Saturday, May 21, 2022

ਵਾਹਿਗੁਰੂ

spot_img





ਰਵੀ ਮੋਹਨ ਕਪੂਰ ਨੇ ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਯੈੱਸ ਪੰਜਾਬ
ਚੰਡੀਗੜ੍ਹ, 10 ਦਸੰਬਰ, 2021:
ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ ਸ੍ਰੀ ਰਵੀ ਮੋਹਨ ਕਪੂਰ ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰਾਲੇ ਅਧੀਨ ਚੱਲ ਰਹੀ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।

ਪੇਡਾ ਦੇ ਬੁਲਾਰੇ ਅਨੁਸਾਰ ਸ੍ਰੀ ਰਵੀ ਮੋਹਨ ਕਪੂਰ ਨੇ ਅੱਜ ਇਹ ਅਹੁਦਾ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਅਤੇ ਡਾ. ਵੇਰਕਾ ਦੇ ਓ.ਐਸ.ਡੀ.ਸ੍ਰੀ ਅਮਨ ਸ਼ਰਮਾ ਦੀ ਮੌਜੂਦਗੀ ਵਿੱਚ ਸੰਭਾਲਿਆ।

ਸ੍ਰੀ ਰਵੀ ਮੋਹਨ ਕਪੂਰ ਕੋਲ ਸੰਗਠਨਾਤਮਕ ਅਤੇ ਵਿੱਤੀ ਪ੍ਰਬੰਧਨ ਦੇ ਖੇਤਰ ਵਿੱਚ ਵਿਆਪਕ ਅਨੁਭਵ ਹੈ। ਉਹ 1980 ਤੋਂ ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਨਾਲ ਜੁੜੇ ਹੋਏ ਹਨ। ਸ੍ਰੀ ਰਵੀ ਮੋਹਨ ਕਪੂਰ ਕਈ ਮੋਰਚਿਆਂ ‘ਤੇ ਕਾਂਗਰਸ ਪਾਰਟੀ ਨਾਲ ਸਬੰਧਤ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਏ।

ਉਹ ਵੱਖ-ਵੱਖ ਐਨ.ਜੀ.ਓਜ਼ ਨਾਲ ਵੀ ਜੁੜੇ ਹੋਏ ਹਨ ਜੋ ਕਿ ਪਛੜੇ ਲੋਕਾਂ ਦੇ ਵਿਕਾਸ ਲਈ ਕੰਮ ਕਰਦੇ ਹਨ ਅਤੇ ਸਮਾਜ ਵਿੱਚ ਵਾਤਾਵਰਣ ਅਨੁਕੂਲ ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਹਨ। ਉਹ ਸਮਾਜ ਦੀ ਬਿਹਤਰੀ ਅਤੇ ਉੱਨਤੀ ਲਈ ਕੰਮ ਵਾਲੀ ਵਿਚਾਰਧਾਰਾ ਅਤੇ ਸਿਧਾਂਤਾਂ ਨਾਲ ਜੁੜੇ ਹੋਏ ਹਨ।

ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਉਪਰੰਤ, ਉਹਨਾਂ ਨੇ ਪੰਜਾਬ ਵਿੱਚ ਊਰਜਾ ਦੇ ਗੈਰ-ਰਵਾਇਤੀ ਹਰੇ ਸਰੋਤਾਂ ਦੇ ਵਿਕਾਸ ਅਤੇ ਪ੍ਰਸਾਰ ਲਈ ਅਣਥੱਕ ਕੰਮ ਕਰਨ ਦਾ ਅਹਿਦ ਲਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
114,296FollowersFollow

ENTERTAINMENT

National

GLOBAL

OPINION

Physital banks: RBI says leave cash go digital – by Narvijay Yadav

The Reserve Bank of India (RBI) has asked all commercial banks to provide the facility of withdrawing money without debit or credit cards at...

Musk wants to investigate bots before Twitter deal – by Narvijay Yadav

The blue bird of Twitter is in trouble once again. The question has arisen whether Tesla CEO Elon Musk will confirm the deal or...

Fault lines widening amongst Indian Muslim religious leaders – by Asad Mirza

New Delhi, May 16, 2022- Recent outreach activities by Muslim leaders across India relays very disturbing and hopeless signs, instead of formulating a strategy...

SPORTS

Health & Fitness

Cold virus caused 100,000 deaths worldwide in kids in 2019: Lancet

London, May 20, 2022- Acute lower respiratory infection caused by Respiratory Syncytial Virus (RSV) was responsible for more than 100,000 deaths in children under five across the globe in 2019, according to a study published in The Lancet. The study is the first to examine RSV disease burden in narrow age brackets, reporting that there were over 45,000 deaths in...

Gadgets & Tech