ਮੁੱਦਿਆਂ ਤੇ ਏਜੰਡਿਆਂ ਦੀ ਚੋਣਾਂ ਚ ਜਿੱਤ ਹਾਸਲ ਕਰਨ ਵਾਲੇ ਨੇਤਾ, ਲੋਕਾਂ ਦੀ ਕਚਿਹਰੀ ਚ ਕਦੇ ਪਰਾਜਤ ਨਹੀ ਹੁੰਦੇ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, 20 ਦਸੰਬਰ, 2021 –
ਮੁੱਦਿਆਂ ਤੇ ਏਜੰਡਿਆਂ ਦੀ ਚੋਣਾਂ ਚ ਜਿੱਤ ਹਾਸਲ ਕਰਨ ਵਾਲੇ ਨੇਤਾ,ਲੋਕਾਂ ਦੀ ਕਚਹਿਰੀ ਚ ਕਦੇ ਪਰਾਜਤ ਨਹੀ ਹੁੰਦੇ। ਭਾਰਤ ਵਰਗੇ ਲੋਕਤੰਤਰ ਮੁਲਕ ਵਿੱਚ ,ਅਸਲ ਤਾਕਤ ਲੋਕਾਂ ਦੀ ਹੈ,ਜਿਨਾਂ ਦੇ ਜਰੀਏ ਬੰਦਾ ਚੋਣ ਲੜਦਾ ਹੈ ਤੇ ਰਾਜਨੀਤੀਵਾਨ ਅਖਵਾਂਉਦਾ ਹੈ ਪਰ ਅੱਜ ਸਿਆਸਤ ਸਿਰਫ ਪੈਸੇ ਤੇ ਸਤਾ ਹਥਿਆਉਣ ਤੱਕ ਸੀਮਤ ਹੋ ਕੇ ਰਹਿ ਗਈ ਹੈ,ਜਿਸ ਦੇ ਜ਼ੁੰਮੇਵਾਰ ਬਹੁਤਾਤ ਚ ਸਿਆਸਤਦਾਨ ਹਨ ਤੇ ਚੰਦ ਕੁ ਇਮਾਨਦਾਰ ਤੇ ਪਾਇਦਾਰ ਤਾਲੀਮ ਹਾਸਲ ਕਰਨ ਵਾਲੇ ਨੇਤਾ ਘਰ ਬੈਠੇ ਹਨ ਪਰ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਉਨਾ ਦਾ ਮੁੱਲ ਜਰੂਰ ਪਵੇਗਾ ।

ਅੱਜ ਇਹ ਗੱਲਾਂ ਦਾ ਪ੍ਰਗਟਾਵਾ ਹਲਕਾ ਮੋਹਾਲੀ ਦੀ ਗੁਰੂ ਨਾਨਕ ਮਾਰਕਿਟ ਵਿੱਚ ਲੋਕਾਂ ਨਾਲ ਮੁਲਾਕਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਨਰੱਲ ਸਕੱਤਰ ਸ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕੀਤਾ ।

ਉਨਾ ਕਿਹਾ ਕਿ ਭਾਂਵੇ ਅੱਜ ਬੋਲਬਾਲਾ ਪੈਸੇ ਵਾਲਿਆਂ ਦਾ ਹੈ ਤੇ ਚੋਣਾਂ ਚ ਵੀ ਉਨਾ ਦੀ ਤੂਤੀ ਬੋਲਦੀ ਰਹੀ ਪਰ ਇਸ ਵਾਰ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਪੰਜਾਬ ਨੂੰ ਅਗਲੇ ਸਾਲ ਸਾਫ ਸੁਥਰੀ ਲੀਡਰਸ਼ਿਪ ਮਿਲੇਗੀ ,ਜੋ ਸੂਬੇ ਦੇ ਭਵਿੱਖ ਲਈ ਵਾਕਿਆ ਹੀ ਤਤਪਰ ਹੋਵੇਗੀ । ਉਹਨਾਂ ਕਿਹਾ ਕਿ ਮੋਹਾਲੀ ਦੇ ਮੌਜੂਦਾ ਵਿਧਾਇਕ ਨੇ 15 ਸਾਲਾਂ ਕਾਰਜਕਾਲ ਦੌਰਾਨ ਹਲਕੇ ਦੇ ਵਿਕਾਸ ਕੋਈ ਕੰਮ ਨਹੀਂ ਕੀਤਾ ਸਗੋਂ ਪਰਿਵਾਰ ਦੇ ਵਿਕਾਸ ਨੂੰ ਤਰਜੀਹ ਦਿੱਤੀ।

ਬੱਬੀ ਬਾਦਲ ਨੇ ਇਸ ਮੌਕੇ ਨੌਜੁਆਨੀ ਨੂੰ ਵਧੇਰੇ ਸਤਾ ਚ ਸਰਗਰਮ ਰਹਿਣ ਲਈ ਜ਼ੋਰ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਦਾ ਭਵਿੱਖ ਹਨ ।

ਪੰਜਾਬ ਦੇ ਮੌਜੂਦਾ ਸਿਆਸੀ,ਧਾਰਮਿਕ ਤੇ ਰਾਜਨੀਤੀਕ ਹਲਾਤਾਂ ਤੇ ਬੋਲਦਿਆਂ ਬੱਬੀ ਬਾਦਲ ਨੇ ਕਿਹਾ ਕਿ ਇਸ ਵੇਲੇ ਹਲਾਤ ਬਦ ਤੋ ਬਦਤਰ ਹਨ। ਸਿਆਸਤਦਾਨਾਂ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਕੌਮ ਪਹਿਲਾਂ ਹੀ ਭੁਗਤ ਰਹੀ ਸੀ ।

ਲੋਕਾਂ ਨੇ ਪਿਛਲੀਆਂ ਚੋਣਾਂ ਚ ਕਾਂਗਰਸ ਤੋ ਉਮੀਦ ਜਤਾਈ ਸੀ ਕਿ ਸ਼ਾਇਦ ਪੰਜਾਬ ਦਾ ਭਲਾ ਹੋਵੇ ਪਰ ਕਾਂਗਰਸ ਨੇ ਬਾਦਲਾਂ ਨੂੰ ਵੀ ਪਿੱਛੇ ਤੱਕ ਦਿੱਤਾ ਤੇ ਲੋਕਾਂ ਦੇ ਮੱਸਲੇ ਸਵਾਰਨ ਦੀ ਥਾਂ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ,ਝੂਠੇ ਵਾਅਦੇ ਤੇ ਘਰ ਹੀ ਭਰੇ ਹਨ,ਜਿਸ ਦਾ ਹਿਸਾਬ ਉਨਾ ਨੂੰ ਅਗਲੇ ਸਾਲ ਚੋਣਾਂ ਚ ਸਤਾ ਤੋ ਸਤਾਹੀਣ ਹੋ ਕੇ ਲੋੋਕ ਦੇ ਦੇਣਗੇ ।

ਜਨ ਸੰਪਰਕ ਮੁੰਹਿਮ ਨੂੰ ਅੱਗੇ ਤੋਰਦਿਆਂ ਸੀਨੀਅਰ ਨੌਜੁਆਨ ਆਗੂ ਬੱਬੀ ਬਾਦਲ ਨੇ ਸਮੂੰਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਲ ਹੈ ਤਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ,ਜਿਨਾ ਵੀ ਹੋ ਸਕਿਆ ਅਸੀ ਆਪਣਾ ਫਰਜ ਨਿਭਾਵਾਂਗੇ ।

ਉਨਾ ਲੋਕਾਂ ਨਾਲ ਰਾਬਤਾ ਬਣਾਈ ਰੱਖਣ ਲਈ ਅਸੀ ਇਕ ਵੱਡੀ ਮੀਟਿੰਗ ਕੁਝ ਦਿਨਾਂ ਚ ਕਰ ਰਹੇ ਹਾਂ ,ਜਿਸ ਨਾਲ ਵੱਡੀ ਪੱਧਰ ਤੇ ਲੋਕਾਂ ਦੇ ਮੱਸਲੇ ਸੁਣੇ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਉਨਾ ਦਾ ਨਿਪਟਾਰਾ ਵੀ ਸਕੇ । ਇਸ ਮੌਕੇ ਉਨਾ ਦਾਅਵੇ ਨਾਲ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਲੋਕਾਂ ਦੇ ਮੱਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ ।

ਇਸ ਮੌਕੇ ਅਮਰੀਕ ਸਿੰਘ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ ਬਿੰਦਰ, ਹਰਜੀਤ ਸਿੰਘ, ਜਰਨੈਲ ਸਿੰਘ ਹੇਮਕੁੰਟ, ਬਲਜੀਤ ਸਿੰਘ ਖੋਖਰ,ਹਰਭਜਨ ਸਿੰਘ,ਗੋਲਡੀ, ਰਾਮਾਂ ਸਿੰਘ,ਸੁਮੀਤ,ਅਜੀਤ ਸਿੰਘ,ਕਰਨ, ਗਾਂਧੀ,ਬਾਲਕ ਰਾਮ,ਮਿੱਠੂ,ਬਿੱਲਾ, ਬਲਜਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ,ਪ੍ਰਦੀਪ ਕੁਮਾਰ, ਮਨਜੀਤ ਸਿੰਘ, ਤਲਵਿੰਦਰ ਸਿੰਘ, ਕੁਲਜੀਤ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ