ਯੂਨੀਵਰਸਿਟੀ ਆਫ ਲੀਡਜ਼ ਦੇ ਵਫਦ ਵਲੋਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦਾ ਦੌਂਤ, ਵਿਚਾਰ ਚਰਚਾ

ਚੰਡੀਗੜ, 25 ਸਤੰਬਰ, 2019 –
ਪ੍ਰੋ. ਹੇਈ ਸੁਈ ਯੂ, ਡਿਪਟੀ ਵਾਇਸ ਚਾਂਸਲਰ ਇੰਨਟਰਨੈਸ਼ਨਲ ਦੀ ਅਗਵਾਈ ਵਾਲੇ ਯੂਨੀਵਰਸਿਟੀ ਆਫ ਲੀਡਜ਼ ਦੇ ਵਫਦ ਨੇ ਅੱਜ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ (ਡੀ.ਐਸ.ਟੀ.ਈ.) ਦਾ ਦੌਰਾ ਕੀਤਾ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ.ਕੇ. ਵਰਮਾ ਆਈ.ਏ.ਐਸ. ਨਾਲ ਵਿਚਾਰ ਵਟਾਂਦਰਾ ਕੀਤਾ।

ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਈ.ਡੀ., ਪੰਜਾਬ ਸਟੇਟ ਕੌਂਸਲ ਆਫ ਸਾਇੰਸ ਅਤੇ ਤਕਨਾਲੋਜੀ ਨੇ ਮਿਸਨ ਇਨੋਵੇਟ ਪੰਜਾਬ ਅਤੇ ਮਿਸਨ ਤੰਦਰੁਸਤ ਪੰਜਾਬ ਸਬੰਧੀ ਇੱਕ ਸੰਖੇਪ ਪੇਸਕਾਰੀ ਰਾਹੀਂ ਮੀਟਿੰਗ ਦੀ ਸ਼ੁਰੂਆਤ ਕੀਤੀ। ਉਨ੍ਹਾਂk ਕਿਹਾ ਕਿ ਦੋਵਾਂ ਮਿਸਨਾਂ ਦਾ ਉਦੇਸ ਇੱਕ ਮਜਬੂਤ ਖੋਜ ਅਤੇ ਨਵੀਨੀਕਰਨ ਈਕੋਸਿਸਟਮ ਵਿਕਸਤ ਕਰਨ ਦੇ ਨਾਲ-ਨਾਲ ਪੰਜਾਬ ਨੂੰ ਸਭ ਤੋਂ ਸਿਹਤਮੰਦ ਸੂਬਾ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਮਿਸਨਾਂ ਨੂੰ ਸਰਕਾਰੀ ਵਿਭਾਗਾਂ, ਉਦਯੋਗਾਂ ਅਤੇ ਖੋਜ ਸੰਸਥਾਵਾਂ/ਯੂਨੀਵਰਸਿਟੀਆਂ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਨੋਵੇਟਰਸ, ਉੱਚ ਤਕਨੀਕ ਦੇ ਖੋਜਕਰਤਾ, ਕਾਰੋਬਾਰੀ ਨੇਤਾ, ਉੱਦਮੀ ਅਤੇ ਵਿਦੇਸੀ ਮਾਹਿਰ/ਵਫਦ ਵੀ ਖੋਜ ਅਤੇ ਨਵੀਨੀਕਰਨ ਨੂੰ ਅੱਗੇ ਵਧਾਉਣ ਲਈ ਸਹਿਯੋਗ ਦੇਣ ਵਿਚ ਜੁਟੇ ਹੋਏ ਹਨ।

ਇਸ ਤੋਂ ਇਲਾਵਾ ਲੀਡਜ ਯੂਨੀਵਰਸਿਟੀ ਨੇ ਖੋਜ, ਨਵੀਨਤਾ, ਇੰਜੀਨੀਅਰਿੰਗ, ਅਪਲਾਇਡ ਹੈਲਥ, ਊਰਜਾ ਅਤੇ ਦਵਾਈਆਂ ਦੇ ਖੇਤਰ ਵਿਚ ਕੀਤੇ ਕਾਰਜਾਂ ਬਾਰੇ ਦੱਸਿਆ।

ਮੀਟਿੰਗ ਦੌਰਾਨ ਆਈ.ਆਈ.ਟੀ. ਰੋਪੜ, ਪੀ.ਜੀ.ਆਈ., ਆਈ.ਆਈ.ਐੱਸ.ਈ.ਆਰ., ਨਾਈਪਰ, ਆਈ.ਐੱਮ.ਟੈੱਕ, ਨਾਬੀ ਅਤੇ ਆਈ.ਐਨ.ਐਸ.ਟੀ.ਵਰਗੀਆਂ ਪੰਜਾਬ ਦੀਆਂ ਖੋਜ ਸੰਸਥਾਵਾਂ ਨਾਲ ਖੋਜ ਅਤੇ ਨਵੀਨੀਕਰਨ ਨੂੰ ਹੁਲਾਰਾ ਦੇਣ ਵਿੱਚ ਸਹਿਯੋਗ ਲਈ ਲੀਡਜ ਯੂਨੀਵਰਸਿਟੀ ਦੇ ਵਫਦ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹਨਾਂ ਦੋਵੇਂ ਮਿਸਨਾਂ ਤਹਿਤ ਵੱਖ-ਵੱਖ ਖੇਤਰਾਂ ਵਿਚ ਸੰਭਾਵਤ ਸਹਿਯੋਗ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਹਨਾਂ ਖੇਤਰਾਂ ਵਿਚ ਲਾਈਫ ਸਾਇੰਸ, ਪਬਲਿਕ ਹੈਲਥ ਐਂਡ ਫੂਡ; ਵਾਤਾਵਰਣ ਅਤੇ ਮੌਸਮ ਵਿੱਚ ਤਬਦੀਲੀ; ਠੋਸ ਰਹਿੰਦ-ਖੁਹੰਦ ਅਤੇ ਪਲਾਸਟਿਕ ਦੀ ਰਹਿੰਦ-ਖੁਹੰਦ ਦਾ ਪ੍ਰਬੰਧਨ; ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਨਵੀਨਤਮ ਉਪਾਅ; ਉਦਯੋਗ 4.0 ਅਤੇ ਉਦਯੋਗਿਕ ਪ੍ਰਦੂਸਣ ਕੰਟਰੋਲ ਅਤੇ ਪ੍ਰਬੰਧਨ ਸ਼ਾਮਲ ਹਨ।ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਵਫਦ ਨੂੰ ਵਿਭਾਗ ਵਲੋਂ 5 ਨਵੰਬਰ, 2019 ਨੂੰ ਲਲਿਤ, ਚੰਡੀਗੜ ਵਿਖੇ ਆਯੋਜਿਤ ਕੀਤੇ ਜਾ ਰਹੇ ‘ਪੰਜਾਬ ਇਨੋਵੇਸਨ ਐਂਡ ਟੈਕਨੋਲੋਜੀ ਸੰਮੇਲਨ’ ਵਿਚ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ