36.1 C
Delhi
Wednesday, May 29, 2024
spot_img
spot_img
spot_img

ਰਾਜੋਆਣਾ-ਲੌਂਗੋਵਾਲ ਮੁਲਾਕਾਤ: ਸਰਕਾਰ ਨੇ ਜੇਲ੍ਹ ਸੁਪਰਡੈਂਟ ਬਦਲਿਆ

ਯੈੱਸ ਪੰਜਾਬ

ਚੰਡੀਗੜ੍ਹ, 9 ਦਸੰਬਰ, 2019:

ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿਚ ਇਕ ਵਫ਼ਦ ਵੱਲੋਂ ਪਟਿਆਲਾ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੇ ਜਾਣ ਦੇ ਮਾਮਲੇ ਤੋਂ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਸਰਕਾਰ ਨੇ ਜੇਲ੍ਹਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਦਾ ਤਬਾਦਲਾ ਪੰਜਾਬ ਪੁਲਿਸ ਹੈਡਕੁਆਰਟਰ ਚੰਡੀਗੜ੍ਹ ਵਿਖ਼ੇ ਕਰ ਦਿੱਤਾ ਹੈ।

ਸ: ਵਿਰਕ ਦੀ ਥਾਂ ਤਾਇਨਾਤ ਕੀਤੇ ਗਏ ਨਵੇਂ ਜੇਲ੍ਹ ਸੁਪਰਡੈਂਟ ਐਸ.ਪੀ.ਖੰਨਾ ਹੁਰਾਂ ਨੇ ਬੁੱਧਪਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਸ੍ਰੀ ਖੰਨਾ ਇਸ ਤੋਂ ਪਹਿਲਾਂ ਕਪੂਰਥਲਾ ਕੇਂਦਰੀ ਜੇਲ੍ਹਦੇ ਸੁਪਰਡੈਂਟ ਵਜੋਂ ਸੇਵਾ ਨਿਭਾਅ ਰਹੇ ਸਨ।

ਜ਼ਿਕਰਯੋਗ ਹੈ ਕਿ ਸ: ਲੌਂਗੋਵਾਲ ਦੀ ਅਗਵਾਈ ਵਾਲੇ ਵਫ਼ਦ ਨਾਲ ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਦੇ ਦਫ਼ਤਰ ਵਿਚ ਹੋਈ ਇਸ ਮੁਲਾਕਾਤ ਦੌਰਾਨ ਤਸਵੀਰਾਂ ਖਿੱਚ ਕੇ ਪ੍ਰੈਸ ਨੂੰ ਜਾਰੀ ਕੀਤੀਆਂ ਗਈਆਂ ਸਨ।

ਇਸ ਮਾਮਲੇ ਵਿਚ ਲੁਧਿਆਣਾ ਦੇ ਕਾਂਗਰਸ ਸੰਸਦ ਮੈਂਬਰ ਸ:ਰਵਨੀਤ ਸਿੰਘ ਬਿੱਟੂ ਵੱਲੋਂ ਜੇਲ੍ਹ ਮੰਤਰੀ ਸ:ਸੁਖ਼ਜਿੰਦਰ ਸਿੰਘ ਰੰਧਾਵਾ ਤੋਂ ਜਾਂਚ ਦੀ ਮੰਗ ਕੀਤੀ ਗਈ ਸੀ ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਪ੍ਰਿੰਸੀਪਲ ਸਕੱਤਰ ਜੇਲ੍ਹਾਂ ਨੂੰ ਸੌਂਪੀ ਸੀ ਕਿਉਂਜੋ ਇਹ ਮੁਲਾਕਾਤ ਅਤੇ ਤਸਵੀਰਾਂ ਖਿੱਚਣ ਦਾ ਮਾਮਲਾ ਨਿਯਮਾਂ ਦੇ ਉਲਟ ਦੱਸਿਆ ਜਾ ਰਿਹਾ ਸੀ। ਇਹ ਵੀ ਚਰਚਾ ਦਾ ਵਿਸ਼ਾ ਬਣਿਆ ਕਿ ਜੇਲ੍ਹ ਦੇ ਅੰਦਰ ਮੋਬਾਇਲ ਕਿਵੇਂ ਗਏ ਅਤੇ ਤਸਵੀਰਾਂ ਖਿੱਚਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ।

ਯਾਦ ਰਹੇ ਕਿ ਲੌਂਗੋਵਾਲ ਲਈ ਇਹ ਮੁਲਾਕਾਤ ਇਸ ਲਈ ਜ਼ਰੂਰੀ ਹੋ ਗਈ ਸੀ ਕਿਉਂਕਿ ਭਾਈ ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਰਾਹੀਂ ਜੇਲ੍ਹ ਦੇ ਅੰਦਰੋਂ ਇਹ ਦੋਸ਼ ਲਗਾਏ ਸਨ ਕਿ ਸ਼੍ਰੋਮਣੀ ਕਮੇਟੀ ਨੇ ਉਸ ਦੇ ਮਾਮਲੇ ਦੀ ਬਣਦੇ ਤਰੀਕੇ ਨਾਲ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਅਤੇ ਇਸ ਦੇ ਖਿਲਾਫ਼ ਹੀ ਉਹ 11 ਜਨਵਰੀ ਤੋਂ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਸ਼ੁਰੂ ਕਰੇਗਾ।

ਜ਼ਿਕਰਯੋਗ ਹੈ ਕਿ ਉਕਤ ਮੁਲਾਕਾਤ ਦੌਰਾਨ ਹੀ ਲੌਂਗੋਵਾਲ ਵੱਲੋਂ ਭਰੋਸਾ ਦਿੱਤੇ ਜਾਣ ਮਗਰੋਂ ਰਾਜੋਆਣਾ ਨੇ 11 ਜਨਵਰੀ ਤੋਂ ਭੁੱਖ ਹੜਤਾਲ ’ਤੇ ਜਾਣ ਦਾ ਐਲਾਨ ਵਾਪਿਸ ਲੈ ਲਿਆ ਸੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION