33.1 C
Delhi
Monday, April 15, 2024
spot_img
spot_img

ਮੋਦੀ ਦੇ ਫਾਸ਼ੀਵਾਦੀ ਹਮਲੇ ਖ਼ਿਲਾਫ਼ ਅਤੇ ਕਰਨਾਟਕਾ ਦੀਆਂ ਵਿਦਿਆਰਥਣਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ

ਮਲੇਰਕੋਟਲਾ, 10 ਫਰਵਰੀ, 2022 (ਦਲਜੀਤ ਕੌਰ ਭਵਾਨੀਗੜ੍ਹ )
ਅੱਜ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ, ਜਮਾਤ-ਏ-ਇਸਲਾਮੀ ਹਿੰਦ (ਜੀ.ਆਈ.ਓ) ਪੰਜਾਬ ਵੱਲੋਂ ਕਰਨਾਟਕਾ ਦੀਆਂ ਜੁਝਾਰੂ ਲੜਕੀਆਂ ਦੇ ਹੱਕ ਵਿੱਚ ਅਤੇ ਸੰਘੀ ਲਾਣੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਇਲਾਕਾ ਪ੍ਰਧਾਨ ਕਿਰਨਪਾਲ ਕੌਰ ਹਥੋਆ ਅਤੇ ਮੀਤ ਪ੍ਰਧਾਨ ਹਰਪ੍ਰੀਤ ਸੁੱਖੇਵਾਲੀਆ ਨੇ ਕਿਹਾ ਕਿ ਕਰਨਾਟਕਾ ਵਿਖੇ ਹਿਜਾਬ ਦੇ ਮਾਮਲੇ ਨੂੰ ਲੈ ਕੇ ਜੋ ਕੁਝ ਚੱਲ ਰਿਹਾ ਹੈ, ਉੱਥੇ ਕੁੜੀਆਂ ਨੂੰ ਹਿਜਾਬ ਕਰਨ ਤੋਂ ਰੋਕਿਆ ਜਾਂਦਾ ਅਤੇ ਕਾਲਜ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਂਦੀ। ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਮੋਦੀ ਸਰਕਾਰ ਆਪਣੀ ਸੱਤਾ ਵਿਚ ਆਈ ਹੈ। ਉਹ ਦੇਸ਼ ਵਿਚ ਮੁਸਲਿਮ ਲੋਕਾਂ ਨੂੰ ਖਾਸ ਕਰਕੇ ਟਾਰਗੇਟ ਕਰ ਰਹੀ ਹੈ। ਦੇਸ਼ ਵਿਚ ਆਰ.ਐੱਸ.ਐੱਸ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਚਾਹੇ ਉਹ ਐੱਨ.ਆਰ.ਸੀ., ਸੀ.ਏ.ਏ ਕਾਨੂੰਨ ਬਣਾ ਕੇ ਹੋਵੇ, ਚਾਹੇ ਉਹ ਧਰਮ ਦੇ ਨਾਂ ਤੇ ਵੰਡ ਪਾ ਕੇ ਦੇਸ਼ ਨੂੰ ਭਗਵਾਂਕਰਨ ਵੱਲ ਪੈਰ ਪਸਾਰ ਰਹੀ ਹੈ।

ਆਗੂਆਂ ਨੇ ਕਿਹਾ ਕਿ ਦੇਸ਼ ਦੀ ਜੋ ਮੌਜੂਦਾ ਹਾਲਾਤ ਹੈ। ਉਸ ਵਿਚ ਦੇਸ਼ ਬੇਰੁਜ਼ਗਾਰੀ, ਭੁੱਖਮਰੀ ਅਤੇ ਭ੍ਰਿਸ਼ਟਾਚਾਰ ਨਾਲ ਜੂਝ ਰਿਹਾ ਹੈ। ਦੇਸ਼ ਵਿੱਚ ਇਨ੍ਹਾਂ ਸਭ ਹਾਲਾਤਾਂ ਨਾਲੋਂ ਧਿਆਨ ਭਟਕਾਉਣ ਲਈ ਇਸ ਮਸਲੇ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਵੋਟਾਂ ਲੈਣ ਲਈ ਸਰਕਾਰ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੀ ਹੈ, ਜਿਸ ਦੀ ਉਦਾਹਰਣ ਹੈ ਕਿ ਕਰਨਾਟਕਾ ਵਿਚ ਇੱਕ ਕੁੜੀ ਨੂੰ ਬਹੁਤ ਸਾਰੇ ਮੁੰਡੇ ਘੇਰ ਕੇ ਜੈ ਸ੍ਰੀਰਾਮ ਦੇ ਨਾਅਰੇ ਲਗਾ ਰਹੇ ਹਨ, ਪਰ ਉਹ ਕੁੜੀ ਇਸ ਦਾ ਡਟ ਕੇ ਵਿਰੋਧ ਕਰਦੀ ਹੈ।

ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਨੇ ਸਾਨੂੰ ਇਹ ਹੱਕ ਦਿੱਤਾ ਹੈ ਕਿ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ ।ਕਿਸੇ ਵੀ ਤਰ੍ਹਾਂ ਦਾ ਪਹਿਰਾਵਾ ਪਹਿਨ ਸਕਦੇ ਹਾ ਕੋਈ ਵੀ ਵਿਅਕਤੀ ਸਾਨੂੰ ਇਸ ਅਧਿਕਾਰ ਤੋਂ ਵਾਂਝਾ ਨਹੀਂ ਕਰ ਸਕਦਾ। ਪਰ ਕੁਝ ਸ਼ਰਾਰਤੀ ਅਨਸਰ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਦੇਸ਼ ਵਿੱਚ ਧਾਰਮਿਕ ਪਾੜਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਲਾਕਾ ਸਕੱਤਰ ਮਨਦੀਪ ਕੌਰ ਰਟੋਲਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਅਤੇ ਕਿਸੇ ਧਰਮ ਨੂੰ ਮੰਨਣਾ ਸਾਡੀ ਨਿੱਜੀ ਆਜ਼ਾਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION