ਮੁਸ਼ਕਲ ਵਧੀ ਕਪਤਾਨ ਦੀ ਹੋਰ ਲੱਗਦੀ, ਮੈਂਬਰ ਟੀਮ ਦੇ ਬੋਲਣ ਪਏ ਲੱਗ ਮੀਆਂ

ਅੱਜ-ਨਾਮਾ

ਮੁਸ਼ਕਲ ਵਧੀ ਕਪਤਾਨ ਦੀ ਹੋਰ ਲੱਗਦੀ,
ਮੈਂਬਰ ਟੀਮ ਦੇ ਬੋਲਣ ਪਏ ਲੱਗ ਮੀਆਂ।

ਸੁੱਟੀ ਜਿਹੜੀ ਚੰਗਿਆੜੀ ਵਿਰੋਧੀਆਂ ਨੇ,
ਬਣਨ ਲੱਗੀ ਆ ਜਾਪ ਰਹੀ ਅੱਗ ਮੀਆਂ।

ਪਾਰਟੀ ਅੰਦਰ ਵੀ ਆਗੂ ਨੇ ਪਏ ਭੜਕੇ,
ਜਦ ਵੀ ਬੋਲਦੇ ਸੁੱਟਣ ਪਏ ਝੱਗ ਮੀਆਂ।

ਭੜਕਣ ਲੱਗੇ ਕਈ ਚਿਰਾਂ ਤੋਂ ਚੁੱਪ ਬੈਠੇ,
ਖਿੱਚਦਾ ਪੈਰ ਪਿਛਲੱਗਾਂ ਦਾ ਵੱਗ ਮੀਆਂ।

ਨਿਭਣਾ ਨਾਲ ਨਾ ਔਖੇ ਆ ਵਕਤ ਉਨ੍ਹਾਂ,
ਗਿੱਝੇ ਚਰਨ ਜੋ ਹਰੀਆਂ ਅੰਗੂਰੀਆਂ ਈ।

ਰਹਿੰਦੇ ਸਾਲ ਦੋ ਰਾਜ ਲਈ ਅਜੇ ਬਾਕੀ,
ਚੱਲੇ ਚਰਨ ਸ਼ਰੀਕ ਦੀਆਂ ਚੂਰੀਆਂ ਈ।

-ਤੀਸ ਮਾਰ ਖਾਂ

18 ਜਨਵਰੀ, 2020 

Share News / Article

YP Headlines

Loading...