ਨਵੀਂ ਦਿੱਲੀ, 1 ਮਈ, 2019 –
ਕਾਂਗਰਸ ਆਗੂ ਸੱਜਨ ਕੁਮਾਰ ਨੂੰ ਹੇਠਲੀ ਅਦਾਲਤ ਵਲੋਂ ਬਰੀ ਕਰਣ ਦੇ ਖਿਲਾਫ 1 ਮਈ 2013 ਨੂੰ ਸੁਭਾਸ਼ ਨਗਰ ਮੇਟਰੋ ਸਟੇਸ਼ਨ ਉੱਤੇ ਮੇਟਰੋ ਦੀ ਆਵਾਜਾਹੀ ਨੂੰ ਰੋਕਣ ਦੇ ਆਰੋਪੀ ਅਕਾਲੀ ਆਗੂਆਂ ਨੂੰ ਦਿੱਲੀ ਦੀ ਇੱਕ ਅਦਾਲਤ ਵਲੋਂ ਸੰਮਨ ਜਾਰੀ ਕਰਣ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਪ੍ਰਤੀਕਰਮ ਸਾਹਮਣੇ ਆਇਆ ਹੈਂ। ਮੀਡਿਆ ਨੂੰ ਜਾਰੀ ਆਪਣੇ ਬਿਆਨ ਵਿੱਚ ਜੀ.ਕੇ. ਨੇ ਐਲਾਨ ਕੀਤਾ ਹੈਂ ਕਿ ਆਰੋਪੀ ਆਗੂਆਂ ਦੀ ਜ਼ਮਾਨਤ ਕਰਵਾਉਣ ਅਤੇ ਆਪਣਾ ਨੈਤਿਕ ਸਮਰਥਨ ਦੇਣ ਲਈ ਉਹ ਖੁਦ 9 ਮਈ ਨੂੰ ਤੀਸਹਜਾਰੀ ਕੋਰਟ ਜਾਣਗੇ। ਕਿਉਂਕਿ ਸਾਡੇ ਸਾਥੀਆਂ ਨੇ ਸਿਰਫ ਜਨ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ ਅਤੇ ਇਹ ਸਾਰੇ ਮੁਜਾਹਰੇ ਮੇਰੀ ਅਗਵਾਈ ਵਿੱਚ ਹੋਏ ਸਨ। ਇਸ ਕਰਕੇ ਮੇਰੀ ਨੈਤਿਕ ਜ਼ਿੰਮੇਦਾਰੀ ਬਣਦੀ ਹੈ, ਆਪਣੇ ਸਾਥੀਆਂ ਦੇ ਨਾਲ ਖੜੇ ਹੋਣਾ।
ਜੀ.ਕੇ. ਨੇ ਮੰਨਿਆ ਕਿ ਮੇਟਰੋ ਰੋਕਣ ਅਤੇ ਅਗਲੇ ਦਿਨ ਵਿਜੈ ਚੌਕ ਉੱਤੇ ਸਿੱਖਾਂ ਵਲੋਂ ਬਿਨਾਂ ਮਨਜ਼ੂਰੀ ਕੀਤੇ ਗਏ ਪ੍ਰਦਰਸ਼ਨਾਂ ਦੇ ਕਾਰਨ ਹੀ ਕੇਂਦਰ ਵਿੱਚ ਸੱਤਾਧਾਰੀ ਕਾਂਗਰਸ ਸਰਕਾਰ ਨੀਂਦ ਤੋਂ ਜਾਗੀ ਸੀ। ਜਿਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਸੱਜਨ ਕੁਮਾਰ ਦੇ ਹੱਕ ਵਿੱਚ ਆਏ ਫੈਸਲੇ ਨੂੰ ਦਿੱਲੀ ਹਾਈਕੋਰਟ ਵਿੱਚ ਚੁਣੋਤੀ ਦੇਣ ਦੀ ਗੱਲ ਪੀਡ਼ੀਤਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਸਵੀਕਾਰ ਕੀਤੀ ਸੀ । ਇਸ ਕੇਸ ਵਿੱਚ ਹੁਣ ਦਿੱਲੀ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਅੱਜ ਸੱਜਨ ਜੇਲ੍ਹ ਵਿੱਚ ਹੈਂ।
ਜੀ.ਕੇ. ਨੇ ਦੱਸਿਆ ਕਿ ਵਿਜੈ ਚੌਕ ਮੁਜ਼ਾਹਰਾ ਮਾਮਲੇ ਵਿੱਚ ਪਹਿਲਾਂ ਹੀ ਪਟਿਆਲਾ ਹਾਉਸ ਕੋਰਟ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਰਾ ਦਿਨ ਅਦਾਲਤ ਵਿੱਚ ਖੜੇ ਰਹਿਣ ਦੀ ਸਜਾ ਦੇ ਚੁੱਕੀ ਹੈਂ। ਜਿਸਨੂੰ ਅਸੀ ਭੁਗਤ ਵੀ ਚੁੱਕੇ ਹੈਂ। ਸਾਡਾ ਏਜੇਂਡਾ ਕੌਮ ਨੂੰ ਇਨਸਾਫ ਦਿਵਾਉਣਾ ਹੈਂ ਅਤੇ ਇਸ ਨੇਕ ਕੰਮ ਵਿੱਚ ਜੇਕਰ ਕਿਸੇ ਨੇ ਵੀ ਕੰਮ ਕੀਤਾ ਹੈਂ ਤਾਂ ਉਸਦਾ ਸਿਆਸੀ ਵਿਚਾਰਧਾਰਾ ਤੋਂ ਉੱਤੇ ਉੱਠਕੇ ਸਾਨੂੰ ਸਾਰਿਆਂ ਨੂੰ ਸਮਰਥਨ ਕਰਣਾ ਚਾਹੀਦਾ ਹੈ । ਜੀ.ਕੇ. ਨੇ ਸਾਫ਼ ਕਿਹਾ ਕਿ ਦਿੱਲੀ ਕਮੇਟੀ ਵੀ ਇਸ ਮਾਮਲੇ ਵਿੱਚ ਬੇਸ਼ੱਕ ਆਪਣੀ ਜ਼ਿੰਮੇਦਾਰੀ ਨਿਭਾਵੇਗੀ। ਪਰ ਮੈਂ ਵੀ ਆਪਣੇ ਸਾਥੀਆਂ ਦੇ ਸਮਰਥਨ ਵਿੱਚ ਅਦਾਲਤ ਵਿੱਚ ਮੌਜੂਦ ਰਹਾਂਗਾ। ਕਿਉਂਕਿ ਮੇਰੀ ਟੀਮ ਨੇ 1984 ਦੇ ਮਾਮਲੀਆਂ ਵਿੱਚ ਬਿਨਾਂ ਰੁਕੇ, ਬਿਨਾਂ ਵਿਕੇ ਅਤੇ ਬਿਨਾਂ ਝੂਕੇ ਕੌਮ ਦੀ ਝੌਲੀ ਵਿੱਚ ਵੱਡੀ ਪ੍ਰਾਪਤੀਆਂ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਇਥੇ ਦੱਸਣਾ ਬਣਦਾ ਹੈਂ ਕਿ ਰਾਜਾ ਗਾਰਡਨ ਮੇਟਰੋ ਪੁਲਿਸ ਥਾਣੇ ਵਲੋਂ 2013 ਵਿੱਚ ਇਸ ਮਾਮਲੇ ਵਿੱਚ 27 ਨੰਬਰ ਏਫਆਈਆਰ ਦਰਜ ਕੀਤੀ ਗਈ ਸੀ । ਜਿਸ ਵਿੱਚ 2017 ਵਿੱਚ ਪੁਲਿਸ ਵਲੋਂ ਅਕਾਲੀ ਆਗੂਆਂ ਖਿਲਾਫ ਚਲਾਣ ਅਦਾਲਤ ਵਿੱਚ ਦਾਖਲ ਕੀਤਾ ਜਾ ਚੁੱਕਿਆ ਹਨ। ਹੁਣ ਆਰੋਪੀਆਂ ਨੂੰ ਕੋਰਟ ਨੇ ਸੰਮਨ ਜਾਰੀ ਕਰਕੇ 9 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈਂ। ਜਾਣਕਾਰੀ ਅਨੁਸਾਰ 5 ਆਰੋਪੀਆਂ ਵਿੱਚ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਾਬਕਾ ਬੁਲਾਰੇ ਪਰਮਿੰਦਰ ਪਾਲ ਸਿੰਘ, ਸਾਬਕਾ ਕਮੇਟੀ ਮੈਂਬਰ ਹਰਦੇਵ ਸਿੰਘ ਧਨੌਆ ਅਤੇ ਨੋਜਵਾਨ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ ਸ਼ਾਮਿਲ ਹਨ।