22 C
Jalandhar
Tuesday, October 26, 2021

ਵਾਹਿਗੁਰੂ

spot_img
yes punjab punjabi redirection

Mera Ghar

Loan Waiver

Kisan Victims

Water Bills

Electricity Bills

Invest Punjab

Group D

Parali

PSSSB Chemical

Markfed Sept to Nov

Innocent

ਮੁਜ਼ੱਫ਼ਰਨਗਰ ਕਿਸਾਨ ਮਹਾਂ ਪੰਚਾਇਤ ਦਾ ਸੁਨੇਹਾ ਸਮਝੇ ਕੇਂਦਰ ਦੀ ਮੋਦੀ ਸਰਕਾਰ: ‘ਆਮ ਆਦਮੀ ਪਾਰਟੀ’

- Advertisement -

ਯੈੱਸ ਪੰਜਾਬ
ਚੰਡੀਗੜ, 5 ਸਤੰਬਰ, 2021:
ਆਮ ਆਦਮੀ ਪਾਰਟੀ (ਆਪ) ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਤਵਾਰ ਨੂੰ ਮੁਜੱਫਰਨਗਰ ਵਿਖੇ ਆਯੋਜਿਤ ਕਿਸਾਨ ਮਹਾਂ ਪੰਚਾਇਤ ਦੀ ਸਫਲਤਾ ਉੱਤੇ ਅੰਦੋਲਨਕਾਰੀ ਕਿਸਾਨਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਸ ਮਹਾਂ ਪੰਚਾਇਤ ਦਾ ਸੁਨੇਹਾ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ। ‘ਆਪ‘ ਮੁਤਾਬਕ ਜੇ ਅਜੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਖੇਤੀ ਕਨੂੰਨਾਂ ਬਾਰੇ ਜਿੱਦ ਨਾ ਛੱਡੀ ਤਾਂ ਇਸਦੀ ਕੀਮਤ ਭਾਜਪਾ ਸਮੇਤ ਭਾਈਵਾਲ ਸਾਰੀਆਂ ਸਿਆਸੀ ਧਿਰਾਂ ਨੂੰ ਚੁਕਾਉਣੀ ਪਵੇਗੀ।

ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮੁਜੱਫਰਨਗਰ ਕਿਸਾਨ ਨੇ ਮਹਾ ਪੰਚਾਇਤ ਨੇ ਦੇਸ ਵਾਸੀਆਂ ਦੇ ਨਾਲ-ਨਾਲ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਕਈ ਸੁਨੇਹੇ ਬੜੀ ਸਪਸਟਤਾ ਨਾਲ ਦਿੱਤੇ ਹਨ, ਜਿਨਾਂ ਦੇ ਸਮਾਜ ਅਤੇ ਸਿਆਸਤ ਵਿਚ ਡੂੰਘੇ ਅਤੇ ਦੂਰਗਾਮੀ ਪ੍ਰਭਾਵ ਪੈਣਗੇ।

ਅਮਨ ਅਰੋੜਾ ਨੇ ਕਿਹਾ ਕਿ ਜਿਸ ਮੁਜੱਫਰਪੁਰ ਨੂੰ ਸੌੜੀ ਸੋਚ ਵਾਲੀਆਂ ਸਿਆਸੀ ਧਿਰਾਂ ਫਿਰਕਾਪ੍ਰਸਤੀ ਲਈ ਵਰਤ ਕੇ ਵੋਟਾਂ ਵਟੋਰਦੀਆਂ ਰਹੀਆਂ ਹਨ, ਅੱਜ ਉਸੇ ਮੁਜੱਫਰਪੁਰ ਦੀ ਸਰ ਜਮੀਨ ਭਾਈਚਾਰਕ ਏਕਤਾ ਦਾ ਬੇਮਿਸਾਲ ਸੁਨੇਹਾ ਦੇ ਕੇ ਫਿਰਕੂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।

ਇਸ ਲਈ ਸਿਰਮੌਰ ਕਿਸਾਨ ਆਗੂ ਰਾਕੇਸ ਟਿਕੈਤ ਸਮੇਤ ਸਮੁੱਚਾ ਕਿਸਾਨ ਮੋਰਚਾ, ਕਿਸਾਨ-ਖੇਤ ਮਜਦੂਰ ਅਤੇ ਅੰਨਦਾਤਾ ਲਈ ਖੈਰ ਮੰਗਣ ਵਾਲਾ ਹਰੇਕ ਦੇਸ ਵਾਸੀ ਵਧਾਈ ਦਾ ਪਾਤਰ ਹੈ। ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇਸ ਨੂੰ ਸਮਾਜਿਕ ਧਾਰਮਿਕ ਅਤੇ ਭਾਈਚਾਰਕ ਸਾਂਝ ਰਾਹੀਂ ਜੋੜਨ ਵਾਲੀਆਂ ਤਾਕਤਾਂ ਦੀ ਜਰੂਰਤ ਹੈ। ਆਪਣੀ ਹੋਂਦ ਲਈ 9 ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ਭਾਈਚਾਰਕ ਸਾਂਝ ਅਤੇ ਏਕਤਾ ਦੀ ਤਾਕਤ ਦਾ ਜਬਰਦਸਤ ਮੁਜਾਹਰਾ ਕੀਤਾ ਹੈ।

ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸਮੁੱਚੀ ਭਾਜਪਾ ਨੂੰ ਖੇਤੀ ਵਿਰੋਧੀ ਸਾਰੇ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਜੇਕਰ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਭਾਜਪਾ ਹੀ ਨਹੀਂ ਇਸ ਦੇ ਸਿਆਸੀ ਭਾਈਵਾਲਾਂ ਨੂੰ ਵੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਮਹਾਂ ਪੰਚਾਇਤ ਨੇ ਕੇਂਦਰ ਸਰਕਾਰ ਦੇ ਉਸ ਪ੍ਰਾਪੇਗੰਡਾ ਨੂੰ ਵੀ ਸਖਤ ਜਵਾਬ ਦਿੱਤਾ ਹੈ ਜਿਸ ਰਾਹੀਂ ਭਾਜਪਾ ਅਤੇ ਉਸ ਦੇ ਸਾਥੀ ਕਿਸਾਨ ਅੰਦੋਲਨ ਖਿਲਰ ਗਿਆ ਉਹ ਦੱਸਦੇ ਸਨ। ਇਸੇ ਤਰਾਂ ਮੁਜੱਫਰਨਗਰ ਮਹਾ ਪੰਚਾਇਤ ਨੇ ਇਹ ਵੀ ਸਪਸਟ ਕਰ ਦਿੱਤਾ ਹੈ ਕਿ ਜਦੋਂ ਤੱਕ ਕਿਸਾਨ ਮਾਰੂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤਕ ਅੰਦੋਲਨਕਾਰੀ ਕਿਸਾਨ ਘਰਾਂ ਨੂੰ ਵਾਪਸ ਨਹੀਂ ਪਰਤਣਗੇ। ਇੰਨਾ ਹੀ ਨਹੀਂ ਅੱਜ ਦੀ ਮਹਾਪੰਚਾਇਤ ਨੇ ਇਹ ਵੀ ਸਪਸਟ ਕਰ ਦਿੱਤਾ ਹੈ ਇਹ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੱਕ ਸੀਮਤ ਨਹੀਂ ਬਲਕਿ ਪੂਰੇ ਦੇਸ ਵਿਚ ਫੈਲ ਚੁੱਕਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਤੋਂ ਲੈ ਕੇ ਕਾਲੇ ਕਾਨੂੰਨਾਂ ਦਾ ਸੰਸਦ ਦੇ ਅੰਦਰ ਅਤੇ ਬਾਹਰ ਸੁਰੂ ਤੋਂ ਵਿਰੋਧ ਕੀਤਾ ਹੈ। ਕਿਸਾਨ ਅੰਦੋਲਨ ਦਾ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਨਿਰਸਵਾਰਥ ਸਾਥ ਦਿੱਤਾ ਹੈ, ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,669FollowersFollow

ENTERTAINMENT

National

GLOBAL

OPINION

UK Glasgow Climate Change Summit

Glasgow Climate Change Summit – by Asad Mirza

The upcoming Glasgow Summit will prove whether the global leaders are ready to put the entire mankind to peril or whether sagaciously they'll work...
Security Force in Kashmir

Kashmir: A battle that has been laid off for far too long- by Amjad Ayub Mirza

On October 22, 1947 Pakistan attacked the State of Jammu and Kashmir. It was the beginning of a conflict that would leave thousands dead...
Indian Population

In the light of the population explosion debate – by Nirendra Dev

Mizoram has made news -- not necessarily for the wrong reasons but certainly for quite unexpected reasons. North-Eastern India generally makes news due to...

SPORTS

Health & Fitness

Brain Complications

Covid more likely to cause rare brain complications than vax: Study

London, Oct 26, 2021 - Getting Covid infection increases the risk of rare neurological complications in people more than the vaccines, according to a new study. The study led by researchers from the University of Oxford analysed the healthcare records of more than 32 million people in England. Their findings, published in Nature Medicine, showed that Covid infection is associated with...

Gadgets & Tech