- Advertisement -
ਅੱਜ-ਨਾਮਾ
ਮੰਦਰ-ਮਸਜਿਦ ਦਾ ਮੁੱਕਦਾ ਕੇਸ ਲੱਗਦਾ,
ਹੁੰਦੀ ਜੀਹਦੀ ਹੈ ਨਿੱਤ ਸੁਣਵਾਈ ਮਿੱਤਰ।
ਨੁਕਤੇ ਕੰਮ ਦੇ ਬਹਿਸ ਵਿੱਚ ਆਏ ਲੱਗਦੇ,
ਬਾਕੀ ਰਹਿੰਦੀ ਆ ਸਿੰਗ-ਫਸਾਈ ਮਿੱਤਰ।
ਧਿਰਾਂ ਕਈ ਅੜਿੱਕੇ ਜਿਹੇ ਪਾਉਂਦੀਆਂ ਨੇ,
ਲੱਗਦਾ ਜਾਣ ਇਹ ਸਮਾਂ ਟਪਾਈ ਮਿੱਤਰ।
ਮੋਹਰੀ ਜੱਜ ਵੀ ਅੱਗੋਂ ਆ ਸਖਤ ਬਾਹਲਾ,
ਤਾਕਤ ਉਹਨੇ ਵੀ ਪਈ ਹੈ ਲਾਈ ਮਿੱਤਰ।
ਮੁਕੱਦਮਾ ਮੁੱਕਾ ਤਾਂ ਮੁੱਕ ਜਾਊ ਏਸ ਵਾਰੀ,
ਜੇਕਰ ਜਾਵੇ ਇਹ ਐਤਕੀਂ ਅਟਕ ਮਿੱਤਰ।
ਮੁੜ ਕੇ ਵਰ੍ਹੇ ਫਿਰ ਵੀਹ ਨਹੀਂ ਸਿਰੇ ਲੱਗੂ,
ਜਾਣਾ ਹਵਾ ਦੇ ਵਿੱਚ ਫਿਰ ਲਟਕ ਮਿੱਤਰ।
-ਤੀਸ ਮਾਰ ਖਾਂ
- Advertisement -