿਆਂ ਦੀ ਲੋਹੜੀ ਮਨਾ ਰਿਹਾ ਹੈ।

ਉਨਾਂ ਕਿਹਾ ਕਿ ਅੱਜ ਔਰਤ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਖੜਕੇ ਕੰਮ ਕਰ ਰਹੀਆਂ ਹਨ ਬਾਲਕੇ ਕਈ ਖੇਤਰਾਂ ਵਿੱਚ ਮਰਦਾਂ ਨਾਲੋ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਉਨਾਂ ਕਿਹਾ ਮਰਦ ਨੂੰ ਔਰਤ ਪ੍ਰਤੀ ਅਪਣੀ ਸੋਚ ਬਦਲਣ ਦੀ ਲੋੜ ਹੈ। ਉਨਾਂ ਦੇਸ਼ ਵਿੱਚ ਲੜਕੀਆਂ ਦੇ ਵੱਧ ਰਹੇ ਰੇਪਾਂ ਦੀ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਕਰੜੀਆਂ ਸਜਾਵਾਂ ਦੇਣ ਲਈ ਛੇਤੀ ਨਿਆਂ ਦੇਣ ਵੱਧ ਤੋਂ ਵੱਧ ਫਾਸਟ ਕੋਰਟ ਟਰੈਕ ਬਣਾਉਣੇ ਚਾਹੀਦੇ ਹਨ।

ਉਨਾਂ ਕਿਹਾ ਕਿ ਦੋਸ਼ੀਆਂ ਨੂੰ ਦੋ ਮਹੀਨੇ ਦੇ ਅੰਦਰ ਅੰਦਰ ਸਜਾਵਾਂ ਮਿਲਣੀ ਚਾਹੀਦੀਆਂ ਹਨ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰ ਆਰਥਿਕ ਮੰਦੀ ਦੇ ਚਲਦਿਆਂ ਮੋਹਾਲੀ ਪ੍ਰੇਸ ਕਲੱਬ ਨੇ ਅਪਣੇ ਅਖਤਿਆਰ ਕੋਟੇ ਵਿਚੋਂ 1 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਮੋਹਰਲੀ ਪ੍ਰੈਸ ਕਲੱਬ ਨੂੰ ਜ਼ਮੀਨ ਦੇਣ ਬਾਰੇ ਕਿਹਾ ਕਿ ਉਹ ਸਬੰਧਿਤ ਮੰਤਰੀ ਨਾਲ ਗਲ ਕਰਕੇ ਜਮੀਨ ਦਿਵਾਉਣ ਦਾ ਵਾਅਦਾ ਵੀ ਕੀਤਾ ਅਤੇ ਕਿਹਾ ਮੋਹਾਲੀ ਵਿੱਚ ਬਣੇ ਸਾਰੇ ਪ੍ਰੈਸ ਕਲੱਬ ਨੂੰ ਇਕ ਹੋ ਜਾਣ ਲਈ ਕਿਹਾ।

ਇਸ ਮੌਕੇ ਮਿੰਟੂ ਸੰਧੂ ਐਮ.ਐਲ.ਏ ਕਨੇਡਾ, ਸਮਾਜ ਸੇਵੀ ਆਗੂ ਨੌਨਿਹਾਲ ਸਿੰਘ ਸੋਢੀ , ਡਾ ਪਰਮਜੀਤ ਸਿੰਘ ਰਾਣੁੰ, ਗੁਰਧਿਆਨ ਸਿੰਘ ਧੁਰਾਲੀ, ਰਾਜਾ ਕੰਵਰਜੋਤ ਸਿੰਘ ਤੋਂ ਇਲਾਵਾ ਡਾ ਭਾਗ ਸਿੰਘ ਕੁਰੜੀ ਆਦਿ ਹਾਜਰ ਸਨ। ਇਸ ਤੋਂ ਪਹਿਲਾਂ ਲੋਹੜੀ ਬਾਲਣ ਦੀ ਰਸਮ ਉੱਘੀ ਸਮਾਜ ਸੇਵਿਕਾ ਸ੍ਰੀ ਮਤੀ ਜਗਜਤੀ ਕੌਰ ਕਾਹਲੋਂ ਨੇ ਲੋਹੜੀ ਬਾਲੀ ਅਤੇ ਸੁੰਦਰ ਮੁੰਦਰੀਆਂ ਦੇ ਨਾਲ ਨਾਲ ਬਰਗੇਡੀਅਰ ਕਾਹਲੋਂ ਨੇ ਬੋਲੀਆਂ ਪਾਇਆਂ।

ਪ੍ਰੋਗਰਾਮ ਦਾ ਸ਼ੁਰੂਆਤ ਚਰਚਿਤ ਗਾਇਕ ਹਰਿੰਦਰ ਹਰ ਦੇ ਧਾਰਮਿਕ ਗੀਤੀ ਦੇ ਨਾਲ ਹੋਈ। ਉਭਰਦੀ ਗਾਇਕਾ ਰਾਕ ਕੌਰ ਨੇ ਅਪਣੇ ਗੀਤਾਂ ਰਾਹੀਂ ਚੰਗਾ ਰੰਗ ਬੰਨਿਆ, ਜੱਸ ਰਿਕਾਰਡ ਦੇ ਕਲਾਕਾਰ, ਪੰਜਾਬ ਫਿਲਮਾਂ ਦੀ ਜਿੰਦ ਜਾਂਨ ਕਰਮਜੀਤ ਅਨਮੋਲ ਨੇ , ਧੀਆਂ ਦੀ ਲੋਹੜੀ ਦਾ ਗੀਤ ਤੋਂ ਇਲਾਵਾ ਅਪਣਾ ਸਦਾ ਬਹਾਰ ਗੀਤ ਯਾਰਾ ਓ ਯਾਰਾ ਅਪਣੀ ਬਲੰਦ ਅਵਾਜ਼ ਵਿੱਚ ਪੇਸ਼ ਕਰਕੇ ਮੇਲੇ ਨੂੰ ਸਿਖਰਾਂ ਤੇ ਪਹੁੰਚਾ ਦਿਤਾ , ਫਿਲਮੀ ਕਲਾਕਾਰ ਅਤੇ ਨੌਜਵਾਨਾਂ ਦੇ ਚਹੇਤੇ ਕਲਾਕਾਰ ਸਿੱਪੀ ਗਿੱਲ ਨੇ ਨੌਜਵਾਨਾਂ ਦੀ ਗਲ ਕਰਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ।

ਗਾਇਕੀ ਸਾਰਥੀ ਕੇ ਨੇ ਅਪਣੇ ਗੀਤਾਂ ਰਾਂਹੀ ਭਰਵੀਂ ਹਾਜਰੀ ਲਗਵਾਈ ਉਥੇ ਅਪਣੇ ਚਰਪਰਚਿਤ ਅੰਦਾਜ਼ ਵਿੱਚ ਕੰਵਰ ਗਰੇਵਾਲ ਦੀ ਅਵਾਜ਼, ਨਾ ਜਾਂਈ ਮਸਤਾਂ ਦੇ ਵੇਹੜੇ ਗਾਕੇ ਰੰਗ ਬੰਨਿਆਂ। ਸੰਦੀਪ ਬਰਾੜ ਅਤੇ ਸ਼ਿਵਜੋਤ ਦੀ ਜੋੜੀ ਨੇ ਪਲਾਜ਼ੋ, ਸੇਂਮ ਟਾਇਮ ਸੇਂਮ ਜਗਾਂ ਗਾਉਣ ਪਾਕੇ ਮਾਝੇ ਮਾਲਵੇ ਦੀਆਂ ਬੋਲੀਆਂ ਪਾਕੇ ਪ੍ਰੈਸ ਕਲੱਬ ਦੇ ਮੈਂਬਰ ਅਤੇ ਉਨਾਂ ਦੇ ਪਰੀਵਾਰਾਂ ਨੂੰ ਨੱਚਣ ਲਈ ਮਜਬੂਰ ਕੀਤਾ।

ਪ੍ਰੋਗਰਾਮ ਦੀ ਵਿਸ਼ੇਸਤਾ ਚਾਰ ਸਾਲ ਦੀ ਬੱਚੀ ਕਿਸਤੂ ਕੇ ਨੇ ਧੀਆਂ ਨੂੰ ਸਮਰਪਿਤ ਗੀਤ ਕੇ ਸਭ ਨੂੰ ਹੈਰਾਨੀ ਪੈਦਾ ਕਰ ਦਿਤੀ। ਇਸ ਤੋਂ ਅਲਾਵਾ, ਨੌਜਵਾਨ ਗਾਇਕ ਏਕਮ ਸਿੰਘ ਨੇ ਜੁਗਨੀ ਆਦਿ, ਹਨੀ ਸਿੱਧੂ ਨੇ ਮਿਰਜ਼ਾ ਤੇ ਅਪਣੇ ਚਰਚਿਤ ਗੀਤ ਗਾਕੇ ਪੋਗਰਾਮ ਦਾ ਮਹੌਲ ਮਘਾਇਆ, ਅਵਾਜ਼ ਪੰਜਾਬ ਦੀ ਜੇਤੂ ਗਾਇਕਾ ਤਨਿਸ਼ਕ ਕੌਰ, ਬਾਬਲ ਤੇਰੀਆਂ ਗੱੁਡੀਆਂ ਅਤੇ ਅਪਣਾ ਚਰਚਿਤ ਗੀਤ ਐਟੀਚੁਟ ਗਾਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ।

ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਜੀਤ ਬਿੱਲ, ਜਨਰਲ ਸਕੱਤਰ ਹਰਬੰਸ ਬਾਗੜੀ ਤੋਂ ਇਲਾਵਾ ਗੁਰਮੀਤ ਸਿੰਘ ਸ਼ਾਹੀ, ਕੁਲਦੀਪ ਸਿੰਘ, ਕੁਲਵਿੰਦਰ ਬਾਵਾ , ਨਾਹਰ ਸਿੰਘ ਧਾਲੀਵਾਲ, ਵਿਜੈ ਕੁਮਾਰ, ਰਾਜ ਕੁਮਾਰ ਅਰੋੜ ਅਤੇ ਸੁਖਵਿੰਦਰ ਸਿੰਘ ਸ਼ਾਨ ਤੋਂ ਇਲਾਵਾ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸੰਗੀਤ ਪ੍ਰਮੋਟਰ ਅਰੂਣ ਨਾਭਾ, ਅਮਰਜੀਤ ਸਿੰਘ, ਰਜੀਵ ਤਨੇਜਾ, ਜੰਗ ਸਿੰਘ, ਜਸਪ੍ਰੀਤ ਗਿੱਲ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION