ਮੋਟੀਵੇਸ਼ਨਲ ਸਪੀਕਰ ਡਾ: ਪੀ.ਐਸ. ਰਾਠੌੜ ਚੰਡੀਗੜ੍ਹ ਵਿੱਚ ਕਾਲਜ ਵਿਦਿਆਰਥੀਆਂ ਦੇ ਹੋਏ ਰੂਬਰੂ

ਯੈੱਸ ਪੰਜਾਬ
ਚੰਡੀਗੜ੍ਹ, 26 ਅਪ੍ਰੈਲ, 2022 –
ਨੌਜਵਾਨਾਂ ਨੂੰ ਅਤਿਅੰਤ ਗਿਆਨ ਅਤੇ ਮਾਰਗਦਰਸ਼ਨ ਦੇਣ ਲਈ, ਵਿਸ਼ਵ ਦੇ ਸਭ ਤੋਂ ਕਾਬਿਲ ਪ੍ਰੇਰਕ, ਡਾ: ਪੀ.ਐਸ. ਰਾਠੌਰ, ਏਨੀ ਟਾਈਮ ਕਲਾਸੇਸ ਦੇ ਸੰਸਥਾਪਕ ਅਤੇ ਸੀਈਓ, ਉਚੇਰੀ ਸਿੱਖਿਆ ਡਾਇਰੈਕਟੋਰੇਟ, ਚੰਡੀਗੜ੍ਹ ਪ੍ਰਸ਼ਾਸਨ ਰਾਜ ਐਨਐਸਐਸ ਸੈੱਲ ਦੇ ਨਾਲ ਮਿਲ ਕੇ, ਸ਼ਹਿਰ ਦੇ ਸਭ ਤੋਂ ਉੱਤਮ ਕਾਲਜਾਂ ਵਿੱਚੋਂ ਇੱਕ, ਜੀਜੀਡੀਐਸਡੀ ਕਾਲਜ, ਸੈਕਟਰ 32, ਚੰਡੀਗੜ੍ਹ ਵਿਖੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।

ਇੱਕ ਪੇਸ਼ੇਵਰ ਗਿਆਨੀ ਅਤੇ ਇੱਕ ਲੇਖਕ, ਡਾ. ਪੀ.ਐਸ. ਰਾਠੌਰ, ਏਨੀ ਟਾਈਮ ਕਲਾਸੇਸ ਦੇ ਸੰਸਥਾਪਕ ਅਤੇ ਸੀਈਓ, ICAI ਤੋਂ ਇੱਕ ਚਾਰਟਰਡ ਅਕਾਊਂਟੈਂਟ ਹਨ, ਜਿਨ੍ਹਾਂ ਨੂੰ ਹਾਊਸ ਆਫ ਕਾਮਨਜ਼, ਬ੍ਰਿਟਿਸ਼ ਪਾਰਲੀਮੈਂਟ, ਲੰਡਨ ਵਿਖੇ ਸਰਵੋਤਮ ਅੰਤਰਰਾਸ਼ਟਰੀ ਪ੍ਰਬੰਧਨ ਗੁਰੂ ਅਤੇ ਫਾਇਰ ਵਾਕ ਟ੍ਰੇਨਰ ਵਜੋਂ ਸਨਮਾਨਿਤ ਕੀਤਾ ਗਿਆ ਹੈ। ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਰਾਜਕੁਮਾਰ ਅਤੇ ਰਾਜਕੁਮਾਰੀ ਸਮੇਤ ਦੁਨੀਆ ਭਰ ਦੇ ਲਗਭਗ 6 ਮਿਲੀਅਨ ਪ੍ਰਤੀਭਾਗੀਆਂ ਨੂੰ ਆਪਣੇ ਗਿਆਨ ਦਾ ਖਜ਼ਾਨਾ ਪ੍ਰਦਾਨ ਕਰ ਚੁੱਕੇ ਹਨ।

ਇਸ ਮੌਕੇ ‘ਤੇ ਡਾ: ਪੀ.ਐਸ. ਰਾਠੌਰ ਨੇ ਨੌਜਵਾਨ ਪ੍ਰਾਪਤੀਆਂ ਲਈ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਗਿਆਨ ਦੀ ਹੱਕ ਹਰ ਉਸ ਇਨਸਾਨ ਨੂੰ ਹੈ ਜੋ ਗਈਆਂ ਦੀ ਇੱਜ਼ਤ ਕਰਦਾ ਹੈ ਅਤੇ ਉਸਦੀ ਐਹਮੀਅਤ ਜਾਣਦਾ ਹੈ। ਮੇਰਾ ਉਦੇਸ਼ ਹਰ ਇਨਸਾਨ ਨੂੰ ਇੱਕ ਸਹੀ ਮਾਰਗਦਰਸ਼ਨ ਦੇਣਾ ਹੀ।”

ਹਾਲ ਹੀ ਵਿੱਚ, ਪ੍ਰਮੁੱਖ ਪ੍ਰੇਰਕ ਨੇ ਭਾਰਤ ਸਰਕਾਰ ਦੀਆਂ ਕੈਰੀਅਰ ਯੋਜਨਾਬੰਦੀ ਅਤੇ ਹੁਨਰ ਵਿਕਾਸ ਸਕੀਮਾਂ ਅਤੇ ਯੂਟੀ ਸਕੂਲਾਂ ਦੇ ਜੀਵਨ ਹੁਨਰ ਵਿਕਾਸ ਬਾਰੇ ਹਾਈ- ਐਨਰਜੀ ਵਰਕਸ਼ਾਪ ਬਾਰੇ ਇੱਕ ਸੈਸ਼ਨ ਪੇਸ਼ ਕੀਤਾ। ਇਸ ਨੇਕ ਵਿਚਾਰ ਦੇ ਨਾਲ ਕਿ ਸਿਖਿਆ ਦਾ ਸਿਖਰ ਪੱਧਰ ਹਰ ਕਿਸੇ ਦਾ ਅਧਿਕਾਰ ਹੈ, ਉਸਨੇ ਖੁਸ਼ੀ ਨਾਲ ਏਨੀ ਟਾਈਮ ਕਲਾਸੇਸ ਨੂੰ ਜਨਤਾ ਲਈ ਪੇਸ਼ ਕੀਤਾ, ਜਿੱਥੇ 300 ਰੁਪਏ ਦੀ ਘੱਟ ਕੀਮਤ ‘ਤੇ ਤਜਰਬੇਕਾਰ ਪੇਸ਼ੇਵਰ ਦਾ ਵਿਹਾਰਕ ਗਿਆਨ ਰੱਖਣ ਵਾਲੇ ਮਾਹਰਾਂ ਦੇ ਮਾਰਗਦਰਸ਼ਨ ਨਾਲ ਵਧੀਆ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ