27.8 C
Delhi
Sunday, April 21, 2024
spot_img
spot_img

ਰਾਜ ਸਭਾ ਮੈਂਬਰ ਰਾਘਵ ਚੱਢਾ ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਅਵਾਰਡ ਨਾਲ ਹੋਏ ਸਨਮਾਨਿਤ

ਯੈੱਸ ਪੰਜਾਬ
ਚੰਡੀਗੜ੍ਹ, 28 ਜਨਵਰੀ, 2023:
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ 25 ਜਨਵਰੀ 2023 ਨੂੰ ਲੰਡਨ ਵਿੱਚ ਇੱਕ ਪੁਰਸਕਾਰ ਸਮਾਰੋਹ ਵਿੱਚ “ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰ” ਸਨਮਾਨ ਪ੍ਰਾਪਤ ਕੀਤਾ। ਰਾਘਵ ਚੱਢਾ ਨੂੰ “ਸਰਕਾਰ ਅਤੇ ਰਾਜਨੀਤੀ” ਸ਼੍ਰੇਣੀ ਵਿੱਚ “ਉੱਤਮ ਪ੍ਰਾਪਤੀਕਰਤਾ” ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲੋਕਤੰਤਰ ਅਤੇ ਨਿਆਂ ਦੇ ਖੇਤਰ ਵਿੱਚ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੋਵੇ ਅਤੇ ਲੋਕਾਂ ਅਤੇ ਦੁਨੀਆ ਦੇ ਭਲੇ ਦੇ ਮੱਦੇਨਜ਼ਰ ਚੁਣੌਤੀਪੂਰਨ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਿਆ ਹੋਵੇ।

ਯੂਕੇ ਵਿੱਚ ਪੜ੍ਹ ਰਹੇ ਨੌਜਵਾਨ ਭਾਰਤੀਆਂ ਦੀਆਂ ਅਕਾਦਮਿਕ ਅਤੇ ਪੇਸ਼ੇਵਰ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਭਾਰਤ ਦੀ 75ਵੀਂ ਆਜ਼ਾਦੀ ਦੀ ਵਰ੍ਹੇਗੰਢ ਦੇ ਮੌਕੇ ‘ਤੇ ਇੰਡੀਆ ਯੂਕੇ ਅਚੀਵਰਜ਼ ਆਨਰਜ਼ ਮਨਾਇਆ ਗਿਆ।

ਦੱਸ ਦੇਈਏ ਕਿ ਚੱਢਾ ਨੇ ਮੰਨੇ ਪ੍ਰਮੰਨੇ ਲੰਡਨ ਸਕੂਲ ਆਫ ਇਕਨਾਮਿਕਸ (ਐੱਲ ਐੱਸ ਈ) ਤੋਂ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਸਨੇ ਲੰਡਨ ਵਿੱਚ ਇੱਕ ‘ਵੈਲਥ ਮੈਨੇਜਮੈਂਟ ਫਰਮ’ ਵੀ ਖੋਲੀ। ਫਿਰ ਉਨ੍ਹਾਂ ਭਾਰਤ ਵਾਪਸ ਪਰਤ ਕੇ ਇੱਕ ਨੌਜਵਾਨ ਕਾਰਕੁਨ ਵਜੋਂ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਮੰਗ ਕਰਦੇ ਹੋਏ ‘ਇੰਡੀਆ ਅਗੇਂਸਟ ਕਰੱਪਸ਼ਨ ਮੂਵਮੈਂਟ’ ਵਿੱਚ ਹਿੱਸਾ ਲਿਆ।

ਅੰਦੋਲਨ ਜਿਸ ਤੋਂ ਆਮ ਆਦਮੀ ਪਾਰਟੀ (ਆਪ) ਦਾ ਗਠਨ ਹੋਇਆ ਅਤੇ ਰਾਘਵ ਚੱਢਾ ਇਸਦੇ ਸੰਸਥਾਪਕ ਮੈਂਬਰਾਂ ਵਿਚੋਂ ਇੱਕ ਸਨ ਅਤੇ ਉਨ੍ਹਾਂ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕੰਮ ਕੀਤਾ। ਸਖ਼ਤ ਮਿਹਨਤ ਅਤੇ ਸਮਰਪਣ ਦੇ ਬਲਬੂਤੇ, ਚੱਢਾ ਨੇ ਬਹੁਤ ਛੋਟੀ ਉਮਰ ਵਿੱਚ ਭਾਰਤੀ ਰਾਜਨੀਤੀ ਵਿੱਚ ਆਪਣੀ ਪਛਾਣ ਬਣਾਈ। 2022 ਵਿੱਚ, ਸਿਰਫ਼ 33 ਸਾਲ ਦੀ ਉਮਰ ਵਿੱਚ, ਉਹ ਭਾਰਤੀ ਸੰਸਦ ਦੇ ਉਪਰਲੇ ਸਦਨ, ਰਾਜ ਸਭਾ ਵਿੱਚ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਬਣੇ, ਜਿੱਥੇ ਉਹ ਪੰਜਾਬ ਰਾਜ ਦੀ ਨੁਮਾਇੰਦਗੀ ਕਰਦੇ ਹਨ।

ਪੁਰਸਕਾਰ ਸਮਾਰੋਹ ਲੰਡਨ ਵਿੱਚ 25 ਜਨਵਰੀ 2023 ਨੂੰ ਅੰਤਰਰਾਸ਼ਟਰੀ ਵਪਾਰ ਵਿਭਾਗ, ਇੰਗਲੈਂਡ ਸਰਕਾਰ ਦੇ ਅਤੇ ਯੂਕੇ ਉੱਚ ਸਿੱਖਿਆ ਖੇਤਰ ਦੁਆਰਾ ਸਮਰਥਤ ਇਸ ਅਵਾਰਡ ਦਾ ਆਯੋਜਨ ਐੱਨ ਆਈ ਐੱਸ ਏ ਯੂ ਦੁਆਰਾ ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਦੇ ਨਾਲ ਮਿਲ ਕੇ ਕੀਤਾ ਗਿਆ। ਇਕ ਸਾਲ ਦੇ ਅੰਦਰ ਚੱਢਾ ਨੂੰ ਇਹ ਦੂਜਾ ਵੱਡਾ ਅੰਤਰਰਾਸ਼ਟਰੀ ਸਨਮਾਨ ਮਿਲਿਆ ਹੈ। ਪਿਛਲੇ ਸਾਲ, ਉਨ੍ਹਾਂ ਨੂੰ ਵਿਸ਼ਵ ਆਰਥਿਕ ਫੋਰਮ ਦੁਆਰਾ ਨੌਜਵਾਨ ਗਲੋਬਲ ਲੀਡਰ ਵਜੋਂ ਸਨਮਾਨਿਤ ਕੀਤਾ ਗਿਆ ਸੀ।

ਅਵਾਰਡ ਪ੍ਰਾਪਤ ਕਰਨ ‘ਤੇ ਚੱਢਾ ਨੇ ਕਿਹਾ, “ਇਹ ਪੁਰਸਕਾਰ ਕਿਸੇ ਵਿਅਕਤੀ ਦੀ ਪ੍ਰਾਪਤੀ ਨਹੀਂ ਹੈ, ਬਲਕਿ ਇੱਕ ਆਮ ਪਿਛੋਕੜ ਵਾਲੇ ਵਿਅਕਤੀ ਦੁਆਰਾ ਪ੍ਰਾਪਤ ਕੀਤਾ ਗਿਆ ਇੱਕ ਪੁਰਸਕਾਰ ਹੈ। ਇਹ ਪੁਰਸਕਾਰ ‘ਆਪ’ ਨਾਮ ਦੀ ਇੱਕ ਅਸਾਧਾਰਨ ਪਾਰਟੀ ਅਤੇ ਇਸਦੇ ਅਸਾਧਾਰਨ ਨੇਤਾ ਅਤੇ ਮੇਰੇ ਗੁਰੂ ਅਰਵਿੰਦ ਕੇਜਰੀਵਾਲ ਦਾ ਹੈ।

ਮੈਂ ਇਹ ਪੁਰਸਕਾਰ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਅਤੇ ਹਜ਼ਾਰਾਂ ਬੇਨਾਮ ਵਰਕਰਾਂ ਨੂੰ ਭਾਰਤ ਦੀ ਸੇਵਾ ਲਈ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਸਮਰਪਿਤ ਕਰਦਾ ਹਾਂ।

ਚੱਢਾ ਨੇ ਆਯੋਜਕਾਂ ਦਾ ਧੰਨਵਾਦ ਕੀਤਾ ਅਤੇ ਪਿਛਲੇ ਸਾਲਾਂ ਦੌਰਾਨ ਭਾਰਤ ਅਤੇ ਯੂਕੇ ਦਰਮਿਆਨ ਸਾਂਝੇਦਾਰੀ ਦੇ ਵਾਧੇ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਦੇ ਕਈ ਸੰਸਥਾਪਕਾਂ ਜਿਵੇਂ ਮਹਾਤਮਾ ਗਾਂਧੀ, ਡਾ. ਬੀ.ਆਰ. ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ ਨੇ ਬਰਤਾਨੀਆ ਵਿੱਚ ਪੜ੍ਹਾਈ ਕੀਤੀ ਸੀ। “ਇਹ ਪੁਰਸਕਾਰ ਸਮਾਰੋਹ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤੀ ਸੰਵਿਧਾਨ ਦਾ ਜਸ਼ਨ ਮਨਾਉਂਦਾ ਹੈ, ਜਿਸ ਦੇ ਆਰਕੀਟੈਕਟ ਡਾ. ਬੀ.ਆਰ. ਅੰਬੇਦਕਰ, ਯੂਕੇ ਦੀ ਇੱਕ ਸੰਸਥਾ ਦੇ ਸਾਬਕਾ ਵਿਦਿਆਰਥੀ ਸਨ”।

“ਸਭ ਤੋਂ ਵੱਡੇ ਲੋਕਤੰਤਰ” ਦੇ ਵਿਦਿਆਰਥੀ ਵਜੋਂ ਆਪਣੇ ਸਫ਼ਰ ਨੂੰ ਬਿਆਨ ਕਰਦੇ ਹੋਏ, ਉਨ੍ਹਾਂ ਨੇ ਕਿਹਾ, “ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਵਿੱਚ ਪੜ੍ਹਦੇ ਹੋਏ, ਅਸੀਂ ਦੇਖਿਆ ਕਿ ਅੱਜ ਬ੍ਰਿਟੇਨ ਵਿੱਚ ਇੱਕ ਭਾਰਤ ਹੈ। ਉਹ ਕੋਨੀਨੂਰ ਹੋਵੇ ਜਾਂ ਰਿਸ਼ੀ ਸੁਨਕ, ਇਤਿਹਾਸ ਨੇ ਆਪਣਾ ਚੱਕਰ ਪੂਰਾ ਕਰ ਲਿਆ ਹੈ।

ਚੱਢਾ ਨੇ ਕਿਹਾ ਕਿ ਯੂਕੇ ਵਿੱਚ ਉਨ੍ਹਾਂ ਦੇ ਵਿਦਿਆਰਥੀ ਜੀਵਨ ਨੇ ਉਨ੍ਹਾਂ ਦੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਬਦਲਿਆ ਅਤੇ ਨਵੇਂ ਦਰਵਾਜ਼ੇ ਖੋਲ੍ਹੇ। “ਐਲਐਸਈ ਬ੍ਰਿਟਿਸ਼ ਧਰਤੀ ‘ਤੇ ਇੱਕ ਭਾਰਤੀ ਯੂਨੀਵਰਸਿਟੀ ਵਾਂਗ ਹੈ”, ਉਨ੍ਹਾਂ ਨੇ ਯੂਕੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਬਾਰੇ ਕਿਹਾ ਕਿ ਭਾਰਤੀ ਵਿਦਿਆਰਥੀ ਹੁਣ ਯੂਕੇ ਵਿੱਚ ਸਭ ਤੋਂ ਵੱਡਾ ਵਿਦਿਆਰਥੀ ਭਾਈਚਾਰਾ ਹਨ ਅਤੇ ਉਨ੍ਹਾਂ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION