- Advertisement -
ਅੱਜ-ਨਾਮਾ
ਮੁੜ-ਮੁੜ ਚਰਚਾ ਟਰੰਪ ਦੀ ਚੱਲ ਪੈਂਦੀ,
ਖਬਰਾਂ ਵੱਲੋਂ ਤਾਂ ਲੱਗੀ ਪਈ ਲੜੀ ਬੇਲੀ।
ਕਦੀ ਉਹ ਆਪ ਹੈ ਦੌਰੇ ਦੀ ਗੱਲ ਕਰਦਾ,
ਵਾਹਵਾ ਈ ਗੱਪ ਵੱਡੀ ਹੁੰਦੀ ਜੜੀ ਬੇਲੀ।
ਕਦੇ ਕੋਈ ਮੋਦੀ ਦਾ ਚੇਲਾ ਹੈ ਬੋਲ ਪੈਂਦਾ,
ਛੱਡਦਾ ਫੂਕ ਉਹ ਵਜ਼ਨ ਦੀ ਧੜੀ ਬੇਲੀ।
ਚਮਚੀ ਮਾਰ ਦੇਂਦਾ ਕਦੀ ਕੋਈ ਅਫਸਰ,
ਹੁੰਦੀ ਤੰਦ ਉਸ ਕਿਤੋਂ ਕੋਈ ਫੜੀ ਬੇਲੀ।
ਰਹਿ ਗਏ ਦਿਨ ਤਾਂ ਮਸਾਂ ਈ ਚਾਰ ਬਾਕੀ,
ਗੱਠੜੀ ਜਾਣੀ ਇਹ ਸਾਹਮਣੇ ਖੁੱਲ੍ਹ ਬੇਲੀ।
ਹੋਣਾ ਆਖਰ ਨਿਬੇੜਾ ਸਭ ਅਮਲ ਉੱਪਰ,
ਫੋਕੀਆਂ ਫੜ੍ਹਾਂ ਦਾ ਪਵੇ ਨਹੀਂ ਮੁੱਲ ਬੇਲੀ।
-ਤੀਸ ਮਾਰ ਖਾਂ
ਫਰਵਰੀ 23, 2020
- Advertisement -