ਯੂਥ ਅਕਾਲੀ ਦਲ ਵੱਲੋਂ ਰਾਜ ਭਰ ਵਿਚ ਡੀਜੀਪੀ ਦਿਨਕਰ ਗੁਪਤਾ ਖ਼ਿਲਾਫ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ,23 ਫਰਵਰੀ, 2020:

ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਵੱਲੋਂ ਰਚੀ ਇੱਕ ਡੂੰਘੀ ਸਾਜ਼ਿਸ਼ ਤਹਿਤ ਸਿੱਖਾਂ ਖ਼ਿਲਾਫ ‘ਅੱਤਵਾਦੀ‘ ਵਰਗੀ ਅਪਨਾਮਜਨਕ ਟਿੱਪਣੀ ਕਰਨ ਲਈ ਅੱਜ ਯੂਥ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਵਿਚ ਰੋਸ ਪ੍ਰਦਰਸ਼ਨ ਕੀਤਾ। ਇੰਨਾ ਹੀ ਨਹੀਂ, ਉਹਨਾਂ ਪੁਲਿਸ ਮੁਖੀ ਨੂੰ ਤੁਰੰਤ ਬਰਤਰਫ ਕੀਤੇ ਜਾਣ ਦੀ ਮੰਗ ਕੀਤੀ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਉੱਤੇ ਸੱਟ ਮਾਰਨ ਲਈ ਉਸ ਖ਼ਿਥਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ।

ਯੂਥ ਅਕਾਲੀ ਵਰਕਰਾਂ ਨੇ ਸ੍ਰੀ ਮੁਕਸਤਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਜਲੰਧਰ, ਫਰੀਦਕੋਟ ਅਤੇ ਬਾਕੀ ਜ਼ਿਲਿ੍ਹਆਂ ਅੰਦਰ ਦਿਨਕੁਰ ਗੁਪਤਾ-ਮੁਰਦਾਬਾਦ ਅਤੇ ਸੋਨੀਆ ਗਾਂਧੀ-ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਬਜ਼ਾਰਾਂ ਵਿਚ ਦੀ ਰੋਸ ਮਾਰਚ ਕੀਤੇ ਅਤੇ ਬਾਅਦ ਵਿਚ ਜ਼ਿਲ੍ਹਾ ਪ੍ਰਸਾਸ਼ਕੀ ਦਫਤਰਾਂ ਅੱਗੇ ਧਰਨੇ ਦਿੱਤੇ।

ਉਹਨਾਂ ਨੇ ਡੀਜੀਪੀ ਅਤੇ ਕਾਂਗਰਸ ਮੁਖੀ ਦੇ ਪੁਤਲੇ ਵੀ ਜਲਾਏ ਅਤੇ ਉਹਨਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਾਰੇ ਸਿੱਖਾਂ ਨੂੰ ‘ਅੱਤਵਾਦੀ‘ ਕਰਾਰ ਦੇਣ ਦੀ ਲੀਹ ਉੱਤੇ ਚੱਲਣ ਲਈ ਸਖ਼ਤ ਝਾੜ ਪਾਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਆਗੂਆਂ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਇੱਕ ਸ਼ਾਂਤੀ-ਪਸੰਦ ਭਾਈਚਾਰੇ ਖ਼ਿਲਾਫ ਝੂਠਾ ਪ੍ਰਚਾਰ ਕਰਨ ਲਈ ਪੰਜਾਬ ਦੇ ਡੀਜੀਪੀ ਨੂੰ ਤੁਰੰਤ ਬਰਤਰਫ਼ ਕਰਨਾ ਚਾਹੀਦਾ ਹੈ। ਸਿੱਖ ਹਮੇਸ਼ਾਂ ਸਮਾਜ ਦੇ ਗਰੀਬ ਤਬਕਿਆਂ ਦੀ ਰਾਖੀ ਕਰਨ ਲਈ ਜਾਣੇ ਜਾਂਦੇ ਹਨ।

ਉਹਨਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਬਾਰੇ ਇਹ ਕਹਿ ਕੇ ਕਿ ਉਹ ਸੌਖਿਆਂ ਅੱਤਵਾਦੀ ਬਣ ਸਕਦੇ ਹਨ, ਪੰਜਾਬ ਡੀਜੀਪੀ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਜਾਣਬੁੱਝ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਜਿਸ ਵਾਸਤੇ ਜਾਪਦਾ ਹੈ ਕਿ ਉਹ 10 ਜਨਪਥ ਦਿੱਲੀ ਤੋਂ ਸਿੱਧੇ ਨਿਰਦੇਸ਼ ਹਾਸਿਲ ਕਰਦਾ ਹੈ।

ਯੂਥ ਆਗੂਆਂ ਨੇ ਦੁਨੀਆਂ ਭਰ ਦੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਦਿਨਕਰ ਗੁਪਤਾ ਕੋਲੋਂ ਜਨਤਕ ਮੁਆਫੀ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਕਿ ਉਹਨਾਂ ਸਾਰੇ ਸਿੱਖ ਸ਼ਰਧਾਲੂਆਂ ਨੂੰ, ਜੋ ਕਿ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ, ‘ਸੰਭਾਵੀ ਅੱਤਵਾਦੀ‘ ਕਰਾਰ ਦੇ ਕੇ ਡੀਜੀਪੀ ਨੇ ਇੱਕ ਬਹੁਤ ਵੱਡੀ ਬੇਅਦਬੀ ਕੀਤੀ ਹੈ। ਉਹਨਾਂ ਕਿਹਾ ਕਿ ਗੁਪਤਾ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਹੁਣ ਤਕ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਵਾਲੇ 50 ਹਜ਼ਾਰ ਸ਼ਰਧਾਲੂਆਂ ਵਿਚੋਂ ਕਿੰਨੇ ਅੱਤਵਾਦੀ ਬਣ ਚੁੱਕੇ ਹਨ?

ਵੱਖ ਵੱਖ ਜ਼ਿਲਿ੍ਹਆਂ ਅੰਦਰ ਇਹਨਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ ਯੂਥ ਆਗੂਆਂ ਵਿਚ ਗੁਰਦੀਪ ਸਿੰਘ ਗੋਸ਼ਾ, ਅਕਾਸ਼ਦੀਪ ਸਿੰਘ ਮਿੱਢੂਖੇੜਾ, ਸੁਖਦੀਪ ਸਿੰਘ ਸੁਕਰ ਅਤੇ ਤਜਿੰਦਰ ਸਿੰਘ ਨਿੱਝਰ ਸ਼ਾਮਿਲ ਸਨ।

Share News / Article

Yes Punjab - TOP STORIES