ਰਾਣਾ ਗੁਰਜੀਤ ਸਿੰਘ ਨੇ ਕੀਤਾ ਲੋਹੀਆਂ ’ਚ ਨਵੇਂ ਸਥਾਪਿਤ ‘ਮਾਰਕਫ਼ੈਡ’ ਸੇਲਜ਼ ਬੂਥ ਦਾ ਉਦਘਾਟਨ

ਲੋਹੀਆਂ (ਜਲੰਧਰ), 31 ਜੁਲਾਈ, 2019 –

ਮਾਰਕਫ਼ੈਡ ਵਲੋਂ 100 ਤੋਂ ਵੱਧ ਖਾਧ ਪਦਾਰਥ ਤਿਆਰ ਕੀਤੇ ਜਾਂਦੇ ਹਨ ਅਤੇ ਇਹ ਖਾਧ ਪਦਾਰਥ ਪੂਰੀ ਤਰ੍ਹਾਂ ਸ਼ੁੱਧ ਤੇ ਪੌਸ਼ਟਿਕਤਾ ਨਾਲ ਭਰਪੂਰ ਹੁੰਦੇ ਹਨ।

ਅੱਜ ਲੋਹੀਆਂ ਵਿਖੇ ਸੇਲਜ ਬੂਥ ਦਾ ਸੰਯੁਕਤ ਰੂਪ ਵਿੱਚ ਉਦਘਾਟਨ ਕਰਨ ਉਪਰੰਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਅਤਿ ਧੰਨਵਾਦੀ ਹਾਂ ਕਿ ਉਨਾਂ ਨੇ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਇਹ ਬੂਥ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।

ਮੇਕ ਇਨ ਪੰਜਾਬ ਤਹਿਤ ਸਹਿਕਾਰੀ ਲਹਿਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਹ ਬੂਥ ਮੁਹੱਈਆ ਕਰਵਾਏ ਜਾ ਰਹੇ ਹਨ, ਇਸ ਨਾਲ ਜਿਥੇ ਇਲਾਕੇ ਦੇ ਲੋਕਾਂ ਨੂੰ ਉਚ ਕੁਆਲਟੀ ਦੇ ਖਾਧ ਪਦਾਰਥ ਉਪਲੱਬਧ ਹੋਣਗੇ ਜਿਸ ਨਾਲ ਉਨਾਂ ਦੀ ਸਿਹਤ ਤੰਦਰੁਸਤ ਹੋਵੇਗੀ। ਉਨ੍ਹਾਂ ਕਿਹਾ ਕਿ ਮਾਰਕਫ਼ੈਡ ਵਲੋਂ ਤਿਆਰ ਕੀਤੇ ਜਾਂਦੇ ਖਾਧ ਪਦਾਰਥਾਂ ਦੀ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਭਾਰੀ ਮੰਗ ਹੈ।

ਇਸ ਮੌਕੇ ਵਿਧਾਇਕ ਸ੍ਰੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਖੁਸ਼ੀ ਦਾ ਇਜ਼ਹਾਰ ਕਰਦੇ ਹੋੲਂੇ ਕਿਹਾ ਕਿ ਇਲਾਕੇ ਦੀ ਨੁਹਾਰ ਬਦਲਣ ਲਈ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਜਾ ਰਹੇ ਯਤਨਾਂ ’ਤੇ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਰਕਫੈਡ ਵਲੋਂ ਤਿਆਰ ਕੀਤੇ ਗਏ ਉਤਪਾਦਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਨ ਤਾਂ ਜੋ ਉਨਾਂ ਦੀ ਸਿਹਤ ਤੰਦਰੁਸਤ ਰਹੇ ਅਤੇ ਕਿਸਾਨਾਂ ਵਲੋਂ ਪੈਦਾ ਕੀਤੀਆਂ ਜਾਂਦੀਆਂ ਫ਼ਸਲਾਂ ਦਾ ਵੀ ਉਨਾਂ ਨੂੰ ਸਹੀ ਮੁੱਲ ਮਿਲ ਸਕੇਗਾ।

ਇਸ ਮੌਕੇ ਏ.ਡੀ.ਐਮ.ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਮਾਰਕਫ਼ੈਡ ਦੇ 600 ਤੋਂ ਵੱਧ ਸੇਲਜ਼ ਬੂਥ ਚੱਲ ਰਹੇ ਹਨ ਅਤੇ ਜਲੰਧਰ ਜ਼ਿਲ੍ਹੇ ਵਿੱਚ 5 ਸੇਲ ਬੂਥ ਚੱਲ ਰਹੇ ਹਨ। ਉਨਾਂ ਦੱਸਿਆ ਕਿ ਇਹ ਬੂਥ ਕੇਵਲ ਬੇਰੁਜ਼ਗਾਰ 18 ਤੋਂ 37 ਸਾਲ ਦੇ ਨੌਜਵਾਨਾਂ ਨੂੰ ਹੀ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਮੌਕੇ ਜ਼ਿਲ੍ਹਾ ਮੈਨੇਜਰ ਸਚਿਨ ਗਰਗ, ਖੁਰਾਕ ਸਪਲਾਈ ਅਫ਼ਸਰ ਚਰਨਜੀਤ ਸਿੰਘ, ਐਸ.ਏ.ਓ.ਕੇ.ਕੇ.ਸੇਤੀਆ,ਬਰਾਂਚ ਮੈਨੇਜਰ ਜਗਦੀਸ਼ ਸਿੰਘ ਅਤੇ ਪ੍ਰਦੀਪ ਕੁਮਾਰ ਸੁਪਰਡੰਟ ਅਤੇ ਹੋਰ ਵੀ ਹਾਜ਼ਰ ਸਨ।

Share News / Article

YP Headlines