ਮੋਗਾ ਦੇ ਰੀਗਲ ਸਿਨੇਮਾ ਨੂੰ ਸ਼ਹੀਦ ਵਿਦਿਆਰਥੀਆਂ ਦੀ ਯਾਦਗਾਰ ਦੇ ਤੌਰ ’ਤੇ ਸੰਭਾਲੇ ਸਰਕਾਰ, ਛੇੜ ਛਾੜ ਦਾ ਵਿਰੋਧ ਕਰਾਂਗੇ: ਕਾਮਰੇਡ ਤੱਗੜ

ਯੈੱਸ ਪੰਜਾਬ
ਜਲੰਧਰ 21 ਸਤੰਬਰ, 2019:

ਸੀ.ਪੀ.ਆਈ. ( ਐਮ ) ਦੇ ਸੀਨੀਅਰ ਆਗੂ , ਸੂਬਾ ਸਕੱਤਰੇਤ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਵਿਦਿਆਰਥੀ ਆਗੂ ਕਾਮਰੇਡ ਲਹਿੰਬਰ ਸਿੰਘ ਤੱਗ਼ੜ ਨੇ ਅੱਜ ਇਥੋਂ ਜਾਰੀ ਕੀਤੇ ਗਏ ਇੱਕ ਲਿਖਤੀ ਪੈ੍ਰਸ ਨੋਟ ਰਾਹÄ ਕੁਝ ਅਖ਼ਾਬਰਾਂ ਵਿੱਚ ਛਪੀ ਅਤੇ ਲੋਕਾਂ ਵਿੱਚ ਚੱਲ ਰਹੀ ਇਸ ਚਰਚਾ ਦਾ ਗੰਭੀਰ ਨੋਟਿਸ ਲਿਆ ਹੈ ਕਿ ਪੰਜਾਬ ਸਰਕਾਰ ਮੋਗਾ ਦੇ ਰੀਗਲ ਸਿਨਮਾਂ ਜੋ ਕਿ ਪੰਜਾਬ ਦੇ ਵਿਦਿਆਰਥੀ ਵਰਗ ਦੇ ਜ਼ਜ਼ਬਾਤਾਂ ਨਾਲ ਜੁੜਿਆ ਹੋਇਆ ਹੈ, ਨਾਲ ਛੇੜ -ਛਾੜ ਕਰਕੇ ਇਸ ਦਾ ਵਜ਼ੂਦ ਹੀ ਖ਼ਤਮ ਕਰਨ ਜਾ ਰਹੀ ਹੈ।

ਕਾਮਰੇਡ ਤੱਗੜ ਜੋ ਕਿ ਉਸ ਸਮੇਂ ਪੰਜਾਬ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ( ਐਸ.ਐਫ਼.ਆਈ. ) ਦੇ ਸੂਬਾਈ ਜਨਰਲ ਸਕੱਤਰ ਸਨ ਜਦੋਂ 5 ਅਤੇ 7 ਅਕਤੂਬਰ 1972 ਨੂੰ ਮੋਗਾ ਗੋਲੀ ਕਾਂਡ ਵਾਪਰਿਆ ਸੀ। ਇਸ ਗੋਲੀ ਕਾਂਡ ਵਿੱਚ ਰੀਗਲ ਸਿਨਮਾਂ ਦੇ ਮਾਲਕਾਂ ਦੀ ਗੰੁਡਾਗਰਦੀ ਵਿਰੁੱਧ ਸੰਘਰਸ਼ ਕਰਦੇ ਹੋਏ ਦੋ ਵਿਦਿਆਰਥੀ ਅਤੇ ਕੁਝ ਹੋਰ ਆਮ ਵਿਅਕਤੀ ਸ਼ਹੀਦ ਹੋ ਗਏ ਸਨ।

ਇਸ ਗੋਲੀ ਕਾਂਡ ਵਿਰੁੱਧ ਪੰਜਾਬ ਵਿੱਚ ਲਾਮਿਸਾਲ ਵਿਦਿਆਰਥੀ ਸੰਘਰਸ਼ ਲੜਿਆ ਗਿਆ ਸੀ ਜੋ ਲਗਾਤਾਰ ਚਾਰ ਮਹੀਨੇ ਚਲਦਾ ਰਿਹਾ ਸੀ। ਇਸ ਇਤਿਹਾਸਕ ਸੰਘਰਸ਼ ਦੀ ਜਿੱਤ ਵਜੋਂ ਸਮੇਂ ਦੀ ਪੰਜਾਬ ਸਰਕਾਰ ਨੇ ਰੀਗਲ ਸਿਨਮਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਅਤੇ ਇਸ ਨੂੰ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਸੀ।

ਕਾਮਰੇਡ ਤੱਗੜ ਨੇ ਅੱਗੇ ਦੱਸਿਆ ਕਿ ਇਹ ਸਿਨਮਾਂ ਪਿਛਲੇ 47 ਸਾਲਾਂ ਤੋਂ ਉਸੇ ਤਰ੍ਹਾਂ ਬੰਦ ਪਿਆ ਹੈ ਅਤੇ ਇਸ ਨੂੰ ਮੁੜ ਚਲਾਉਣ ਦੀਆਂ ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਦੀਆਂ ਕੋਸ਼ਿਸ਼ਾਂ ਨੂੰ ਵਿਦਿਆਰਥੀਆਂ ਦੇ ਸੰਘਰਸ਼ ਨੇ ਕਦੇ ਸਫ਼ਲ ਨਹÄ ਹੋਣ ਦਿੱਤਾ।

ਕਾਮਰੇਡ ਤੱਗ਼ੜ ਨੇ ਕਿਹਾ ਕਿ ਇਸ ਸਮੇਂ ਜਦੋਂ ਪੰਜਾਬ ਦੇ ਵਿਦਿਆਰਥੀ 5 ਅਕਤੂਬਰ ਨੂੰ ਇਨ੍ਹਾਂ ਸ਼ਹੀਦਾਂ ਦੀ 47ਵÄ ਵਰੇ੍ਹਗੰਢ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ ਤਾਂ ਪੰਜਾਬ ਸਰਕਾਰ ਵਲੋਂ ਰੀਗਲ ਸਿਨੇਮਾਂ ਦੀ ਬਿਲਡਿੰਗ ਨਾਲ ਛੇੜ ਛਾੜ ਕਰਨ ਦੀ ਕੋਸ਼ਿਸ਼ ਅੱਤ ਦੀ ਭੜਕਾਊ ਅਤੇ ਰੋਹ ਪੈਦਾ ਕਰਨ ਵਾਲੀ ਕਾਰਵਾਈ ਹੈ।

ਕਾਮਰੇਡ ਤੱਗੜ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਹ ਕੋਈ ਅਜਿਹੀ ਕਾਰਵਾਈ ਕਰਕੇ ਅੱਗ ਨਾਲ ਨਾ ਖੇਡੇ ਸਗੋਂ ਰੀਗਲ ਸਿਨੇਮਾ ਦੀ ਜ਼ਰਜ਼ਰ ਹੋ ਰਹੀ ਇਮਾਰਤ ਨੂੰ ਸਾਂਭਣ ਸੰਭਾਲਣ ਲਈ ਕਦਮ ਚੁੱਕੇ।

ਅੰਤ ਵਿੱਚ ਕਾਮਰੇਡ ਤੱਗੜ ਨੇ ਪੰਜਾਬ ਦੇ ਸਮੂਹ ਵਿਦਿਆਰਥੀ ਵਰਗ ਅਤੇ ਜਮਹੂਰੀ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਦੀ ਇਸ ਭੜਕਾਊ ਕਾਰਵਾਈ ਨੂੰ ਰੋਕਣ ਲਈ ਅਤੇ ਮੋਗਾ ਦੇ ਰੀਗਲ ਸਿਨਮਾਂ ਨੂੰ ਪੰਜਾਬ ਦੇ ਵਿਦਿਆਰਥੀ ਸ਼ਹੀਦਾਂ ਦੀ ਯਾਦਗਾਰ ਦੇ ਤੌਰ ਸੰਭਾਲਣ ਅਤੇ ਵਿਕਸਤ ਕਰਨ ਲਈ ਜ਼ੋਰਦਾਰ ਆਵਾਜ਼ ਉਠਾਉਣ।

Share News / Article

Yes Punjab - TOP STORIES