ਯੁਵਾ ਮੋਰਚਾ ਜਲੰਧਰ ਵੱਲੋਂ ਯੂਥ ਵਾਇਸ ਫ਼ਾਊਂਡੇਸ਼ਨ ਦੀ ਪਹਿਲੀ ਵਰ੍ਹੇਗੰਢ ਮੌਕੇ ਵਾਲੰਟੀਅਰਾਂ ਨੇ ‘ਵੀ ਸਪੋਰਟ ਫ਼ਾਰਮਰਜ਼’ ਦੇ ਰੂਪ ਵਿੱਚ ਮਨੁੱਖ਼ੀ ਚੇਨ ਬਣਾਈ

ਯੈੱਸ ਪੰਜਾਬ
ਜਲੰਧਰ, 20 ਦਸੰਬਰ, 2021 –
ਯੁਵਾ ਮੋਰਚਾ ਜਲੰਧਰ ਵੱਲੋਂ ਯੂਥ ਵਾਇਸ ਫਾਊਂਡੇਸ਼ਨ ਦੀ ਇੱਕ ਸਾਲ ਦੀ ਵਰ੍ਹੇਗੰਢ ਮੌਕੇ 300 ਤੋਂ ਵੱਧ ਵਲੰਟੀਅਰਾਂ ਨੇ “ਵੀ ਸਪੋਰਟ ਫਾਰਮਰਜ਼” ਦੇ ਰੂਪ ਵਿੱਚ ਮਨੁੱਖੀ ਚੇਨ ਬਣਾ ਕੇ ਭਾਗ ਲਿਆ।

ਇਹ ਸਮਾਗਮ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸਾਊਥ ਕੈਂਪਸ ਸ਼ਾਹਪੁਰ ਦੇ ਮੁੱਖ ਗਰਾਊਂਡ ਵਿੱਚ ਐਨ.ਜੀ.ਓ ਦੇ ਪ੍ਰਧਾਨ ਗਗਨਦੀਪ ਢੱਟ, ਮੀਤ ਪ੍ਰਧਾਨ ਵਿਕਰਮ ਧੀਮਾਨ, ਚੇਅਰਮੈਨ ਜਸਦੀਪ ਬਾਵਾ, ਸੀਟੀ ਗਰੁੱਪ ਦੇ ਐਮਡੀ ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ ਦੀ ਹਾਜ਼ਰੀ ਵਿੱਚ ਹੋਇਆ , ਪ੍ਰਦੀਪ ਬੇਦੀ, ਜਸਕੀਰਤ ਤੂਰ ਅਤੇ ਹੋਰ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਇਆ।

ਪ੍ਰਧਾਨ ਗਗਨਦੀਪ ਨੇ ਇਸ ਮੌਕੇ ‘ਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਟੀਮ ਵਰਕ ਸਦਕਾ ਹੀ ਅਸੀਂ ਇੱਕ ਸਾਲ ਪੂਰਾ ਕਰ ਲਿਆ ਹੈ ਅਤੇ ਉਮੀਦ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਵੀ ਮਨੁੱਖਤਾ ਅਤੇ ਲੋੜਵੰਦ ਲੋਕਾਂ ਲਈ ਸਖ਼ਤ ਮਿਹਨਤ ਕਰਦੇ ਰਹਿਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ