ਮੈਂ ਲੋਕਾਂ ਦੇ ਤਿੜਕੇ ਸੁਪਨਿਆਂ ਨੂੰ ਪੂਰਾ ਕਰਨ ਚ ਕੋਈ ਕਸਰ ਨਹੀ ਛੱਡਾਂਗਾ: ਬੱਬੀ ਬਾਦਲ ਹਲਕਾ ਮੋਹਾਲੀ ਵਿਖੇ ਮੀਟਿੰਗਾਂ ਦਾ ਦੌਰ ਜਾਰੀ

ਯੈੱਸ ਪੰਜਾਬ
ਮੋਹਾਲੀ, 28 ਦਸੰਬਰ, 2021 –
ਦੇਸ਼ ਨੂੰ ਅਜ਼ਾਦੀ ਦਵਾਉਣ ਵਾਲੇ ਸੂਰਬੀਰ ਸ਼ਹੀਦ,ਯੋਧੇ,ਮਹਾਨ ਸੁਤੰਤਰਤਾ ਸੰਗਰਾਮੀ ਆਦਿ ਚਾਹੁੰਦੇ ਸਨ ਕਿ ਭਾਰਤ ਦੁਨੀਆਂ ਅੰਗਰੇਜਾਂ ਦੇ ਚੁੰਗਲ ਚੋਂ ਨਿਕਲ ਕੇ ਨਿਰਪੱਖ ਸਮਾਜ ਦੀ ਸਥਾਪਨਾ ਕਰੇ। ਹਰ ਵਿਅਕਤੀ ਚੰਗੀ ਸਿੱਖਿਆ,ਮੁਫਤ ਪੜਾਈ,ਚੰਗੇ ਸਮਾਜ ਦਾ ਸਿਰਜਨਾ,ਬਨਿਆਦੀ ਸਹੂਲਤਾਂ ਦੀ ਕਮੀ ਆਦਿ ਨਾਲ ਆਪਣੇ ਆਪ ਲੜ ਰਿਹਾ ਹੈ ,ਜਿਸ ਦੇ ਦੋਸ਼ੀ ਕੁਝ ਹੁਕਮਰਾਨ ਹਨ ।

ਕੁਝ ਸਿਆਸਤਦਾਨਾਂ ਦੀ ਘਟੀਆ ਪੱਧਰ ਦੀ ਗੈਰ-ਜਮਹੂਰੀ ਸੋਚ ਤੇ ਗਲਤ ਵਿਚਾਰਧਾਰਾ ਕਾਰਨ ਸੂਬੇ ਦਾ ਭੱਠਾ ਬੈਠਾ ਦਿੱਤਾ ਹੈ । ਇਹ ਗੱਲਾਂ ਦਾ ਪ੍ਰਗਟਾਵਾ ਅੱਜ ਹਲਕਾ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਨਰਲ ਸਕੱਤਰ ਤੇ ਹਲਕਾ ਮੋਹਾਲੀ ਦੇ ਸੇਵਾਦਾਰ ਸ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜਨ ਸੰਪਰਕ ਮੁਹਿੰਮ ਤਹਿਤ ਲੋਕਾਂ ਨਾਲ ਮੀਟਿੰਗ ਉਪਰੰਤ ਕੀਤਾ ।

ਨਾ ਦਾਅਵਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਮੋਹਾਲੀ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ,ਵਿਕਾਸ ਤੇ ਆਰਥਿੱਕ ਪੱਖੋ ਚੰਗੀਆਂ ਨੀਤੀਆਂ ਲਿਆਉਣ ਤੇ ਜੋਰ ਦਿੱਤਾ ਜਾਵੇਗਾ ਤਾਂ ਜੋ ਆਪਣੇ ਬਲਬੁਹਤੇ ਤੇ ਹੀ ਲੋਕ ਵਿਕਾਸ ਕਰ ਸਕਣ ।ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਅੱਜ ਸੂਬੇ ਦੀ ਇਹ ਤ੍ਰਾਸਦੀ ਹੈ ਕਿ ਸੋਚੀ ਸਮਝੀ ਸਾਜਿਸ਼ ਤਹਿਤ ਸਤਾਧਾਰੀ ਹਲਕੇ ਦੇ ਲੋਕਾਂ ਨੂੰ ਗਲੀਆਂ-ਨਾਲੀਆਂ ਤੱਕ ਹੀ ਸੀਮਤ ਰੱਖਦੇ ਹਨ ਤੇ ਇਨਾ ਦਾ ਪ੍ਰਚਾਰ ਇਵੇ ਕਰਦੇ ਹਨ ਜਿਵੇ ਕੋਈ ਵੱਡਾ ਮਾਰਕਾ ਮਾਰ ਦਿੱਤਾ ਹੋਵੇ ।

ਨਾ ਕੋਈ ਖੇਤੀ ਨੀਤੀ,ਸਨਅਤੀ ਨੀਤੀ,ਬੇਰੁਜਗਾਰੀ ਨੂੰ ਖਤਮ ਕਰਨ ਬਾਰੇ,ਨਸ਼ਿਆਂ ਨੂੰ ਠੱਲ ਪਾਉਣ ਬਾਰੇ,ਸਿੱਖਿਆ ਬਾਰੇ,ਚੰਗੀ ਸਿਹਤ ਆਦਿ ਬਾਰੇ ਤਾਂ ਸਿਆਸਤਦਾਨਾਂ ਕੁਝ ਸੋਚਦੇ ਹੀ ਨਹੀ । ਬੱਬੀ ਬਾਦਲ ਨੇ ਦਾਅਵਾ ਕੀਤਾ ਕਿ ਮੈਂ ਲੋਕਾਂ ਦੇ ਤਿੜਕੇ ਸੁਪਨਿਆਂ ਨੂੰ ਪੂਰਾ ਕਰਨ ਚ ਕੋਈ ਕਸਰ ਨਹੀ ਛੱਡਾਂਗਾ ।ਇਸ ਲਈ ਮੋਹਾਲੀ ਦੇ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਉਨਾ ਦੀਆਂ ਸਮੱਸਿਆਵਾਂ ਨੂੰ ਨੇੜਿਉ ਸਮਝਣ ਤੇ ਮਾਪਣ ਲਈ ਜੰਗੀ ਪੱਧਰ ਤੇ ਤਾਬੜਤੋੜ ਬੈਠਕਾਂ ਕਰ ਰਹੇ ਹਾਂ ।

ਬੱਬੀ ਬਾਦਲ ਨੇ ਇਸ ਮੌਕੇ ਪੱਤਰਕਾਰਾਂ ਵਲੋਂ ਇਕ ਪੁੱਛਣ ਦੇ ਜਵਾਬ ਚ ਕਿਹਾ ਕਿ ਦਲ-ਬਦਲੂਆਂ ਨੂੰ ਨੇਤਾ ਨਹੀ ਸਮਝਦਾ ,ਜੋ ਬਰਸਾਤੀ ਡੱਡੂ ਹੁੰਦੇ ਹਨ, ਉਨਾ ਦਾ ਟਿਕਾਣਾ ਕਦੇ ਇਕ ਪਾਸੇ ਨਹੀ ਹੁੰਦਾ ।

ਬੱਬੀ ਬਾਦਲ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੀ ਸਿਆਸਤ ਕੇਵਲ ਮੌੇਕਾ ਪ੍ਰਸਤੀ ਦੀ ਰਹਿ ਗਈ ਹੈ ,ਜੋ ਕਦੇ ਮਿਸ਼ਨਰੀ ਸਪਿਰਟ ਹੋਇਆ ਕਰਦੀ ਸੀ।ਇਸ ਮੌਕੇ ਸੁਰਿੰਦਰ ਸਿੰਘ ਪ੍ਰਧਾਨ, ਗੁਰਜੀਤ ਸਿੰਘ, ਜਰਨੈਲ ਸਿੰਘ ਮਨੋਲੀ, ਜਸਵਿੰਦਰ ਸਿੰਘ ਜੱਸੀ, ਹਰਵਿੰਦਰ ਸਿੰਘ, ਗੁਰਜੰਟ ਸਿੰਘ, ਅਮਰੀਕ ਸਿੰਘ, ਗੁਰਸੇਵਕ ਸਿੰਘ, ਸੁਰਿੰਦਰ ਸਿੰਘ ਕੰਡਾਲਾ, ਕੰਵਲਜੀਤ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਕੁਲਵਿੰਦਰ ਸਿੰਘ,ਰਕੇਸ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਵਾਲਾ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ,ਸੰਦੀਪ ਸਿੰਘ, ਤਰਲੋਕ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ