ਮੁੱਖ ਮੰਤਰੀ ਨੇ ਮੈਨੂੰ ਦਾਖਾ ਵਾਸੀਆਂ ਦੀ ਸੇਵਾ ਕਰਨ ਲਈ ਕਿਹਾ ਹੈ: ਕੈਪਟਨ ਸੰਧੂ

ਦਾਖਾ, 6 ਅਕਤੂਬਰ, 2019:

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਦਾਖਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਹਲਕਾ ਨਿਵਾਸੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਦਾਖਾ ਹਲਕੇ ਦੀ ਸੇਵਾ ਕਰਨ ਦੀ ਵਿਸ਼ੇਸ਼ ਰੂਪ ਵਿਚ ਜ਼ਿੰਮੇਵਾਰੀ ਸੌਂਪੀ ਹੈ।

ਉਨ੍ਹਾਂ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਦੀ ਇਹ ਨਿੱਜੀ ਇੱਛਾ ਸੀ ਕਿ ਮੈਨੂੰ ਤੁਹਾਡੇ ਲਈ ਕੰਮ ਕਰਨ ਲਈ ਨਿਯੁਕਤ ਕੀਤਾ ਜਾਵੇ। ਸੰਧੂ ਅੱਜ ਪਿੰਡ ਘੁੰਗਰਾਣਾ ਅਤੇ ਜੁੜਾਹਾ ਵਿੱਚ ਇੱਕ ਉਤਸ਼ਾਹਿਤ ਭੀੜ ਨੂੰ ਸੰਬੋਧਨ ਕਰ ਰਹੇ ਸਨ।

ਕਾਂਗਰਸ ਨੇਤਾ ਨੇ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਦੇ ਲੋਕਾਂ ਦੁਆਰਾ ਮਿਲੇ ਪਿਆਰ ਅਤੇ ਅਪਣੱਤ ਨਾਲ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜ਼ਿਆਦਾਤਰ ਲੋਕਾਂ ਨੂੰ ਉਦੋਂ ਤੋਂ ਜਾਣਦੇ ਹਨ ਜਿਨ੍ਹਾਂ ਨੂੰ ਉਹ ਪਿਛਲੇ 12 ਸਾਲਾਂ ਤੋਂ ਮਿਲ ਰਹੇ ਹਨ ਜਦੋਂ ਤੋਂ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਸਨ।

ਸੰਧੂ ਨੇ ਹਰ ਪਾਸਿਓਂ ਮਿਲ ਰਹੇ ਸਮਰਥਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਵੇਂ ਜਿਵੇਂ ਦਿਨ ਗੁਜ਼ਰਦੇ ਜਾ ਰਹੇ ਹਨ, ਮੇਰਾ ਹੌਸਲਾ ਵੱਧਦਾ ਜਾ ਰਿਹਾ ਹੈ ਅਤੇ ਮੇਰੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਵਰਕਰਾਂ ਨੇ ਵਰਕਰਾਂ ਦਾ ਮੈਂ ਵਿਸ਼ੇਸ਼ ਰੂਪ ਵਿੱਚ ਧੰਨਵਾਦੀ ਹਾਂ ਜੋ ਆਪਣੀ ਸਾਰੀ ਊਰਜਾ ਅਤੇ ਸਾਧਨਾਂ ਦਾ ਉਪਯੋਗ ਕਰਦੇ ਹੋਏ ਇਨ੍ਹਾਂ ਚੋਣਾਂ ਨੂੰ ਆਪਣਾ ਸਮਝ ਕੇ ਲੜ ਰਹੇ ਹਨ।

ਕੈਪਟਨ ਸੰਧੂ ਨੇ ਦੱਸਿਆ ਕਿ ਉਹ ਸਰਕਾਰ ਦੇ ਵਰਤਮਾਨ ਕਾਰਜਕਾਲ ਦੇ ਬਾਕੀ ਬਚੇ ਅੱਧੇ ਹਿੱਸੇ ਦਾ ਉਪਯੋਗ ਇਹ ਯਕੀਨੀ ਬਣਾਉਣ ਲਈ ਕਰਨਗੇ ਕਿ ਹਲਕੇ ਵਿੱਚ ਸੰਪੂਰਨ ਵਿਕਾਸ ਹੋਵੇ। ਉਨ੍ਹਾਂ ਕਿਹਾ ਕਿ ਉਹ ਇੱਥੋਂ ਦੀਆਂ ਸਥਾਨਕ ਸਮੱਸਿਆਵਾਂ ਦੇ ਬਾਰੇ ਵਿੱਚ ਜਾਣੂ ਸਨ ਜਿਵੇਂ ਕਿ ਸਰਕਾਰੀ ਡਿਗਰੀ ਕਾਲਜ, ਫਾਇਰ ਸਰਵਿਸ ਸਟੇਸ਼ਨ, ਵਧੀਆ ਸਰਕਾਰੀ ਹਸਪਤਾਲ ਆਦਿ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਇਹ ਸਭ ਮੰਗਾਂ ਆਉਣ ਵਾਲੇ 2 ਸਾਲਾਂ ਵਿੱਚ ਹਰ ਹਾਲ ਵਿੱਚ ਪੂਰੀਆਂ ਹੋ ਜਾਣ।

ਸੰਧੂ ਨੇ ਅੱਗੇ ਕਿਹਾ ਕਿ ਕਿਉਂਕਿ ਚੋਣ ਆਚਾਰ ਸੰਹਿਤਾ ਲਾਗੂ ਹੈ ਇਸ ਲਈ ਹਾਲੇ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ। ਜਿਵੇਂ ਹੀ ਚੋਣਾਂ ਸਮਾਪਤ ਹੋਣਗੀਆਂ ਅਤੇ ਨਤੀਜੇ ਆਉਣ ਦੇ ਇਕ ਹਫਤੇ ਦੇ ਅੰਦਰ ਅੰਦਰ ਉਨ੍ਹਾਂ ਦੁਆਰਾ ਅੱਜ ਕੀਤੇ ਗਏ ਐਲਾਨਾਂ ਅਤੇ ਵਾਅਦਿਆਂ ਤੇ ਕੰਮ ਸ਼ੁਰੂ ਹੋ ਜਾਏਗਾ। ਉਨ੍ਹਾਂ ਨੇ ਦੁਹਰਾਇਆ ਕਿ ਇਹ ਲੋਕਾਂ ਤੇ ਕੋਈ ਅਹਿਸਾਨ ਨਹੀਂ ਹੈ, ਕਿਉਂਕਿ ਵਿਕਾਸ ਕਾਰਜ ਕਰਾਉਣਾ ਇੱਕ ਵਿਧਾਇਕ ਦਾ ਫਰਜ਼ ਹੈ ਤੇ ਉਹ ਕੇਵਲ ਆਪਣਾ ਫਰਜ਼ ਪੂਰਾ ਕਰ ਰਹੇ ਹਨ।

Share News / Article

Yes Punjab - TOP STORIES