Monday, January 17, 2022

ਵਾਹਿਗੁਰੂ

spot_img




ਮੈਡੀਕਲ ਸਿੱਖਿਆ ਵਿਭਾਗ ਦੀ 4 ਸਾਲਾ ਰਣਨੀਤਿਕ ਯੋਜਨਾ ਤਿਆਰ: ਓ.ਪੀ. ਸੋਨੀ

- Advertisement -

ਚੰਡੀਗੜ੍ਹ, 26 ਦਸੰਬਰ, 2019:

ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਚਾਰ ਸਾਲਾ ਰਣਨੀਤਕ ਯੋਜਨਾ ਦੇ ਖਰੜੇ ਬਾਰੇ ਵੀਰਵਾਰ ਨੂੰ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਦੇ ਕੈਂਪ ਆਫ਼ਿਸ ਵਿਖੇ ਹੋਈ ਮੀਟਿੰਗ ਵਿੱਚ ਵਿਚਾਰਚਰਚਾ ਕੀਤੀ ਗਈ।

ਸ੍ਰੀ ਸੋਨੀ ਨੇ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਲੋੜੀਂਦੇ ਪ੍ਰਾਜੈਕਟਾਂ ਅਤੇ ਬੁਨਿਆਦੀ ਢਾਂਚੇ, ਉਨ੍ਹਾਂ ਦੀ ਵਿਵਹਾਰਕਤਾ ਅਤੇ ਸੰਚਾਲਨ ਅਤੇ ਰੱਖ ਰਖਾਵ ਦੀਆਂ ਜਰੂਰਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਣਨੀਤਕ ਯੋਜਨਾ ਦਾ ਧਿਆਨ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਅਤਿ ਆਧੁਨਿਕ ਮਸ਼ੀਨਰੀ / ਉਪਕਰਣਾਂ ਨਾਲ ਲੈਸ ਕਰਨ ਵੱਲ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਰਣਨੀਤਕ ਯੋਜਨਾ ਵਿੱਚ ਸਰਕਾਰੀ ਮੈਡੀਕਲ ਕਾਲਜ (ਜੀ.ਐਮ.ਸੀ.) ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਐਡਵਾਂਸਡ ਟਰਾਮਾ ਕੇਅਰ ਸੈਂਟਰਾਂ ਦਾ ਵਿਕਾਸ, ਫਰੀਦਕੋਟ ਵਿਖੇ ਜੱਚਾ ਅਤੇ ਬੱਚਾ ਸੰਭਾਲ ਇਕਾਈਆਂ ਸਥਾਪਤ ਕਰਨ, ਜੀ.ਐਮ.ਸੀ ਅੰਮ੍ਰਿਤਸਰ ਵਿਖੇ ਕੈਂਸਰ ਇੰਸਟੀਚਿਊਟ, ਰੇਡੀਓਥੈਰੇਪੀ ਅਤੇ ਨਿਊਕਲੀਅਰ ਮੈਡੀਸਨ ਬਲਾਕ ਦੀ ਸਥਾਪਨਾ, ਟੀ.ਬੀ. ਹਸਪਤਾਲ ਵਿਖੇ ਨਵੇਂ ਪਲਮਨਰੀ ਹੈਲਥ ਕੇਅਰ ਸੈਂਟਰ ਦੀ ਸਥਾਪਨਾ, ਜੀ.ਐਮ.ਸੀ. ਪਟਿਆਲਾ ਵਿਖੇ ਬਰਨ ਯੂਨਿਟ, ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਨਵੇਂ ਲਿਕਵਿਡ ਆਕਸੀਜਨ ਪਲਾਂਟ ਦੀ ਸਥਾਪਨਾ, ਸੀਨੀਅਰ ਰੈਜੀਡੈਂਟ ਡਾਕਟਰਾਂ/ਫੈਕਲਟੀ ਅਤੇ ਵਿਦਿਆਰਥੀਆਂ ਵਾਸਤੇ ਹੋਸਟਲਾਂ ਦੀ ਉਸਾਰੀ, ਬਲੱਡ ਬੈਂਕਾਂ ਅਤੇ ਆਪਰੇਸ਼ਨ ਥੀਏਟਰਾਂ ਨੂੰ ਅਪਗ੍ਰੇਡ ਕਰਨ ਅਤੇ ਸਰਕਾਰੀ ਮੈਡੀਕਲ ਹਸਪਤਾਲਾਂ ਨੂੰ ਅਤਿ ਆਧੁਨਿਕ ਉਪਕਰਣਾਂ ਨਾਲ ਲੈਸ ਕਰਨਾ ਸ਼ਾਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੈਂਟਲ ਅਤੇ ਆਯੂਰਵੈਦਿਕ ਕਾਲਜਾਂ ਦੀ ਲੋੜਾਂ ਨੂੰ ਵੀ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਲਈ ਸਾਲਾਨਾ ਟੀਚੇ ਅਤੇ ਬਜਟ ਤਿਆਰ ਕੀਤੇ ਗਏ ਹਨ ਤਾਂ ਜੋ ਪ੍ਰੋਜੈਕਟਾਂ ਨੂੰ ਕਿਸੇ ਵਿੱਤੀ ਅੜਿੱਕੇ ਦਾ ਸਾਹਮਣਾ ਨਾ ਕਰਨਾ ਪਵੇ। ਰਣਨੀਤਕ ਯੋਜਨਾ ਦੇ ਖਰੜੇ ਨੂੰ ਅੰਤਿਮ ਰੂਪ ਦਿੱਤੇ ਜਾਣ ਦੇ ਨਾਲ ਹੀ ਇਹ ਖਰੜਾ ਯੋਜਨਾਬੰਦੀ ਵਿਭਾਗ ਅਤੇ ਇਸ ਤੋਂ ਬਾਅਦ ਵਿੱਤ ਵਿਭਾਗ ਕੋਲ ਜਮ੍ਹਾਂ ਕਰਵਾ ਦਿੱਤਾ ਜਾਵੇਗਾ ਤਾਂ ਜੋ ਆਗਾਮੀ ਵਿੱਤੀ ਸਾਲ ਵਿੱਚ ਇਸ ਸਬੰਧੀ ਲੋੜੀਂਦਾ ਬਜਟ ਉਪਬੰਧ ਕੀਤਾ ਜਾ ਸਕੇ।

ਮੰਤਰੀ ਨੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਮੁਖੀਆਂ ਨੂੰ ਉਨ੍ਹਾਂ ਦੇ ਅਦਾਰਿਆਂ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਚੱਲ ਰਹੇ ਪ੍ਰਾਜੈਕਟਾਂ ਲਈ ਅਲਾਟ ਕੀਤੇ ਫੰਡਾਂ ਦੀ ਵਰਤੋਂ ਅਤੇ ਵਰਤੋਂ ਸਰਟੀਫਿਕੇਟ ਖਜ਼ਾਨੇ ਵਿੱਚ ਜ਼ਮ੍ਹਾ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਤਾਂ ਜੋ ਅੱਗੇ ਫੰਡ ਜਾਰੀ ਕਰਨ ਵਿੱਚ ਕੋਈ ਦਿੱਕਤ ਨਾ ਆਵੇ।

ਉਨ੍ਹਾਂ ਕਿਹਾ ਕਿ ਕਿਸੇ ਸੰਸਥਾ ਦੁਆਰਾ ਫੰਡਾਂ ਦੀ ਵਰਤੋਂ ਨਾ ਕਰਨਾ ਸੰਸਥਾ ਦੇ ਮੁਖੀ ਵੱਲੋਂ ਮਾੜੇ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਕਾਲਜ ਅਤੇ ਹਸਪਤਾਲ ਜਨਤਾ ਦੀ ਭਲਾਈ ਲਈ ਹਨ। ਉਨ੍ਹਾਂ ਕਿਹਾ ਕਿ ਦੂਰਦਰਸ਼ਤਾ ਵਿੱਚ ਕਮੀ ਜਾਂ ਮੁਖੀਆਂ ਦੀ ਢਿੱਲ ਕਾਰਨ ਵਿਕਾਸ ਪ੍ਰਾਜੈਕਟਾਂ ਵਿੱਚ ਅੜਿੱਕਾ ਲੱਗਣ ‘ਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਚਾਰ ਸਾਲਾ ਰਣਨੀਤਿਕ ਯੋਜਨਾ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ਼ਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦੁਰ, ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਕੇ. ਕੌਸ਼ਿਕ, ਮੈਡੀਕਲ ਸਿੱÎਖਿਆ ਦੇ ਪ੍ਰਮੁੱਖ ਸਕੱਤਰ, ਸ੍ਰੀ ਡੀ.ਕੇ. ਤਿਵਾੜੀ , ਮੈਡੀਕਲ ਸਿੱਖਿਆ ਅਤੇ ਖੋਜ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਦੇ ਪ੍ਰਿਸੀਪਲ ਕ੍ਰਮਵਾਰ ਡਾ. ਸੁਜਾਤਾ ਸ਼ਰਮਾ ਅਤੇ ਡਾ. ਹਰਵਿੰਦਰ ਸਿੰਘ, ਮੈਡੀਕਲ ਸੁਪਰਡੈਂਟ ਪਟਿਆਲਾ ਡਾ. ਅਸ਼ਵਨੀ ਕੁਮਾਰ, ਮੈਡੀਕਲ ਸੁਪਰਡੈਂਟ ਅੰਮ੍ਰਿਤਸਰ ਡਾ. ਜੇ.ਐਸ. ਕੋਲਾਰ ਅਤੇ ਸਰਕਾਰੀ ਡੈਂਟਲ ਐਂਡ ਆਯੂਰਵੈਦਿਕ ਕਾਲਜਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,485FollowersFollow

ENTERTAINMENT

National

GLOBAL

OPINION

Putin’s political chess – By Asad Mirza

Russia has demanded for a new security arrangement in Europe, and threatened war if the US and its NATO allies fail to comply. Western...

Principles that define success – by DC Pathak

Many among the most successful businessmen of our times have written about their experience of what they passed through in reaching to the top...

Timely Delhi HC reminder to foreign arbitrals respect of sovereign bodies protecting domestic public policy – by Hiroo Advani

A sudden series of new developments in the Amazon & Future Group - Reliance acquisition dispute has paved the way for another set of...

SPORTS

Health & Fitness

Too much ‘giloy’ can do more harm than good: Study

Lucknow, Jan 16, 2022- When the first wave of Covid struck, know-it-all doctors and 'medical experts' claimed that 'giloy' was an immunity booster that would help fight the virus. Almost overnight, the sales of Giloy rocketed and people started taking it without any medical consultation. Now two years later, a study recently published in Hepatology Communications, the official journal of the...

Gadgets & Tech