ਰਾਈਸ਼ ਮਿੱਲਰਜ਼ ਐਸੋਸੀਏਸ਼ਨ ਦਾ ਵਫ਼ਦ ਆਨੰਦਿਤਾ ਮਿੱਤਰਾ ਨੂੰ ਮਿਲਿਆ, ਡਾਇਰੈਕਟਰ ਵੱਲੋਂ ਮੰਗਾਂ ਦੇ ਛੇਤੀ ਹੱਲ ਦਾ ਭਰੋਸਾ

ਚੰਡੀਗੜ੍ਹ, 24 ਸਤੰਬਰ, 2019 –

ਰਾਈਸ ਐਸੋਸੀਏਸ਼ਨ ਮਿਲਰਜ਼ ਪੰਜਾਬ ਦੇ ਇਕ ਵਫਦ ਵੱਲੋਂ ਅੱਜ ਇਥੇ ਸੈਕਟਰ 39 ਸਥਿਤ ਅਨਾਜ ਭਵਨ ਵਿਖੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਨਾਲ ਮੁਲਾਕਾਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਫਦ ਵੱਲੋਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਹੇਠ ਰਾਈਸ ਮਿਲਰਜ਼ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਲਈ ਡਾਇਰੈਕਟਰ ਅਨਿੰਦਿਤਾ ਮਿਤਰਾ ਦਾ ਧੰਨਵਾਦ ਕੀਤਾ ਗਿਆ।

ਵਫਦ ਦੇ ਮੈਂਬਰਾਂ ਵੱਲੋਂ ਇਸ ਮੌਕੇ ਆਪਣੀ ਕਈ ਮੰਗਾਂ ਸਬੰਧੀ ਡਾਇਰੈਕਟਰ ਨੁੂੰ ਜਾਣੂ ਕਰਵਾਇਆ ਗਿਆ। ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਧਿਆਨ ਪੂਰਵਕ ਇਨ੍ਹਾਂ ਮੰਗਾਂ ਬਾਰੇ ਸੁਣਿਆ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਮੰਗਾਂ ਸਬੰਧੀ ਮੰਤਰੀ ਜੀ ਦੇ ਧਿਆਨ ਵਿੱਚ ਜਲਦ ਲਿਆਉਗੇ।

ਵਫਦ ਵਿੱਚ ਸ੍ਰੀ ਗਿਆਨ ਚੰਦ ਭਾਰਦਵਾਜ, ਪ੍ਰਧਾਨ ਰਾਈਸ ਮਿਲਰਜ਼ ਐਸੋਸੀਏਸ਼ਨ, ਸਤਪ੍ਰਕਾਸ਼ ਗੋਇਲ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਜਨਰਲ ਸੈਕਟਰੀ, ਅਸ਼ਵਨੀ ਕੁਮਾਰ ਪ੍ਰਧਾਨ ਸਮਾਣਾ ਯੂਨਿਟ, ਸ੍ਰੀ ਅਮਨ ਪੰਜਰਥ ਪ੍ਰਧਾਨ ਸੁਨਾਮ ਯੂਨਿਟ, ਰਜਨੀਸ਼ ਕਾਂਸਲ, ਹਰਪ੍ਰੀਤ ਸਿੰਘ ਢਿਲੋਂ, ਪ੍ਰਵੀਨ ਜੈਨ, ਜੈਪਾਲ ਗੋਇਲ, ਮਿਸਟਰ ਅੰਕੁਰ ਪ੍ਰਧਾਨ ਜਗਰਾਉਂ ਯੂਨਿਟ, ਰੋਹਿਤ ਗਰਗ ਅਤੇ ਮੋਕੁੰਸ਼ ਅਗਰਵਾਲ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES