35.1 C
Delhi
Friday, April 19, 2024
spot_img
spot_img

ਰੂਮੀ ਅਤੇ ਚਚਰਾੜੀ ਸੈਂਟਰ ਬਣੇ ਜਰਖੜ ਖੇਡ ਫੈਸਟੀਵਲ ਦੇ ਨਵੇਂ ਚੈਂਪੀਅਨ, ਗੁਰਮੀਤ ਸਿੰਘ ਖੁੱਡੀਆ, ਸੰਗੋਵਾਲ, ਪ੍ਰੋ: ਗੱਜਣ ਮਾਜਰਾ ਅਤੇ ਬੀਬੀ ਛੀਨਾ ਦਾ ਜਰਖੜ ਵਿਖੇ ਹੋਇਆ ਵਿਸੇਸ਼ ਸਨਮਾਨ

ਯੈੱਸ ਪੰਜਾਬ
ਲੁਧਿਆਣਾ, 6 ਜੂਨ, 2022 –
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਗਏ 12ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਵਿੱਚ ਅੱਜ ਸੀਨੀਅਰ ਵਰਗ ਵਿੱਚ ਫਰੈਂਡਜ਼ ਕਲੱਬ ਰੂੁਮੀ ਅਤੇ ਸਬ ਜੂਨੀਅਰ ਵਰਗ ਵਿਚ ਰਾਊਂਡ ਗਲਾਸ ਹਾਕੀ ਅਕੈਡਮੀ ਚਚਰਾੜੀ ਨੂੰ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ।

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਵਿੱਚ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਦਰਸ਼ਕਾਂ ਦੇ ਭਾਰੀ ਇਕੱਠ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਬਹੁਤ ਹੀ ਤੇਜ਼ ਤਰਾਰ ਅਤੇ ਆਹਲ੍ਹਾ ਦਰਜੇ ਦੀ ਹਾਕੀ ਵੇਖਣ ਨੂੰ ਮਿਲੀ। ਦਰਸ਼ਕਾਂ ਨੇ ਕਲਾਤਮਿਕ ਹਾਕੀ ਦਾ ਭਰਪੂਰ ਆਨੰਦ ਮਾਣਿਆ ।ਅੱਜ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਫਰੈਂਡਜ਼ ਕਲੱਬ ਰੂੁਮੀ ਨੇ ਜਰਖੜ ਹਾਕੀ ਅਕੈਡਮੀ ਨੂੰ ਧੋਬੀ ਪਟਕਾ ਮਾਰਦਿਆਂ 5-4 ਗੋਲਾਂ ਨਾਲ ਜਿੱਤ ਹਾਸਲ ਕੀਤੀ ।

ਮੈਚ ਸਮਾਪਤੀ ਤੋਂ 3 ਮਿੰਟ ਪਹਿਲਾਂ ਤੱਕ ਜਰਖੜ ਹਾਕੀ ਅਕੈਡਮੀ ਰੂਮੀ ਤੋਂ 4-2 ਗੋਲਾਂ ਨਾਲ ਅੱਗੇ ਸੀ ਪਰ ਆਖ਼ਰੀ ਤਿੰਨ ਮਿੰਟਾਂ ਵਿੱਚ ਰੂੁਮੀ ਦੇ ਖਿਡਾਰੀਆਂ ਨੇ ਜਬਰਦਸਤ ਵਾਪਸੀ ਕਰਦਿਆਂ ਉਪਰੋਥੱਲੀ 3 ਗੋਲ ਕਰਕੇ ਜਰਖੜ ਹਾਕੀ ਅਕੈਡਮੀ ਦੇ ਜੇਤੂ ਸੁਪਨੇ ਚਕਨਾਚੂਰ ਕਰਦਿਆਂ ਨਾ ਸਿਰਫ਼ ਚੈਂਪੀਅਨ ਜਿੱਤ ਹਾਸਿਲ ਕੀਤੀ ਸਗੋਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਟਰਾਫੀ ਤੇ ਵੀ ਇਕ ਸਾਲ ਲਈ ਆਪਣਾ ਕਬਜ਼ਾ ਕਰ ਲਿਆ।

ਫਰੈਂਡਜ਼ ਕਲੱਬ ਰੂਮੀ ਪਹਿਲੀ ਵਾਰ ਜਰਖੜ ਖੇਡ ਫੈਸਟੀਵਲ ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ।

ਸਬ ਜੂਨੀਅਰ ਵਰਗ ਅੰਡਰ 12 ਸਾਲ ਵਰਗ ਵਿਚ ਰਾਊਂਡ ਗਰਾਸ ਚਚਰਾੜੀ ਸੈਂਟਰ ਨੇ ਨਨਕਾਣਾ ਸਾਹਿਬ ਪਬਲਿਕ ਸਕੂੁਲ ਰਾਮਪੁਰ ਛੰਨਾਂ ਅਮਰਗੜ੍ਹ ਨੂੰ ਸੰਘਰਸ਼ ਪੂਰਨ ਮੁਕਾਬਲੇ ਵਿੱਚ 2-0ਗੋਲਾਂ ਨਾਲ ਹਰਾਇਆ ।

ਚਚਰਾੜੀ ਹਾਕੀ ਸੈਂਟਰ ਦੇ ਬਲਰਾਮ ਸਿੰਘ ਨੂੰ “ਮੈਨ ਆਫ ਦਾ ਮੈਚ” ਜਦਕਿ ਅਰਮਨਦੀਪ ਸਿੰਘ ਨੂੰ” ਮੈਨ ਆਫ ਦਾ ਟੂਰਨਾਮੈਂਟ ” ਅਮਰਗਡ਼੍ਹ ਦੇ ਪਰਮਿੰਦਰ ਸਿੰਘ ਨੂੰ ਵਧੀਆ ਗੋਲਕੀਪਰ , ਜਰਖੜ ਅਕੈਡਮੀ ਦੇ ਗੁਰਮਾਨਵਦੀਪ ਸਿੰਘ ਨੂੰ ਸਰਬੋਤਮ ਸਕੋਰਰ ,ਅਮਰਗਡ਼੍ਹ ਦੀ ਲੜਕੀ ਰਮਨਦੀਪ ਕੌਰ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਵਜੋਂ ਸਾਇਕਲ, ਬਦਾਮ ਅਤੇ ਘਿਓ ਦੇ ਕੇ ਸਨਮਾਨਿਆ ਗਿਆ ,ਜਦਕਿ ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਦੇ ਲਵਜੀਤ ਸਿੰਘ ਨੂੰ ਯੰਗ ਪਲੇਅਰ ਅਤੇ ਰੂਮੀ ਕਲੱਬ ਦੇ ਦੀਪ ਨੂੰ “ਮੈਨ ਆਫ ਦਾ ਟੂਰਨਾਮੈਂਟ” ਅਨਮੋਲ ਨੂੰ ਵਧੀਆ ਗੋਲਕੀਪਰ ਵਜੋਂ ਸਾਈਕਲ ਦੇ ਕੇ ਸਨਮਾਨਿਆ ਗਿਆ ।

ਚੈਂਪੀਅਨ ਟੀਮ ਨੂੰ 25 ਹਜਾਰ ਰੁਪਏ ਦੀ ਨਗਦ ਰਾਸ਼ੀ ਅਤੇ ਯਾਦਗਾਰੀ ਟਰਾਫੀ ,ਉਪ ਜੇਤੂ ਟੀਮ ਨੂੰ 18 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਜੋਂ ਸਨਮਾਨਿਆ ਗਿਆ । ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿੱਚ ਹਰੁਗਣ ਅਤੇ ਅਰਵਿੰਦ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION