ਰਾਜਬੰਸ ਕੌਰ ਰਾਣਾ ਵਲੋਂ ਪਿੰਡਾਂ ਅੰਦਰ ਵਿਕਾਸ ਕੰਮਾਂ ਦਾ ਉਦਘਾਟਨ, ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੀ ਦਿੱਤੇ

ਯੈੱਸ ਪੰਜਾਬ
ਕਪੂਰਥਲਾ, 27 ਦਸੰਬਰ, 2021 –
ਕਪੂਰਥਲਾ ਤੋਂ ਸਾਬਕਾ ਵਿਧਾਇਕ ਸ਼੍ਰੀਮਤੀ ਰਾਜਬੰਸ ਕੌਰ ਰਾਣਾ ਵਲੋਂ ਅੱਜ ਕਪੂਰਥਲਾ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਅੰਦਰ ਜਿੱਥੇ ਕਰੋੜਾਂ ਰੁਪੈ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ ਉੱਥੇ ਹੀ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗਰਾਂਟਾਂ ਵੀ ਦਿੱਤੀਆਂ ਗਈਆਂ।

ਉਨ੍ਹਾਂ ਪਿੰਡ ਧੰਦਲ ਵਿਖੇ 13 ਲੱਖ ਰੁਪੈ ਨਾਲ ਛੱਪੜ ਦੇ ਨਵੀਨੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਤੇ ਪੰਚਾਇਤ ਨੂੰ ਵਿਕਾਸ ਕੰਮਾਂ ਲਈ 6 ਲੱਖ ਰੁਪੈ ਦੀ ਗਰਾਂਟ ਵੀ ਦਿੱਤੀ। ਇਸ ਤੋਂ ਇਲਾਵਾ ਹਰਨਾਮ ਨਗਰ ਕਪੂਰਥਲਾ ਵਿਖੇ 23 ਲੱਖ ਰੁਪੈ ਨਾਲ ਬਣਨ ਵਾਲੀ ਸੜਕ ਦਾ ਕੰਮ ਵੀ ਸ਼ੁਰੂ ਕਰਵਾਇਆ।

ਸਾਬਕਾ ਵਿਧਾਇਕ ਨੇ ਪਿੰਡ ਬਲੇਰਖਾਨਪੁਰ ਵਿਖੇ 15 ਲੱਖ ਰੁਪੈ ਨਾਲ ਨਵੀਨੀਕਰਨ ਕੀਤੇ ਗਏ ਛੱਪੜ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਸਿੱਧਪੁਰ ਵਿਖੇ 19.33 ਲੱਖ ਰੁਪੈ ਦੇ ਵਿਕਾਸ ਕੰਮਾਂ ਤੇ ਇੱਬਣ ਵਿਖੇ 63.45 ਲੱਖ ਰੁਪੈ ਨਾਲ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ।

ਇਸ ਤੋਂ ਇਲਾਵਾ ਉਨ੍ਹਾਂ ਵਾਰਡ ਨੰਬਰ 48 ਦੇ ਦਿਲਬਾਗ ਨਗਰ , ਵਾਰਡ ਨੰਬਰ 12 ਤੇ ਵਾਰਡ ਨੰਬਰ 13 ਦੇ ਗਰੀਨ ਪਾਰਕ ਵਿਖੇ ਵੀ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਕੌਸਲਰ ਵਿਕਾਸ ਸ਼ਰਮਾ, ਗੁਰਦੀਪ ਸਿੰਘ ਬਿਸ਼ਨਪੁਰ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ ਤੇ ਹੋਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ