ਰਾਮਗੜ੍ਹੀਆ ਸਭਾ ਵੱਲੋਂ ਬਲਬੀਰ ਸਿੰਘ ਖਾਲਸਾ ਨੂੰ ਆਮ ਇਜਲਾਸ ਵਿੱਚ ਸੌਂਪੀ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ

ਯੈੱਸ ਪੰਜਾਬ
ਰਾਜਪੁਰਾ, 21 ਦਸੰਬਰ, 2021 –
ਰਾਮਗੜ੍ਹੀਆ ਸਭਾ (ਰਜਿ) ਰਾਜਪੁਰਾ ਵੱਲੋਂ ਗੁਰੂਦੁਆਰਾ ਰਾਮਗੜ੍ਹੀਆ ਸਭਾ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਯਾਦਗਾਰੀ ਹਾਲ ਵਿਖੇ ਸਾਲ 2021 ਦਾ ਆਮ ਇਜਲਾਸ ਸਭਾ ਦੇ ਸੀਨੀਅਰ ਮੈਂਬਰਾਂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ ਸਰਵਸੰਮਤੀ ਨਾਲ ਖਾਲਸਾਈ ਜੈਕਾਰਿਆਂ ਇਲਾਕੇ ਦੇ ਸੁਹਿਰਦ ਰਾਮਗੜ੍ਹੀਆ ਪਰਿਵਾਰ ਅਤੇ ਸੀਨੀਅਰ ਮੈਂਬਰ ਬਲਬੀਰ ਸਿੰਘ ਖਾਲਸਾ ਨੂੰ ਦੋ ਸਾਲ ਲਈ ਰਾਮਗੜ੍ਹੀਆ ਸਭਾ ਦਾ ਨਵਾਂ ਪ੍ਰਧਾਨ ਐਲਾਨਿਆ ਗਿਆ।

ਆਮ ਇਜਲਾਸ ਉਪਰੰਤ ਬਲਬੀਰ ਸਿੰਘ ਖਾਲਸਾ ਨੂੰ ਸਮੂਹ ਸੀਨੀਅਰ ਰਾਮਗੜ੍ਹੀਆ ਮੈਂਬਰਾਂ ਨੇ ਦਫਤਰ ਵਿੱਚ ਪ੍ਰਧਾਨ ਦੇ ਆਹੁਦੇ ਤੇ ਨਿਵਾਜਿਆ।

ਆਮ ਇਜਲਾਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਨਵੇਂ ਪ੍ਰਧਾਨ ਦੀ ਸੇਵਾ ਲਈ ਬਲਬੀਰ ਸਿੰਘ ਖਾਲਸਾ ਦਾ ਨਾਮ ਰੱਖਿਆ ਜਿਸ ਦੀ ਤਾਈਦ ਰਾਮਗੜ੍ਹੀਆ ਸਭਾ ਦੇ ਬਾਬਾ ਬੋਹੜ ਜਥੇਦਾਰ ਧਿਆਨ ਸਿੰਘ ਸੈਦਖੇੜੀ ਅਤੇ ਸੀਨੀਅਰ ਮੈਂਬਰ ਹਰਬੰਸ ਸਿੰਘ ਸ਼ਿੰਗਾਰੀ ਨੇ ਤਾਈਦ ਕੀਤੀ ਅਤੇ ਰਾਮਗੜ੍ਹੀਆ ਸਭਾ ਦੇ ਬਜ਼ੁਰਗ ਹਰਭਜਨ ਸਿੰਘ ਮਿਓਂ ਵੱਲੋਂ ਹਾਜਰ ਸੈਂਕੜੇ ਪਰਿਵਾਰਾਂ ਨੇ ਖਾਲਸਾਈ ਜੈਕਾਰੇ ਨਾਲ ਸਹਿਮਤੀ ਪ੍ਰਗਟਾਈ।

ਇਸ ਮੌਕੇ ਬਲਬੀਰ ਸਿੰਘ ਖਾਲਸਾ ਨੇ ਸਮੂਹ ਰਾਮਗੜ੍ਹੀਆ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਮੂਹ ਰਾਮਗੜ੍ਹੀਆ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਭਾ ਦੇ ਵੱਲੋਂ ਕੀਤੇ ਜਾਣ ਵਾਲੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਲੜੀ ਨੂੰ ਵਾਹਿਗੁਰੂ ਦੇ ਓਟ ਆਸਰੇ ਨਾਲ ਅੱਗੇ ਜਾਰੀ ਰੱਖਣਗੇ। ਬਲਬੀਰ ਸਿੰਘ ਖਾਲਸਾ ਨੇ ਰਾਜਪੁਰਾ ਪ੍ਰਸ਼ਾਸਨ ਦਾ ਵੀ ਧੰਨਵਾਦ ਪ੍ਰਗਟ ਕੀਤਾ ਜਿਸ ਨੇ ਪੂਰੇ ਆਮ ਇਜਲਾਸ ਅਤੇ ਰਾਮਗੜ੍ਹੀਆ ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਤੱਕ ਆਪਣੀ ਡਿਊਟੀ ਬਾਖੂਬੀ ਨਿਭਾਈ।

ਇਸ ਮੌਕੇ ਸਮੂਹ ਹਾਜਰ ਰਾਮਗੜ੍ਹੀਆ ਪਰਿਵਾਰਾਂ ਨੇ ਨਵੇਂ ਪ੍ਰਧਾਨ ਨੂੰ ਨਵੀਂ ਕਾਰਜਕਾਰਨੀ ਮੈਂਬਰ ਨਿਯੁਕਤ ਕਰਨ ਦੇ ਅਧਿਕਾਰ ਵੀ ਦਿੱਤੇ। ਬਲਬੀਰ ਸਿੰਘ ਖਾਲਸਾ ਨਾ ਪਰਮਜੀਤ ਸਿੰਘ ਸਰਪੰਚ ਸੈਦਖੇੜੀ ਨੂੰ ਰਾਮਗੜ੍ਹੀਆ ਸਭਾ ਦਾ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਸਲੈਚ ਨੂੰ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਮੁੰਡੇ ਨੂੰ ਖਜਾਨਚੀ ਬਨਾਉਣ ਦੀ ਪ੍ਰਵਾਨਗੀ ਮੌਕੇ ਤੇ ਹੀ ਹਾਜ਼ਰ ਸੈਂਕੜੇ ਰਾਮਗੜ੍ਹੀਆ ਪਰਿਵਾਰਾਂ ਤੋਂ ਲਈ ਜਿਸ ਨੂੰ ਵੀ ਸੰਗਤ ਨੇ ਖਾਲਸਾਈ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ।

ਇਸ ਮੌਕੇ ਅਮਨਦੀਪ ਸਿੰਘ ਨਾਗੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਰਾਜਪੁਰਾ, ਵਿੰਗ ਕਮਾਂਡਰ ਕਿਰਪਾਲ ਸਿੰਘ, ਬਲਬੀਰ ਸਿੰਘ ਸੱਗੂ, ਬਲਵਿੰਦਰ ਸਿੰਘ ਨਾਗੀ, ਤਜਿੰਦਰ ਸਿੰਘ ਸੱਗੂ, ਦਲਬੀਰ ਸਿੰਘ ਸੱਗੂ ਐੱਮਸੀ, ਸੁਖਦੇਵ ਸਿੰਘ ਜੇਈ, ਗੁਰਦੀਪ ਸਿੰਘ ਜੇਈ, ਕੁਲਦੀਪ ਸਿੰਘ ਗਾਜੀਪੁਰ, ਪ੍ਰੀਤਮ ਸਿੰਘ ਬਿੱਟਾ, ਸੁਖਦੇਵ ਸਿੰਘ ਭਾਰੀ, ਅਮ੍ਰਿਤ ਪਾਲ ਸਿੰਘ ਖਾਲਸਾ, ਹਰਭਜਨ ਸਿੰਘ ਕਲੇਰ, ਸੁਖਵਿੰਦਰ ਸਿੰਘ ਕਲੇਰ, ਹਰਭਜਨ ਸਿੰਘ, ਪ੍ਰੀਤਮ ਸਿੰਘ ਧੀਮਾਨ, ਸਤਿੰਦਰ ਸਿੰਘ ਸਲੈਚ, ਵਿਨੇ ਪ੍ਰਤਾਪ ਸਿੰਘ, ਯੋਗ ਰਾਜ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ, ਭੁਪਿੰਦਰ ਸਿੰਘ, ਸਤਨਾਮ ਸਿੰਘ, ਰਵਿੰਦਰ ਸਿੰਘ, ਬਲਜਿੰਦਰ ਸਿੰਘ, ਸਤਪਾਲ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ ਫੌਜੀ, ਪ੍ਰੀਤਮ ਸਿੰਘ ਖਾਲਸਾ, ਪ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ ਪ੍ਰਧਾਨ ਵਿਸ਼ਵਕਰਮਾ ਮਿਸਤਰੀ ਅਤੇ ਰਾਜ ਮਜਦੂਰ ਯੂਨੀਅਨ, ਸਤਵਿੰਦਰ ਸਿੰਘ, ਗੋਬਿੰਦ ਪ੍ਰੀਤ ਸਿੰਘ, ਪਲਵਿੰਦਰ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਸਰਬਜੋਤ ਸਿੰਘ, ਵੀਰਰਣਜੀਤ ਸਿੰਘ, ਕੁਲਦੀਪ ਸਿੰਘ, ਅਨਮੋਲ ਸਿੰਘ, ਅਵਤਾਰ ਸਿੰਘ, ਅਜੀਤ ਸਿੰਘ, ਜਸਵੰਤ ਸਿੰਘ ਸ਼ਿੰਗਾਰੀ, ਪਰਮਜੀਤ ਸਿੰਘ, ਹਰਦੇਵ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ ਪੰਨੂ, ਸ.ਸ. ਸਲੈਚ, ਸੁਰਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਨਵਦੀਪ ਸਿੰਘ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਦੇ ਨਾਲ-ਨਾਲ ਰਾਮਗੜ੍ਹੀਆ ਪਰਿਵਾਰਾਂ ਦੇ ਸੈਂਕੜੇ ਬਜ਼ੁਰਗ ਅਤੇ ਨੌਜਵਾਨ ਹਾਜ਼ਰ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ