ਰਾਣਾ ਗੁਰਜੀਤ ਸਿੰਘ ਨੇ ਸ਼ੁਰੂ ਕਰਵਾਏ 3.6 ਕਰੋੜ ਦੇ ਵਿਕਾਸ ਕਾਰਜ, ਕਿਹਾ ਹਰ ਹਫ਼ਤੇ ਲਵਾਂਗਾ ਚੱਲ ਰਹੇ ਕੰਮਾਂ ਦਾ ਜਾਇਜ਼ਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਕਪੂਰਥਲਾ, 2 ਅਗਸਤ, 2020 –

ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਕਪੂਰਥਲਾ ਸ਼ਹਿਰ ਵਿੱਚ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਜਿਸ ਨਾਲ ਸ਼ਹਿਰ ਦੀ 16,000 ਤੋਂ ਵੱਧ ਆਬਾਦੀ ਨੂੰ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਮਿਲੇਗੀ।

ਇੱਥੇ ਡਿਫੈਂਸ ਕਲੋਨੀ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦੀ ਸ਼ੁਰੂਆਤ ਮੌਕੇ ਉਨਾਂ ਨਿਵੇਕਲੀ ਪਹਿਲ ਕਰਦਿਆਂ ਕਲੋਨੀ ਦੇ ਸਭ ਤੋਂ ਵੱਡੇ ਬਜੁਰਗ ਚਰਨ ਦਾਸ (87) ਕੋਲੋਂ ਕਹੀ ਦਾ ਟਕ ਲਗਵਾਇਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਇਸ ਪ੍ਰਾਜੈਕਟ ਹੇਠ ਸੀਵਰੇਜ ਅਤੇ ਜਲ ਸਪਲਾਈ ਲਈ ਉਨਾਂ ਇਲਾਕਿਆਂ ਨੂੰ ਲਿਆਂਦਾ ਜਾਵੇਗਾ ਜੋ ਨਗਰ ਨਿਗਮ ਕਪੂਰਥਲਾ ਅਧੀਨ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਸ਼ਹਿਰ ਦੇ ਸੀਵਰੇਜ ਨੂੰ ਮੇਨ ਸੀਵਰੇਜ ਜੋੜਨ ਦੀ ਪ੍ਕਿਆ ਵੀ ਪੂਰੀ ਹੋ ਜਾਵੇਗੀ।

ਉਨਾਂ ਕਿਹਾ,‘‘ਪੰਜਾਬ ਸਰਕਾਰ ਨੇ ਇਸ ਸੀਵਰੇਜ ਨਾਲ ਸਬੰਧਤ ਪ੍ਰਾਜੈਕਟ ਲਈ 3.5 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ ਅਤੇ ਉਹ ਹਰੇਕ ਹਫ਼ਤੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈਣਗੇ ਕਿਉਂ ਜੋ ਸ਼ਹਿਰ ਦੇ 7000 ਤੋਂ ਵੱਧ ਲੋਕਾਂ ਨੂੰ ਇਸ ਸਹੂਲਤ ਦੀ ਸਖ਼ਤ ਲੋੜ ਹੈ।

ਸੀਵਰੇਜ ਬੋਰਡ ਦੇ ਐਕਸੀਅਨ ਸੰਨੀ ਗੋਗਨਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਜ਼ਿੰਮਾ ਸੀਵਰੇਜ ਬੋਰਡ ਕੋਲ ਹੈ ਜਿਸ ਨੂੰ ਅਗਲੇ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜਲ ਸਪਲਾਈ ਦੀ ਛੇ ਕਿਲੋਮੀਟਰ ਲੰਮੀ ਲਾਈਨ ਅਤੇ ਸੀਵਰੇਜ ਦੀ ਅੱਠ ਕਿਲੋਮੀਟਰ ਲਾਈਨ ਬੋਰਡ ਵੱਲੋਂ ਪਾਈ ਜਾਵੇਗੀ।

ਇਹ ਪ੍ਰਾਜੈਕਟ ਡਿਫੈਂਸ ਕਲੋਨੀ, ਗਰੋਵਰ ਕਲੋਨੀ, ਸੰਤਪੁਰਾ, ਬ੍ਰਹਮਕੁੰਡ ਅਤੇ ਮੰਗੀ ਕਲੋਨੀ ਦੇ ਵਾਸੀਆਂ ਲਈ ਤੋਹਫਾ ਹੋਵੇਗਾ।

ਇਸ ਤੋਂ ਪਹਿਲਾਂ ਵਿਧਾਇਕ ਨੇ ਨੇ 13 ਲੱਖ ਦੀ ਲਾਗਤ ਨਾਲ ਡੂੰਘਾ ਟਿਊਬਵੈਲ (650 ਫੁੱਟ) ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਜੋ ਜਰਮਨ ਦਾਸ ਪਾਰਕ, ਆਫੀਸਰ ਕਲੋਨੀ, ਜਗਜੀਤ ਪਾਰਕ ਅਤੇ ਕੈਮਪੁਰਾ ਦੇ 9000 ਲੋਕਾਂ ਲਈ ਜੀਵਨਧਾਰਾ ਹੋਵੇਗੀ।

ਇਸ ਮੌਕੇ ਨਗਰ ਨਿਗਮ ਦੇ ਈ.ਓ. ਆਦਰਸ਼ ਕੁਮਾਰ, ਐਕਸੀਅਨ ਸੰਨੀ ਗੋਗਨਾ ਅਤੇ ਸ਼ਹਿਰ ਦੇ ਕੌਂਸਲਰ ਹਾਜ਼ਰ ਸਨ।


ਪੰਜਾਬੀ ਖ਼ਬਰਾਂ ਲਈ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ – ਕਲਿੱਕ ਕਰੋ


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •