ਰਾਮੂਵਾਲੀਆ ਨੇ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਜੈਕਸ ਸ਼ਿਰਾਕ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬੋ

ਜਲੰਧਰ, 27 ਸਤੰਬਰ, 2919:

ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਸ:ਬਲਵੰਤ ਸਿੰਘ ਰਾਮੂਵਾਲੀਆ ਨੇ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਜੈਕਸ ਸ਼ਿਰਾਕ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸ:ਰਾਮੂਵਾਲੀਆ ਨੇ ਆਪਣੇ ਸ਼ੋਕ ਸੁਨੇਹੇ ਵਿਚ ਕਿਹਾ ਕਿ 1998 ਵਿਚ ਭਾਰਤ ਦੇ ਸਰਕਾਰੀ ਦੌਰੇ ’ਤੇ ਆਏ ਸ੍ਰੀ ਜੈਕਸ ਸ਼ਿਰਾਕ ਨਾਲ ਉਨ੍ਹਾਂ ਨੂੰ ਮਿਲਣ ਦਾ ਮੌਕਾ ਪ੍ਰਾਪਤ ਹੋਇਆ ਸੀ। ਉਹਨਾਂ ਕਿਹਾ ਕਿ ਉਹ ਦੂਰਅੰਦੇਸ਼ ਅਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ ਅਤੇ ਉਨ੍ਹਾਂ ਦੇ ਚਲੇ ਜਾਣ ਨਾਲ ਵਿਸ਼ਵ ਪੱਧਰ ’ਤੇ ਚੰਗੀ ਰਾਜਨੀਤੀ ਨੂੂੰ ਘਾਟਾ ਪਿਆ ਹੈ।

ਸ: ਰਾਮੂਵਾਲੀਆ ਅਨੁਸਾਰ ਜੈਕਸ ਸ਼ਿਰਾਕ 25 ਜਨਵਰੀ 1998 ਨੂੰ ਭਾਰਤ ਦੇ ਸਰਕਾਰੀ ਦੌਰੇ ’ਤੇ ਆਏ ਸਨ ਜਿਸ ਵੇਲੇ ਦੇਸ਼ ਦੇ ਰਾਸ਼ਟ+ਪਤੀ ਸ੍ਰੀ ਕੇ ਆਰ ਨਾਰਾਇਣਨ ਅਤੇ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਇੰਦਰ ਕੁਮਾਰ ਗੁਜਰਾਲ ਸਨ। ਜ਼ਿਕਰਯੋਗ ਹੈ ਕਿ ਉਸ ਸਮੇਂ ਸ: ਰਾਮੂਵਾਲੀਆ ਭਾਰਤ ਸਰਕਾਰ ਵਿਚ ਲੋਕ ਭਲਾਈ ’ਤੇ ਖ਼ੁਰਾਕ ਮੰਤਰੀ ਸਨ।

Share News / Article

Yes Punjab - TOP STORIES