ਰਮਿੰਦਰ ਆਂਵਲਾ ਨੇ ਜਿੱਤੀ ਜਲਾਲਾਬਾਦ ਦੀ ਜ਼ਿਮਨੀ ਚੋਣ, ਅਕਾਲੀ ਉਮੀਦਵਾਰ ਨੂੰ 16,663 ਵੋਟਾਂ ਦੇ ਫਰਕ ਨਾਲ ਹਰਾਇਆ

ਫ਼ਾਜ਼ਿਲਕਾ, 24 ਅਕਤੂਬਰ, 2019:
ਜਲਾਲਾਬਾਦ ਜਿਮਨੀ ਚੋਣ ਲਈ 21 ਅਕਤੂਬਰ ਨੰੂ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦਾ ਕੰਮ ਸਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸ੍ਰੀ ਕੇਸ਼ਵ ਗੋਇਲ ਨੇ ਦੱਸਿਆ ਕਿ ਜ਼ਿਮਨੀ ਚੋਣ ’ਚ ਆਏ ਨਤੀਜ਼ਿਆ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਰਮਿੰਦਰ ਆਵਲਾ 16,633 ਵੋਟਾਂ ਤੋਂ ਜੇਤੂ ਰਹੇ।

ਸ੍ਰੀ ਕੇਸ਼ਵ ਗੋਇਲ ਨੇ ਦੱਸਿਆ ਕਿ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੂੰ 76098 ਨੂੰ ਵੋਟਾਂ ਪਈਆਂ।

ਇਸ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਨੰੂ 59465, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਨੰੂ 11301, ਅਜ਼ਾਦ ਉਮੀਦਵਾਰ ਵੱਜੋਂ ਜੋਗਿੰਦਰ ਸਿੰਘ ਨੰੂ 238, ਜਗਦੀਪ ਕੰਬੋਜ਼ ਨੰੂ 5836, ਜੋਗਿੰਦਰ ਸਿੰਘ ਨੰੂ 209, ਰਾਜ ਸਿੰਘ ਨੰੂ 515 ਅਤੇ 701 ਵੋਟਰਾਂ ਨੇ ਨੋਟਾ ਦੇ ਬਟਨ ਨੰੂ ਦਬਾਇਆ।

ਜ਼ਿਕਰਯੋਗ ਹੈ ਕਿ ਜਲਾਲਾਬਾਦ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਈ ਸੀ। ਸ: ਸੁਖ਼ਬੀਰ ਸਿੰਘ ਨੇ ਫਿਰੋਜ਼ਪੁਰ ਪਾਰਲੀਮਾਨੀ ਚੋਣ ਜਿੱਤਣ ਤੋਂ ਬਾਅਦ ਇਸ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਉਂਜ ਇਸ ਹਲਕੇ ਤੋਂ ਅਕਾਲੀ ਦਲ ਦੀ ਹਾਰ ਸ:ਸੁਖ਼ਬੀਰ ਸਿੰਘ ਬਾਦਲ ਲਈ ਵੱਡਾ ਝਟਕਾ ਹੈ ਕਿਉਂÎਕ ਉਹ ਪਹਿਲਾਂ 2017 ਵਿਚ ਇਸ ਹਲਕੇ ਤੋਂ ਵੱਡੇ ਫ਼ਰਕ ਨਾਲ ਜੇਤੂ ਰਹੇ ਸਨ ਅਤੇ ਉਨ੍ਹਾਂ ਨੇ ਪਾਰਲੀਮਾਨੀ ਚੋਣਾਂ ਦੌਰਾਨ ਵੀ ਇਸ ਹਲਕੇ ਤੋਂ ਆਪਣੀ ਚੜ੍ਹਤ ਬਰਕਰਾਰ ਰੱਖੀ ਸੀ ਪਰ ਹੁਣ ਉਹਨਾਂ ਦਾ ਉਮੀਦਵਾਰ ਇਸ ਹਲਕੇ ਤੋਂ ਚੰਗੇ ਫ਼ਰਕ ਨਾਲ ਹਾਰ ਗਿਆ ਹੈ।

Share News / Article

Yes Punjab - TOP STORIES