ਮੁੱਦਾ ਲੱਗਾ ਨਾ ਸਿਰੇ ਐਡਵਾਈਜ਼ਰਾਂ ਦਾ, ਦਿੱਤੀ ਫਾਈਲ ਗਵਰਨਰ ਨੇ ਮੋੜ ਬੇਲੀ

ਅੱਜ-ਨਾਮਾ

ਮੁੱਦਾ ਲੱਗਾ ਨਾ ਸਿਰੇ ਐਡਵਾਈਜ਼ਰਾਂ ਦਾ,
ਦਿੱਤੀ ਫਾਈਲ ਗਵਰਨਰ ਨੇ ਮੋੜ ਬੇਲੀ।

ਹਾਲਤ ਉਨ੍ਹਾਂ ਵਿਧਾਇਕਾਂ ਦੀ ਬੁਰੀ ਹੋਊ,
ਨਾਵਾਂ ਨਾਲ ਲਿਆ ਜਿਨ੍ਹਾਂ ਸੀ ਜੋੜ ਬੇਲੀ।

ਲੈਟਰ-ਪੈਡ ਸਨ ਝੱਟ ਛਪਵਾਏ ਉਹਨਾਂ,
ਵਰਤੇ ਜਾਣ ਨਹੀਂ ਸਕਣਗੇ ਛੋੜ ਬੋਲੀ।

ਓਧਰ ਲੀਡਰ ਵਿਰੋਧੀ ਇਹ ਪੁੱਛਦੇ ਈ,
ਅਹੁਦੇ ਵੰਡਣ ਦੀ ਕਿਉਂ ਸੀ ਲੋੜ ਬੇਲੀ।

ਕਾਗਜ਼ ਦਿੱਤੇ ਗਵਰਨਰ ਨੇ ਮੋੜ ਜਿੱਦਾਂ,
ਫਾਈਲ ਚੁੱਕ ਕੇ ਖੂੰਜੇ ਵਿੱਚ ਧਰੋ ਬੇਲੀ।

ਹੋਈਆਂ ਭੁੱਲਾਂ ਨੂੰ ਫੇਰ ਦੁਹਰਾਈਦਾ ਨਾ,
ਹੋ ਗਈ ਏਨੀ ਠਰੰ੍ਹਮੇ ਨਾਲ ਜਰੋ ਬੇਲੀ।

-ਤੀਸ ਮਾਰ ਖਾਂ
ਦਸੰਬਰ 26, 2019

Share News / Article

YP Headlines

Loading...