ਮੰਤਰੀ ਬੋਲ ਪਿਆ ਮੋਦੀ ਸਰਕਾਰ ਵਾਲਾ, ਨਵਾਂ ਹੈ ਛੋਹ ਲਿਆ ਓਸ ਨੇ ਰਾਗ ਮੀਆਂ

ਅੱਜ-ਨਾਮਾ

ਮੰਤਰੀ ਬੋਲ ਪਿਆ ਮੋਦੀ ਸਰਕਾਰ ਵਾਲਾ,
ਨਵਾਂ ਹੈ ਛੋਹ ਲਿਆ ਓਸ ਨੇ ਰਾਗ ਮੀਆਂ।

ਕਹਿੰਦਾ ਦੇਸ਼ ਨੂੰ ਮਿਲੀ ਸਰਕਾਰ ਜਿਹੜੀ,
ਸਮਝੋ ਜਾਗ ਪਏ ਭਾਰਤ ਦੇ ਭਾਗ ਮੀਆਂ।

ਖੇਤਰ ਕਿਸੇ ਵਿੱਚ ਕਦੇ ਨਾ ਕਸਰ ਛੱਡੀ,
ਸਾਂਭੀ ਜਿੱਦਣ ਦੀ ਮੋਦੀ ਨੇ ਵਾਗ ਮੀਆਂ।

ਧਿਰ ਵਿਰੋਧੀ ਜੇ ਰੋਂਦੀ ਤਾਂ ਰੋਣ ਦੇਈਏ,
ਲੋਕੀਂ ਹੋਏ ਪਏ ਆ ਬਾਗੋ-ਬਾਗ ਮੀਆਂ।

ਬੇਰੁਜ਼ਗਾਰੀ ਦੀ ਕਹਿੰਦਾ ਹੈ ਗੱਲ ਕੋਈ ਨਾ,
ਲੋਕੀਂ ਯੋਗਤਾ ਲਈ ਕਰ ਗਏ ਕੰਡ ਮੀਆਂ।

ਜਿਹੜੇ ਲੋਕਾਂ ਦਾ ਦਿੱਤਾ ਪਿਆ ਰਾਜ ਮਾਣੇ,
ਉਨ੍ਹਾਂ ਹੀ ਲੋਕਾਂ ਨੂੰ ਰਿਹਾ ਉਹ ਭੰਡ ਮੀਆਂ।

-ਤੀਸ ਮਾਰ ਖਾਂ

17 ਸਤੰਬਰ, 2019 –

Share News / Article

YP Headlines