ਰਵਨੀਤ ਬਿੱਟੂ ਕਰੋਨਾ ਨਾਲ ਲੜਨ ਲਈ ਐਮਪੀਲੈਡ ਫੰਡ ਵਿਚੋਂ ਦੇਣਗੇ 5 ਕਰੋੜ, ਅਖ਼ਤਿਆਰ ਡੀ.ਸੀ. ਨੂੰ ਦਿੱਤੇ

ਲੁਧਿਆਣਾ, 26 ਮਾਰਚ, 2020 –

ਲੋਕ ਸਭਾ ਮੈਂਬਰ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪੰਜਾਬ ਕਾਰੋਣਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ ਜਿਸ ਨਾਲ ਨਜਿੱਠਣ ਵਾਸਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਲਾਕ ਡਾਊਨ ਅਤੇ ਕਰਫਿਊ ਵੀ ਲਗਾਇਆ ਗਿਆ ਹੈ।

ਇਸ ਸਮੇਂ ਲੋਕਾਂ ਨੂੰ ਜੋ ਸਬ ਤੋਂ ਵੱਧ ਗੰਭੀਰ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਵਿਚ ਰੋਜ਼ਾਨਾ ਖਾਨ ਪੀਣ ਦੀਆਂ ਵਸਤੂਆਂ ਨੂੰ ਲੈ ਕੇ ਸਮਸਿਆ ਸਾਹਮਣੇ ਆ ਰਹੀ ਹੈ। ਪੰਜਾਬ ਰਾਜ ਸਰਕਾਰ ਵੱਲੋਂ ਇਸ ਸੱਮਸਿਆ ਤੋੰ ਨਜਿੱਠਣ ਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਲੋਕਾਂ ਨੂੰ ਖਾਣ ਪੀਣ ਦੀਆਂ ਜ਼ਰੂਰੀ ਚੀਜ਼ਾਂ ਦੀ ਘਾਟ ਨਹੀਂ ਹੋਵੇਗੀ।

ਬਿੱਟੂ ਨੇ ਕਿਹਾ ਕਿ ਓਹਨਾ ਨੂੰ ਐਮ ਪੀ ਲੈਡ ਸਕੀਮ ਅਧੀਨ ਜਾਰੀ ਹੋਈ ਸਲਾਨਾ 5 ਕਰੋੜ ਦੀ ਰਾਸ਼ੀ ਬਾਰੇ ਵੀ ਓਹਨਾ ਵੱਲੋਂ ਬੀਤੇ ਸੋਮਵਾਰ 23-03-2020 ਨੂੰ ਲੁਧਿਆਣਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦੇ ਦਿੱਤੇ ਜਾ ਚੁੱਕੇ ਹਨ ਕਿ ਉਹ ਇਸ ਰਾਸ਼ੀ ਨੂੰ ਕਰੋਨਾ ਵਾਇਰਸ ਦੇ ਪ੍ਰਕੋਪ ਨਾਲ ਲੜਨ ਸਬੰਧੀ ਕੀਤੇ ਜਾਣ ਵਾਲੇ ਕਿਸੇ ਵੀ ਕਿਸਮ ਦੇ ਉਪਰਾਲੇ ਲਈ ਵਰਤ ਸਕਦੇ ਹਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 

Share News / Article

Yes Punjab - TOP STORIES