ਮੋਹਾਲੀ ਵਿਚ ਕੋਵਿਡ-19 ਦੇ ਪੰਜ ਕੇਸ ਆਏ, ਐਕਟਿਵ ਮਾਮਲਿਆਂ ਦੀ ਗਿਣਤੀ 15 ਹੋਈ

ਐਸ ਏ ਐਸ ਨਗਰ, 3 ਜੂਨ, 2020 –
ਜਲਿੇ ਵਿਚ ਦੋ ਦਿਨਾਂ ਦੇ ਅੰਤਰਾਲ ਤੋਂ ਬਾਅਦ ਪੰਜ ਨਵੇਂ ਕੋਵਿਡ-19 ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਡਿਪਟੀ ਕਮਿਸਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ ਦਿਆਲਨ ਨੇ ਦਿੱਤੀ।

ਨਵੇਂ ਪਾਜੇਟਿਵ ਮਾਮਲਿਆਂ ਵਿੱਚ ਬਨੂੜ ਦੇ ਨੱਗਲ ਸਲੇਮਪੁਰ ਦਾ 40 ਸਾਲ ਵਿਅਕਤੀ ਅਤੇ 28 ਸਾਲਾ ਇੱਕ ਮਹਿਲਾ ਸਾਮਲ ਹੈ। ਇਹ ਮਹਿਲਾ ਗਰਭਵਤੀ ਹੈ ਜੋ ਕਿ ਜਨਮ ਤੋਂ ਪਹਿਲਾਂ ਦੀ ਜਾਂਚ ਦੌਰਾਨ ਪਾਜੇਟਿਵ ਪਾਈ ਗਈ।

ਦੋ ਪਾਜੇਟਿਵ ਮਾਮਲੇ ਬਲਟਾਣਾ ਤੋਂ ਹਨ ਜਿਹਨਾਂ ਵਿਚ ਇਕ ਪੰਜਾਹ ਸਾਲ ਦੀ ਮਹਿਲਾ ਅਤੇ ਉਸ ਦਾ 21 ਸਾਲਾਂ ਦਾ ਪੁੱਤਰ ਹੈ। ਇਕ ਹੋਰ ਮਾਮਲਾ ਜੋ ਅੱਜ ਸਾਹਮਣੇ ਆਇਆ ਹੈ ਉਹ ਹੈ ਸਿਹਤ ਕੇਂਦਰ ਢਕੋਲੀ ਵਿਖੇ ਕੰਮ ਕਰ ਰਿਹਾ ਚੌਥੇ ਵਰਗ ਦਾ ਇਕ ਕਰਮਚਾਰੀ ਹੈ।

ਨਵੇਂ ਕੇਸਾਂ ਦੇ ਆਉਣ ਨਾਲ, ਜਲਿ੍ਹੇ ਵਿੱਚ ਕੁੱਲ ਕੇਸ 116 ਹੋ ਗਏ ਹਨ ਜਦੋਂ ਕਿ ਐਕਟਿਵ ਮਾਮਲਿਆਂ ਦੀ ਗਿਣਤੀ 15 ਹੋ ਗਈ ਹੈ।

ਵਿਆਪਕ ਨਮੂਨਾ ਲੈਣਾ ਜਾਰੀ ਹੈ ਅਤੇ ਹੁਣ ਤੱਕ ਜਲਿੇ ਵਿਚ 6050 ਨਮੂਨੇ ਲਏ ਗਏ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES