42.8 C
Delhi
Sunday, May 19, 2024
spot_img
spot_img

ਮੋਦੀ ਸਰਕਾਰ ਫਸਲਾਂ ਦਾ ਐਮ ਐਸ ਪੀ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਤੈਅ ਕਰੇ : ਮਾਨ

ਚੰਡੀਗੜ੍ਹ, 4 ਜੁਲਾਈ, 2019 –

ਕੇਂਦਰ ਸਰਕਾਰ ਵੱਲੋਂ ਖਰੀਫ ਫਸਲਾਂ ਦੇ ਸਮਰਥਨ ਮੁੱਲ ਵਿਚਲੇ ਵਾਧੇ ਕਿਸੇ ਤਰਾਂ ਨਾਲ ਵੀ ਨਿਆਂਪੂਰਨ ਨਹੀਂ ਹਨ ਅਤੇ ਕੇਂਦਰ ਸਰਕਾਰ ਫਸਲਾਂ ਦੇ ਸਮਰਥਨ ਮੁੱਲ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਦੇਵੇ ਤਾਂ ਜੋ ਕਿਸਾਨ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਮੋੜਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਕੀਤਾ |

ਉਹਨਾਂ ਕਿਹਾ ਕਿ ਕੇਂਦਰ ਵਿਚ ਬੈਠੀ ਮੋਦੀ ਸਰਕਾਰ ਆਪਣੇ ਪਿਛਲੇ ਕਾਰਜਕਾਲ ਵਿਚ ਵੀ ਕਿਸਾਨਾਂ ਨਾਲ ਪੈਰ ਪੈਰ ਤੇ ਧੋਖਾ ਕੀਤਾ ਅਤੇ ਹੁਣ ਜਦੋਂ ਉਹ ਦੁਬਾਰਾ ਸੱਤਾ ਵਿਚ ਆਏ ਹਨ ਤਾਂ ਵੀ ਬੀ ਜੇ ਪੀ ਸਰਕਾਰ ਦਾ ਕਿਸਾਨਾਂ ਨਾਲ ਮਤਰੇਆ ਸਲੂਕ ਜਾਰੀ ਹੈ |

ਮਾਨ ਨੇ ਕਿਹਾ ਕਿ 1975 ਤੋਂ ਲੈ ਕੇ ਜਿਸ ਤਰਾਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 300 ਗੁਣਾਂ ਤੱਕ ਵਧੀਆਂ ਹਨ ਅਤੇ ਡਾਕਟਰਾਂ ਦੀਆਂ ਫੀਸਾਂ ਇਸ ਤੋਂ ਵੀ ਜਿਆਦਾ ਵਧੀਆਂ ਹਨ ਉਸੇ ਤਰਾਂ ਸਰਕਾਰ ਨੂੰ ਕਿਸਾਨ ਦੀਆਂ ਫਸਲਾਂ ਦੇ ਰੇਟ ਵੀ ਅੱਜ ਦੇ ਸਮੇਂ ਅਨੁਸਾਰ ਦੇਣੇ ਚਾਹੀਦੇ ਹਨ |

ਕਿਓਂਕਿ ਕਿਸਾਨ ਵੱਲੋਂ ਖੇਤੀ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜਾਂ ਦੇ ਰੇਟ ਅਸਮਾਨੀ ਚੜੇ ਹੋਏ ਹਨ ਅਤੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਲਾਗਤ ਅਤੇ ਕੀਮਤ ਹਰ ਰੋਜ ਵੱਧ ਰਹੀ ਹੈ ਜਿਸ ਕਰਕੇ ਇਸ ਤਰਾਂ ਦੇ ਨਿਗੂਣੇ ਵਾਧੇ ਨਾਲ ਕਿਸਾਨੀ ਦਾ ਭਲਾ ਹੋਣ ਵਾਲਾ ਨਹੀਂ |

ਮੀਆਂਪੁਰ ਨੇ ਕਿਹਾ ਕਿ ਝੋਨੇ ਦੇ ਸਮਰਥਨ ਮੁੱਲ ਵਿਚ ਕੀਤਾ ਵਾਧਾ ਕਿਸੇ ਤਰਾਂ ਵੀ ਤਰਕਸੰਗਤ ਨਹੀਂ ਹੈ ਕਿਓਂਕਿ ਜਿਸ ਤਰਾਂ ਫਸਲਾਂ ਪਾਲਣ ਲਈ ਹਰ ਪਾਸੇ ਕਿਸਾਨ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ ਉਸ ਮੁਤਾਬਕ ਇਹ ਵਾਧਾ ਨਾਕਾਫ਼ੀ ਹੈ | ਭਾਰਤੀ ਕਿਸਾਨ ਯੂਨੀਅਨ (ਮਾਨ) ਇਸ ਵਾਧੇ ਨੂੰ ਮੁਢੋਂ ਨਕਾਰਦੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਮੰਨ ਕੇ ਕਿਸਾਨ ਨੂੰ ਉਸਦਾ ਬਣਦਾ ਹੱਕ ਦੇਵੇ ਤਾਂ ਜੋ ਮਰ ਰਹੀ ਕਿਸਾਨੀ ਨੂੰ ਮੁੜ ਪੈਰਾਂ ਤੇ ਖੜ੍ਹਾ ਕੀਤਾ ਜਾ ਸਕੇ |

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION